ਸਾਡੇ ਨਾਲ ਸ਼ਾਮਲ

Follow us

13.8 C
Chandigarh
Saturday, February 14, 2026
More
    Home Breaking News ਪਰਾਲੀ ਦੇ ਧੂੰਏ...

    ਪਰਾਲੀ ਦੇ ਧੂੰਏਂ ਨੇ ਲਈ ਦੋ ਦੀ ਜਾਨ

    ਸੜਕ ਹਾਦਸੇ ਦੋ ਜਣਿਆਂ ਦੀ ਮੌਤ

    (ਸੱਚ ਕਹੂੰ ਨਿਊਜ਼) ਜਲੰਧਰ। ਝੋਨੇ ਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਅੱਗ ਲਾਈ ਜਾ ਰਹੀ ਹੈ ਤੇ ਕਈ ਥਾਂ ਪਰਾਲੀ ਦੇ ਧੂੰਏਂ ਕਾਰਨ ਹਾਦਸੇ ਵਾਪਰ ਜਾਂਦੇ ਹਨ। ਅੱਜ ਤਾਜ਼ੀ ਘਟਨਾ ਸਾਹਮਣੇ ਆਈ ਹੈ ਪਰਾਲੀ ਦੇ ਧੂੰਏ ਨੇ ਦੋ ਜਣਿਆਂ ਦੀ ਜਾਨ ਲੈ ਲਈ। ਜਲੰਧਰ ਦੇ ਪਿੰਡ ਮੀਰਪੁਰ ਸੈਦਾਂ ਵਿੱਚ ਇੱਕ ਕਿਸਾਨ ਵੱਲੋਂ ਆਪਣੇ ਖੇਤ ’ਚ ਪਰਾਲੀ ਨੂੰ ਅੱਗ ਲਾਈ ਹੋਈ ਸੀ।

    ਅੱਗ ਕਾਰਨ ਚਾਰੇ ਪਾਸੇ ਸੰਘਣਾ ਧੂੰਆਂ ਫੈਲ ਗਿਆ। ਜਿਸ ਕਾਰਨ ਖੇਤਾਂ ਦੇ ਨਾਲ ਲੱਗਦੀ ਸੜਕ ‘ਤੇ ਦੋ ਪਹੀਆ ਵਾਹਨ ਆਪਸ ’ਚ ਟਕਰਾ ਗਏ। ਧੂੰਏਂ ਕਾਰਨ ਦੋਵਾਂ ਵਾਹਨ ਚਲਾਕਾਂ ਨੂੰ ਕੁਝ ਦਿਖਾਈ ਨਹੀਂ ਦਿੱਤਾ  ਤੇ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਦੋਵੇਂ  ਵਾਹਨ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।  ਵਾਪਰਿਆ। ਮ੍ਰਿਤਕਾਂ ਦੀ ਪਛਾਣ ਹਰਦੇਵ ਸਿੰਘ (58) ਵਾਸੀ ਨਿਜ਼ਾਮਪੁਰ ਅਤੇ ਗੁਰਜੋਤ ਸਿੰਘ (15) ਵਾਸੀ ਪਿੰਡ ਹੇਰਾਂ ਵਜੋਂ ਹੋਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here