Road Accidents: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਦੇ ਆਸ-ਪਾਸ ਵਾਪਰੇ ਵੱਖ-ਵੱਖ ਸੜਕੀ ਹਾਦਸਿਆਂ ਵਿੱਚ ਨੌਜਵਾਨ ਸਮੇਤ ਦੋ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਪਿੰਡ ਮਰਖਾਈ ਕੋਲ ਇਨੋਵਾ ਗੱਡੀ ਅਤੇ ਘੋੜੇ ਟਰਾਲੇ ਦੀ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਗੱਡੀ ਚਾਲਕ 25 ਸਾਲ ਦਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚਹਿਲ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Abohar News: ਟਾਇਰਾਂ ਦੀ ਦੁਕਾਨ ਨੂੰ ਅਚਾਨਕ ਲੱਗੀ ਅੱਗ ਨਾਲ ਹੋਇਆ ਭਾਰੀ ਨੁਕਸਾਨ
ਇਸ ਤੋਂ ਇਲਾਵਾ ਥਾਣਾ ਮੱਲਾਂ ਵਾਲਾ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਜੱਲੇ ਖਾਂ ਕੋਲ ਸਕਾਰਪਿਓ ਗੱਡੀ ਅਤੇ ਇੱਕ ਬੱਸ ਵਿਚਾਲੇ ਹੋਈ ਟੱਕਰ ਦੌਰਾਨ ਸਕਾਰਪਿਓ ਚਾਲਕ ਸੁਖਵਿੰਦਰ ਸਿੰਘ (48) ਵਾਸੀ ਪਿੰਡ ਫੱਤੇ ਵਾਲਾ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।