ਹਾਦਸੇ ‘ਚ ਦੋ ਜਣਿਆਂ ਦੀ ਮੌਤ

ਜਲਾਲਾਬਾਦ, (ਰਜਨੀਸ਼ ਰਵੀ) । ਮੰਡੀ ਘੁਬਾਇਆ ਦੇ ਨੇੜੇ ਦੋ ਟਰਾਲਿਆਂ ਤੇ ਸੜਕ ਕਿਨਾਰੇ ਖੜ੍ਹੇ ਟਰੈਕਟਰ-ਟਰਾਲੀ ਦੇ ਆਪਸ ਵਿੱਚ ਤਿਕੋਣੇ ਵਾਪਰੇ ਦਰਦਨਾਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੋ ਟਰਾਲੇ ਪੱਥਰ ਨਾਲ ਲੱਦੇ ਹੋਏ ਜਲਾਲਾਬਾਦ ਤੋਂ ਫਾਜ਼ਿਲਕਾ ਵੱਲ ਜਾ ਰਹੇ ਸਨ ਅਤੇ ਰਸਤੇ ਵਿੱਚ ਮੰਡੀ ਘੁਬਾਇਆ ਦੇ ਨੇੜੇ ਸਥਿੱਤ ਪੈਟਰੋਲ ਪੰਪ ਦੇ ਕੋਲ ਰੇਤ ਨਾਲ ਭਰੀ ਟਰੈਕਟਰ-ਟਰਾਲੀ ਸੜਕ ਕਿਨਾਰੇ ਖੜ੍ਹੀ ਸੀ, ਇਸ ਦੌਰਾਨ ਜਲਾਲਾਬਾਦ ਤੋਂ ਜਾ ਰਹੇ ਟਰਾਲੇ ਦੇ ਚਾਲਕ ਵੱਲੋਂ ਅਚਾਨਕ ਸਾਹਮਣੇ ਤੋਂ ਆ ਰਹੇ ਮੋਟਰ ਸਾਈਕਲ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਸਮੇਂ ਸੜਕ ਦੇ ਕਿਨਾਰੇ ਖੜ੍ਹੇ ਟ੍ਰੈਕਟਰ ਟ੍ਰਾਲੀ ਵਿੱਚ ਜਬਰਦਸਤ ਟੱਕਰ ਹੋ ਗਈ।

ਇਸਦੇ ਨਾਲ ਹੀ ਪਿੱਛੇ ਆ ਰਿਹਾ ਇਕ ਹੋਰ ਟ੍ਰਾਲਾ ਵੀ ਅੱਗੇ ਜਾ ਰਹੇ ਟ੍ਰਾਲੇ ‘ਤੇ ਚੜ੍ਹ ਗਿਆ। ਇਸ ਭਿਆਨਕ ਹਾਦਸੇ ਦੇ ਦੌਰਾਨ ਪਿਛਲੇ ਟ੍ਰਾਲੇ ਵਿੱਚ ਬੈਠੇ 2 ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਜਿਸ ਵਿੱਚ ਇਕ ਟ੍ਰਾਲੇ ਦਾ ਡਰਾਇਵਰ ਵੀ ਸ਼ਾਮਲ ਹਨ। ਹਾਦਸੇ ਦੇ ਬਾਰੇ ਜਿਉਂ ਹੀ ਲੋਕਾਂ ਨੂੰ ਪਤਾ ਲੱਗਿਆ ਤਾਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਪਰ ਫਿਰ ਵੀ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਿਵੇਂ ਹੀ ਇਸ ਹਾਦਸੇ ਬਾਰੇ ਪੁਲਿਸ ਚੌਕੀ ਘੁਬਾਇਆ ਨੂੰ ਪਤਾ ਲੱਗਿਆ ਪੁਲਿਸ ਮੌਕੇ ‘ਤੇ ਪੁੱਜ ਗਈ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।