1.70 ਲੱਖ ਦੇ ਨਕਲੀ ਨੋਟਾਂ ਦੇ ਨਾਲ ਦੋ ਕਾਬੂ
ਏਜੰਸੀ
ਨਵੀਂ ਦਿੱਲੀ, 27 ਦਸੰਬਰ
ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਕਲੀ ਨੋਟਾਂ ਇੱਕ ਗਿਰੋਹ ਦਾ ਭੰਡਾਫੋੜ ਕਰਦਿਆਂ ਰਾਜਧਾਨੀ ਦੇ ਪੁਰਾਣੀ ਦਿੱਲੀ ਇਲਾਕੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਲੱਖ 70 ਹਜ਼ਾਰ ਦੀ ਰਾਸ਼ੀ ਦੇ 2000 ਰੁਪਏ ਤੇ 500 ਰੁਪਏ ਦੇ ਜਾਅਲੀ ਨੋਟ ਵੀ ਬਰਾਮਦ ਕੀਤੇ ਪੁਲਿਸ ਸੂਤਰਾਂ ਅਨੁਸਾਰ ਖੁਫ਼ੀਆ ਸੂਚਨਾ ਦੇ ਅਧਾਰ ‘ਤੇ ਪੁਲਿਸ ਦੇ ਵਿਸ਼ੇਸ਼ ਦਲ ਨੇ ਇਨਾਮੁਲ ਮਿਆਂ (31) ਤੇ ਖਲਿਲੁਲਾਹ ਬਿਸਵਾਸ (39) ਨੂੰ ਜਾਮਾ ਮਸਜਿਦ ਕੋਲ ਕਸਤੂਰਬਾ ਹਸਪਤਾਲ ਦੇ ਪਿੱਛੇ ਉਰਦੂ ਬਜ਼ਾਰ ਤੋਂ ਜਾਅਲੀ ਨੋਟਾਂ ਦੇ ਪੈਕੇਟ ਨਾਲ ਗ੍ਰਿਫ਼ਤਾਰ ਕਰ ਲਿਆ
ਇਹ ਪਤਾ ਚੱਲਿਆ ਕਿ ਦੋਵਾਂ ਨੇ ਬੰਗਲਾਦੇਸ਼ ‘ਚ ਆਪਣੇ ਸੰਪਰਕਾਂ ਰਾਹੀਂ ਨਕਲੀ ਕਰੰਸੀ ਹਾਸਲ ਕੀਤੀ ਸੀ ਸੈਂਟਰਲ ਦਿੱਲੀ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੋਵਾਂ ਤੋਂ 2000 ਰੁਪਏ ਦੇ 50 ਤੇ 500 ਰੁਪਏ ਦੇ 140 ਨਕਲੀ ਨੋਟ ਬਰਾਮਦ ਕੀਤੇ ਗਏ ਪੁਲਿਸ ਨੇ ਦੱਸਿਆ ਕਿ ਪੁਛਗਿੱਛ ਦੌਰਾਨ ਇਹ ਵੀ ਪਤਾ ਚੱਲਿਆ ਕਿ ਖਲਿਲੁਲਾਹ ਹਵਾਲਾ ਲੈਣ-ਦੇਣ ‘ਚ ਵੀ ਸ਼ਾਮਲ ਰਿਹਾ ਹੈ ਪੁਲਿਸ ਨੇ ਬਾਅਦ ‘ਚ ਉਸ ਹੋਟਲ ਦੇ ਕਮਰੇ ‘ਚ ਛਾਪੇਮਾਰੀ ਕੀਤੀ ਜਿੱਥੇ ਉਹ ਰਹਿ ਰਿਹਾ ਸੀ ਤੇ ਕੁੱਲ 12.77 ਲੱਖ ਰੁਪਏ ਦੇ ਅਸਲੀ ਨੋਟ ਬਰਾਮਦ ਕਰ ਲਏ
ਇਨਾਮੁਲ ਨੇ ਪੁੱਛਗਿੱਛ ‘ਚ ਦੱਸਿਆ ਕਿ ਉਹ ਤੇ ਖਲਿਲੁਲਾਹ ਦੋਵੇਂ ਪੱਛਮੀ ਬੰਗਾਲ ਦੇ ਮਾਲਦਾ ਦੇ ਰਹਿਣ ਵਾਲੇ ਹਨ ਉਹ ਮਾਲਦਾ ‘ਚ ਦੋ ਲੋਕਾਂ ਤੋਂ ਨਕਲੀ ਨੋਟ ਲਿਆਂਦਾ ਸੀ ਤੇ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਖਪਾ ਦਿੰਦਾ ਸੀ ਇਨਾਮੁਲ ਫਰੀਦਾਬਾਦ ਦੀ ਨਿਰਮਾਣ ਕੰਪਨੀ ‘ਚ ਤੇ ਖਲਿਲੁਲਾਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਸਥਿਤ ਨਿਰਮਾਣ ਕੰਪਨੀ ‘ਚ ਕੰਮ ਕਰਦਾ ਸੀ ਇਨਾਮੁਲ ਅਸਾਨੀ ਨਾਲ ਪੈਸਾ ਕਮਾਉਣ ਲਈ ਨਕਲੀ ਨੋਟਾਂ ਦੇ ਗੋਰਖਧੰਦੇ ‘ਚ ਸ਼ਾਮਲ ਹੋ ਗਿਆ ਸੀ ਤੇ ਉਹ ਪਿਛਲੇ ਦੋ ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।