ਏਜੰਸੀ/ਨਵੀਂ ਦਿੱਲੀ। ਕੇਂਦਰ ਸਰਕਾਰ ਸਮਾਜ ਦੇ ਸੁਨਹਿਰੀ ਵਿਕਾਸ ਲਈ ਸੂਬਿਆਂ ਅਤੇ ਸਬੰਧਤ ਪੱਖਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਦੇ ਖਰੜੇ ਨੂੰ ਅੰਤਿਮ ਰੂਪ ਦੇ ਰਹੀ ਹੈ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਰਾਜ ਸਭਾ ‘ਚ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਮਸ਼ਹੂਰ ਵਿਗਿਆਨੀ ਕਸਤੂਰੀਰੰਗਨ ਦੀ ਅਗਵਾਈ ‘ਚ ਗਠਿਤ ਕਮੇਟੀ ਨੇ ਇਸ ਖਰੜੇ ਨੂੰ ਲੋਕਾਂ ਦੇ ਸੁਝਾਅ ਲਈ ਜਨਤਕ ਕਰ ਦਿੱਤਾ ਹੈ ਜਿਸ ‘ਤੇ ਦੋ ਲੱਖ ਤੋਂ ਜ਼ਿਆਦਾ ਸੁਝਾਅ ਆਏ ਹਨ ।
ਸੁਝਾਵਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਸੂਬਿਆਂ ਤੋਂ ਵੀ ਸਲਾਹ ਲਈ ਜਾ ਰਹੀ ਹੈ ਵੱਖ-ਵੱਖ ਸੁਝਾਵਾਂ ਨੂੰ ਖਰੜੇ ‘ਚ ਸ਼ਾਮਲ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੁੱਢਲੀ ਸਿੱਖਿਆ ਮਾਤਭਾਸ਼ਾ ‘ਚ ਹੀ ਹੋਵੇਗੀ ਅਤੇ ਇਸ ਨੂੰ ਸਫਲ ਵੀ ਪਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਲਈ ਅਧਿਆਪਕਾਂ, ਵਿਦਿਆਰਥੀਆਂ, ਸਿੱਖਿਆ ਮਾਹਿਰਾਂ, ਗਿਆਨ, ਵਿਗਿਆਨ ਅਤੇ ਤਕਨੀਕੀ ਦੇ ਖੇਤਰ ‘ਚ ਲੋਕਾਂ ਨਾਲ ਵੀ ਵੱਡੇ ਪੱਧਰ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਨਿਸ਼ੰਕ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੀ ਸ਼ੁਰੂਆਤ ਵਰਤਮਾਨ ਸਰਕਾਰ ਦੇ ਸੱਤਾ ‘ਚ ਆਉਣ ਤੋਂ ਪਹਿਲਾਂ ਹੋ ਚੁੱਕੀ ਸੀ।
ਦੇਸ਼ ਦੀ ਸਿੱਖਿਆ ਪ੍ਰਣਾਲੀ ‘ਚ ਅਗਲੀ ਪੀੜ੍ਹੀ ਦੇ ਸੁਧਾਰ ਦੀ ਵਿਵਸਥਾ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਬੀਤੇ 21 ਅਗਸਤ ਤੋਂ 42 ਲੱਖ ਸਕੂਲ ਅਧਿਆਪਕਾਂ ਅਤੇ ਅਧਿਕਾਰੀਆਂ ਲਈ ਰਾਸ਼ਟਰਪਤੀ ਏਕੀਕ੍ਰਤ ਸਿਖਲਾਈ ਪ੍ਰੋਗਰਾਮ ‘ਨਿਸ਼ਠਾ’ ਦੀ ਸ਼ੁਰੂਆਤ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।