ਸਾਦਿਕ (ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼)। ਸਾਦਿਕ ਪੁਲਿਸ ਨੇ ਪਿਛਲੇ ਦਿਨੀਂ ਹੋਈ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜਾਂ ‘ਚੋਂ ਦੋ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਸੁਖਚਰਨ ਸਿੰਘ ਉਰਫ਼ ਕਾਲਾ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਝੋਰੜ ਥਾਣਾ ਸਦਰ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ 4 ਜੁਲਾਈ ਨੂੰ ਪੰਜ ਮੋਟਰ ਸਾਈਕਲ ਸਵਾਰਾਂ ਵੱਲੋਂ 35 ਹਜ਼ਾਰ ਰੁਪਏ ਲੁੱਟੇ ਜਾਣ ਦੀ ਇਤਲਾਹ ਦਿੱਤੀ ਸੀ ਉਸ ਨੇ ਦੱਸਿਆ ਸੀ ਕਿ ਇਹ ਲੁੱਟ ਗੁਰਜੋਤ ਸਿੰਘ ਜੋਤਾ ਪੁੱਤਰ ਜਗਤਾਰ ਸਿੰਘ, ਕਿੰਦਰ ਸ਼ਰਮਾ ਵਾਸੀ ਬੁਰਜ, ਮੱਖਣ ਸਿੰਘ ਵਾਲਾ, ਲਾਡੀ ਵਾਸੀ ਬੈਰਕਾਂ, ਪ੍ਰਤਾਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੌਲਵੀਵਾਲਾ ਅਤੇ ਦਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਵੱਲੋਂ ਕੀਤੀ ਗਈ ਸੀ। ਥਾਣਾ ਸਾਦਿਕ ਵਿਖੇ ਉਕਤ ਖਿਲਾਫ ਪੰਜ ਜਣਿਆਂ ਖਿਲਾਫ ਧਾਰਾ 379 ਬੀ ਤਹਿਤ ਕੇਸ ਦਰਜ ਕਰਕੇ ਸਰਗਰਮੀ ਨਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। (Arrested)
ਅੱਜ ਏਐਸਆਈ ਧਰਮ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਸਨ ਤਾਂ ਜਦ ਦੀਪ ਸਿੰਘ ਵਾਲਾ ਕੋਲ ਬਿਨਾਂ ਨੰਬਰੀ ਮੋਟਰ ਸਾਈਕਲ ‘ਤੇ ਦੋ ਜਣੇ ਆਏ ਜਦ ਸ਼ੱਕ ਦੇ ਅਧਾਰ ‘ਤੇ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਇੱਕ ਕੋਲੋਂ 35 ਹਜ਼ਾਰ ਰੁਪਏ ਬਰਾਮਦ ਹੋਏ। ਜਦ ਸਖਤੀ ਨਾਲ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕੁਝ ਦਿਨ ਪਹਿਲਾਂ ਸਾਥੀਆਂ ਨਾਲ ਮਿਲ ਕੇ 35 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ। ਦੋਵਾਂ ਨੇ ਆਪਣਾ ਨਾਂਅ ਗੁਰਜੋਤ ਸਿੰਘ ਜੋਤਾ ਵਾਸੀ ਮੌਲਵੀਵਾਲਾ ਅਤੇ ਦਵਿੰਦਰ ਸਿੰਘ ਬਿੱਲਾ ਵਾਸੀ ਬਸਤੀ ਕਸ਼ਮੀਰ ਸਿੰਘ ਵਾਲਾ ਦੱਸਿਆ। ਪੁਲਿਸ ਨੇ ਖਾਲੀ ਕਰਕੇ ਸੁੱਟਿਆ ਕਾਲਾ ਬੈਗ, ਜਿਸ ਵਿਚ ਰੁਪਏ ਲੁੱਟੇ ਸਨ ਵੀ ਬਰਾਮਦ ਕਰ ਲਿਆ ਗਿਆ। ਇਸ ਮੌਕੇ ਮੁੱਖ ਮੁਨਸ਼ੀ ਲਾਭ ਸਿੰਘ, ਏ.ਐਸ.ਆਈ ਬੂਟਾ ਸਿੰਘ, ਏ.ਐਸ.ਆਈ.ਧਰਮ ਸਿੰਘ, ਹੌਲਦਾਰ ਬੇਅੰਤ ਸਿੰਘ ਸੰਧੂ ਤੇ ਮੋਹਰ ਸਿੰਘ ਵੀ ਹਾਜ਼ਰ ਸਨ।