
ਟੱਕਰ ਐਨੀ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ / Road Accident
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਮਰਾਲਾ ’ਚ ਲੁਧਿਆਣਾ- ਚੰਡੀਗੜ ਨੈਸ਼ਨਲ ਹਾਈਵੇ ’ਤੇ ਪਿੰਡ ਕੋਟਲਾ ਸਮਸ਼ਪੁਰ ਲਾਗੇ ਵਾਪਰੇ ਇੱਕ ਹਾਦਸੇ ਵਿੱਚ ਮਹਿਲਾ ਤੇ ਪੁਰਸ਼ ਦੀ ਮੌਤ ਹੋ ਗਈ। ਜਦਕਿ ਇੱਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਹਾਦਸਾ ਰੇਸਰ ਬਾਈਕ ਤੇ ਐਕਟਿਵਾ ਦਰਮਿਆਨ ਟੱਕਰ ਕਾਰਨ ਵਾਪਰਿਆ। ਜਿਸ ਕਾਰਨ ਦੋਵਾਂ ਵਾਹਨਾਂ ਦੇ ਪਰਖੱਚੇ ਉੱਡ ਗਏ। Road Accident

ਇਹ ਵੀ ਪੜ੍ਹੋ: ਡਿਪਟੀ ਕਮਿਸ਼ਨਰ ਵੱਲੋਂ ਸਤਲੁਜ ਦੇ ਨਾਲ-ਨਾਲ ਸੰਭਾਵੀ ਹੜ੍ਹ ਪ੍ਰਭਾਵ ਇਲਾਕਿਆਂ ਦਾ ਦੌਰਾ
ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਮਹਿਲਾ ਤੇ ਉਸਦਾ ਪੁੱਤਰ ਐਕਟਿਵਾ ’ਤੇ ਪਿੰਡ ਹੇਡੋਂ ਤੋਂ ਸਮਰਾਲਾ ਵੱਲ ਨੂੰ ਜਾ ਰਹੇ ਸਨ। ਜਿਉਂ ਹੀ ਉਹ ਨੈਸ਼ਨਲ ਹਾਈਵੇ ’ਤੇ ਪਿੰਡ ਕੋਟਲਾ ਸਮਸ਼ਪੁਰ ਨੂੰ ਮੁੜੇ ਤਾਂ ਇੱਕ ਰੇਸਰ ਬਾਈਕ ਨੇ ਉਨਾਂ ਦੀ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਐਕਟਿਵਾ ਸਵਾਰ ਮਹਿਲਾ ਤੇ ਰੇਸਰ ਬਾਈਕਰ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਿੰਨਾਂ ਦੀ ਪਹਿਚਾਣ ਕ੍ਰਮਵਾਰ ਪਰਮਿੰਦਰ ਕੌਰ (50) ਵਾਸੀ ਹੇਡੋਂ ਅਤੇ ਵਿਵੇਕ (42) ਵਾਸੀ ਚੰਡੀਗੜ੍ਹ ਦੇ ਰੂਪ ਵਿੱਚ ਹੋਈ ਹੈ। ਜਦੋਂਕਿ ਪਰਮਿੰਦਰ ਕੌਰ ਦਾ ਪੁੱਤਰ ਸਨਪ੍ਰੀਤ ਸਿੰਘ ਜੋ ਐਕਟਿਵਾ ਚਲਾ ਰਿਹਾ ਸੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਟੱਕਰ ਤੋਂ ਬਾਈਕ ਰੇਸਰ ਬਾਈਕ ਨੂੰ ਅੱਗ ਲੱਗ ਗਈ, ਜਿਸ ’ਤੇ ਫਾਇਰ ਬਿਗ੍ਰੇਡ ਦੀ ਮੱਦਦ ਨਾਲ ਕਾਬੂ ਪਾਇਆ ਗਿਆ। Road Accident