ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੌਕੇ ਤੇ ਪੁੱਜੇ, ਜਾਂਚ ਜਾਰੀ
ਤਪਾ ਮੰਡੀ, (ਸੁਰਿੰਦਰ ਮਿੱਤਲ) ਨੇੜਲੇ ਪਿੰਡ ਮਹਿਤਾ ਵਿਖੇ ਨਵ-ਵਿਆਹੁਤਾ ਦਾ ਸ਼ੱਕੀ ਹਾਲਾਤਾਂ ‘ਚ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਅਨੁਸਾਰ ਨਵਨੀਤ ਕੌਰ ਦਾ ਵਿਆਹ ਦੋ ਕੁ ਮਹੀਨੇ ਪਹਿਲਾਂ ਗਗਨਦੀਪ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮਹਿਤਾ ਨਾਲ ਹੋਇਆ ਸੀ, ਜਦੋਂ ਉਹ ਸਹੁਰੇ ਘਰ ਬੈੱਡ ‘ਤੇ ਸੁੱਤੀ ਪਈ ਸੀ ਤਾਂ ਰਾਤ ਸਮੇਂ ਸ਼ੱਕੀ ਹਾਲਾਤਾਂ ਚ ਬੇਰਹਿਮੀ ਨਾਲ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ
ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਸਮੇਂ ਫੋਨ ਆਇਆ ਕਿ ਉਨਾਂ ਦੀ ਲੜਕੀ ਨੂੰ ਹਾਰਟ ਅਟੈਕ ਹੋ ਗਿਆ ਹੈ ਜਿਸਦਾ ਪਤਾ ਚੱਲਦਿਆਂ ਲੜਕੀ ਦਾ ਪੇਕਾ ਪਰਿਵਾਰ ਪਿੰਡ ਮਹਿਤਾ ਵਿਖੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਧੀ ਨਵਨੀਤ ਕੌਰ ਦੀ ਖੂਨ ਨਾਲ ਲੱਥ-ਪੱਥ ਲਾਸ਼ ਬੈਡ ‘ਤੇ ਪਈ ਹੈ, ਅਤੇ ਉਸਦੀ ਗਰਦਨ ‘ਤੇ ਤੇਜ ਧਾਰ ਹੱਥਿਆਰ ਦੇ ਜਖਮ ਹਨ। ਮ੍ਰਿਤਕ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਲੜਕੀ ਦਾ ਸਹੁਰੇ ਪਰਿਵਾਰ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿਸ ਨੂੰ ਹਾਰਟ ਅਟੈਕ ਦਾ ਰੂਪ ਦਿੱਤਾ ਜਾ ਰਿਹਾ ਹੈ ਮ੍ਰਿਤਕ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਤੇ ਪਿੰਡ ਮਹਿਤਾ ਦੇ ਲੋਕਾਂ ਤੋਂ ਮੰਗ ਕਰਦੇ ਕਿਹਾ ਕਿ ਉਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਸਹੁਰਾ ਪਰਿਵਾਰ ‘ਤੇ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ
ਦੂਜੇ ਪਾਸੇ ਮ੍ਰਿਤਕਾਂ ਦੀ ਜਠਾਣੀ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੁਲਦੀਪ ਸਿੰਘ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਖੇਤ ‘ਚ ਫਸਲ ਦੀ ਰਾਖੀ ਕਰਦਾ ਹੈ ਤੇ ਦਿਓਰ ਗਗਨਦੀਪ ਸਿੰਘ ਆਪਣੇ ਬੈਡਰੂਮ ‘ਚ ਸੁੱਤਾ ਪਿਆ ਸੀ, ਉਸ ਨੂੰ ਇਸ ਘਟਨਾ ਸਬੰਧੀ ਸਵੇਰ ਦੇ ਕਰੀਬ ਛੇ ਵਜੇ ਪਤਾ ਲੱਗਿਆ ਹੈ ਇਸ ਘਟਨਾ ਦੀ ਖ਼ਬਰ ਸੁਣਦੇ ਹੀ ਪਿੰਡ ‘ਚ ਮਾਤਮ ਛਾ ਗਿਆ ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ।
ਘਟਨਾ ਸਬੰਧੀ ਮੋਹਤਬਰਾਂ ਨੇ ਤਪਾ ਪੁਲਿਸ ਨੂੰ ਜਾਣਕਾਰੀ ਦਿੱਤੀ ਪਿੰਡ ਵਾਸੀਆਂ ਅਨੁਸਾਰ ਪਰਿਵਾਰ ਪੰਜ ਏਕੜ ਖੁਦ ਦੀ ਜ਼ਮੀਨ ਤੋਂ ਇਲਾਵਾ 10 ਏਕੜ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਦਾ ਹੈ ਘਟਨਾ ਦਾ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਹਰਜੀਤ ਸਿੰਘ ਆਈ.ਪੀ.ਐੱਸ,ਡੀ.ਐੱਸ.ਪੀ ਰਮਨਿੰਦਰ ਸਿੰਘ ਦਿਓਲ, ਡੀ.ਐੱਸ.ਪੀ ਬਲਜੀਤ ਸਿੰਘ ਤੋਂ ਇਲਾਵਾ ਥਾਣਾ ਮੁਖੀ ਤਪਾ ਨਰਾਇਣ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਕਤਲ ਦੇ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਜਦ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਹਰਜੀਤ ਸਿੰਘ ਆਈ.ਪੀ. ਐੱਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ, ਪੜਤਾਲ ਕਰਨ ਉਪਰੰਤ ਹੀ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।