ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਲੱਖਾਂ ਰੁਪਏ ਗਬ...

    ਲੱਖਾਂ ਰੁਪਏ ਗਬਨ ਦੇ ਦੋਸ਼ ’ਚ ਸਹਾਇਕ ਮੈਨੇਜਰ ਸਮੇਤ ਦੋ ਨਾਮਜ਼ਦ

    1000 rupees women scheme

    (ਸਤਪਾਲ ਥਿੰਦ) ਫਿਰੋਜ਼ਪੁਰ। ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਦੀ ਬ੍ਰਾਂਚ ਠੱਠਾ ਦਲੇਲ ਸਿੰਘ ’ਚੋਂ 72 ਲੱਖ 69 ਹਜ਼ਾਰ 697 ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਸਹਾਇਕ ਮੈਨੇਜਕਰ ਸਮੇਤ ਦੋ ਮੁਲਾਜ਼ਮਾਂ ਖਿਲਾਫ਼ ਥਾਣਾ ਮੱਲਾਂ ਵਾਲਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Cooperative Bank)

    ਇਹ ਵੀ ਪੜ੍ਹੋ : ਬਿਨਾਂ ਹੰਗਾਮੇ ਤੋਂ ਖ਼ਤਮ ਹੋਇਆ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ

    ਇਸ ਸਬੰਧੀ ਕੁਲਵੰਤ ਸਿੰਘ ਬੈਂਕ ਮੈਨੇਜਰ ਬ੍ਰਾਂਚ ਕੋਆਪਰੇਟਿਵ ਠੱਠਾ ਦਲੇਲ ਸਿੰਘ ਵਾਲਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਸੁਰਿੰਦਰ ਪਾਲ ਸਿੰਘ ਸਹਾਇਕ ਮੈਨੇਜਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਬ੍ਰਾਂਚ (Cooperative Bank) ਠੱਠੀ ਦਲੇਲ ਸਿੰਘ ਵਾਲਾ ਤੇ ਨਵਦੀਪ ਸਿੰਘ ਲੇਖਾਕਾਰ ਨੇ ਬ੍ਰਾਂਚ ਠੱਠਾ ਦਲੇਲ ਸਿੰਘ ਵਾਲਾ ਵਿੱਚ 1 ਅਪਰੈਲ 2019 ਤੋਂ 31 ਮਾਰਚ 2020 ਤੱਕ 72 ਲੱਖ 69 ਹਜ਼ਾਰ 697 ਰੁਪਏ ਦਾ ਗਬਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਸਤਪਾਲ ਨੇ ਦੱਸਿਆ ਕਿ ਬੈਂਕ ਮੈਨੇਜਰ ਕੁਲਵੰਤ ਸਿੰਘ ਦੀ ਸ਼ਿਕਾਇਤ ’ਤੇ ਪੜਤਾਲ ਕਰਨ ਉਪਰੰਤ ਉਕਤ ਦੋਵਾਂ ਜਾਣਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

    LEAVE A REPLY

    Please enter your comment!
    Please enter your name here