ਸਾਡੇ ਨਾਲ ਸ਼ਾਮਲ

Follow us

22.8 C
Chandigarh
Friday, February 13, 2026
More
    Home ਸੂਬੇ ਪੰਜਾਬ ਮਾਉਂਟ ਐਵਰੈਸਟ ...

    ਮਾਉਂਟ ਐਵਰੈਸਟ ’ਤੇ ਫੈਸ਼ਨ ਸ਼ੋਅ ਕਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ’ਚ ਪਟਿਆਲਾ ਤੇ ਹਰਿਆਣਾ ਦੇ ਦੋ ਗੱਭਰੂ ਵੀ ਸ਼ਾਮਲ

    Mount Everest Sachkahoon

    ਮਾਉਂਟ ਐਵਰੈਸਟ ’ਤੇ ਫੈਸ਼ਨ ਸ਼ੋਅ ਕਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ’ਚ ਪਟਿਆਲਾ ਤੇ ਹਰਿਆਣਾ ਦੇ ਦੋ ਗੱਭਰੂ ਵੀ ਸ਼ਾਮਲ

    (ਸੱਚ ਕਹੂੰ ਨਿਊਜ) ਪਟਿਆਲਾ। ਮਾਊਂਟ ਐਵਰੈਸਟ ’ਤੇ ਫੈਸ਼ਨ ਸ਼ੋਅ ਕਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਡਰਜ਼ ਵਿਚ ਆਪਣਾ ਨਾਂਅ ਦਰਜ ਕਰਵਾਉਣ ਵਾਲੀ ਟੀਮ ਵਿੱਚ ਪਟਿਆਲਾ ਅਤੇ ਹਰਿਆਣਾ ਦੇ ਦੋ ਗੱਭਰੂ ਵੀ ਸ਼ਾਮਲ ਸਨ। ਇਨ੍ਹਾਂ ਦੋਹਾਂ ਗੱਭਰੂਆਂ ਨੂੰ ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਾਪਤੀ ਲਈ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

    ਇਸ ਪਟਿਆਲਾ ਮੀਡੀਆ ਕਲੱਬ ਵਿੱਚ ਪਹੁੰਚੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਜ਼ ਵਿੱਚ ਨਾਂ ਦਰਜ ਕਰਵਾਉਣ ਵਾਲੀ ਟੀਮ ਦੇ ਨੇਪਾਲ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੁਖੀ ਪੰਕਜ ਕੇ ਗੁਪਤਾ ਨੇ ਦੱਸਿਆ ਕਿ ਮਾਊਂਟ ਐਵਰੈਸਟ ’ਤੇ ਇਹ ਫੈਸ਼ਨ ਸ਼ੋਅ 5500 ਮੀਟਰ ਯਾਨੀ 18044.62 ਫੁੱਟ ਦੀ ਉਚਾਈ ’ਤੇ ਕੀਤਾ ਗਿਆ ਜਿਸ ’ਤੇ ਤਕਰੀਬਨ ਸਾਢੇ ਪੰਜ ਕਰੋੜ ਰੁਪਏ ਖਰਚਾ ਆਇਆ। ਇਸ ਸ਼ੋਅ ਵਿੱਚ ਫਿਨਲੈਂਡ, ਇਟਲੀ, ਪੋਲੈਂਡ, ਯੂ ਕੇ, ਜਰਮਨੀ ਤੇ ਨੇਪਾਲ ਤੋਂ ਟੀਮਾਂ ਨੇ ਭਾਗ ਲਿਆ। ਜਿਸ ਟੀਮ ਨੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਡਰਜ਼ ਵਿੱਚ ਨਾਂਅ ਦਰਜ ਕਰਵਾਇਆ, ਉਸ ਵਿੱਚ ਪਟਿਆਲਾ ਦੇ ਮਨੀ ਕੁਮਾਰ ਜੋ ਪੇਸ਼ੇ ਵਜੋਂ ਵਕੀਲ ਹਨ ਅਤੇ ਹਰਿਆਣਾ ਦੇ ਫਤਿਹਾਬਾਦ ਤੋਂ ਸੰਦੀਪ ਕੁਮਾਰ ਵੀ ਸ਼ਾਮਲ ਸਨ।

    ਪੰਕਜ ਗੁਪਤਾ ਨੇ ਦੱਸਿਆ ਕਿ ਮਾਉਂਟ ਐਵਰੈਸਟ ‘ਤੇ ਇਹ ਸ਼ੋਅ ਭਗਵਾਨ ਗੌਤਮ ਬੁੱਧ ਦੇ ਫਲਸਫੇ ਅਹਿੰਸਾ ਪਰਮੋ ਧਰਮਾ ਤੋਂ ਪ੍ਰੇਰਿਤ ਸੀ।ਸ਼ੋਅ ਵਿੱਚ ਸ਼ਾਮਲ ਸਾਰੇ ਟੀਮ ਨੇ ਟਰੈਕਿੰਗ ਰਾਹੀਂ ਮਾਉਂਟ ਐਵਰੈਸਟ ਦੀਆਂ ਚੋਟੀਆਂ ਸਰ ਕੀਤੀਆਂ। ਉਨ੍ਹਾਂ ਕਿਹਾ ਕਿ ਸਾਰੇ ਭਾਰਤੀਆਂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਮਾਉਂਟ ਐਵਰੈਸਟ ’ਤੇ ਜ਼ਰੂਰ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਅਕਤੀ ਮਾਉਂਟ ਐਵਰੈਸਟ ਤੋਂ ਵਾਪਸ ਪਰਤਦਾ ਹੈ ਤਾਂ ਉਸਦੀ ਵਿਚਾਰਧਾਰਾ ਤੇ ਜੀਵਨ ਪ੍ਰਤੀ ਨਜ਼ਰੀਆ ਹੀ ਬਦਲ ਜਾਂਦਾ ਹੈ। ਇਸ ਮੌਕੇ ਪੰਕਜ ਗੁਪਤਾ ਨੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ਵਿਚ ਸ਼ਾਮਲ ਮਨੀ ਗੁਪਤਾ ਤੇ ਸੰਦੀਪ ਕੁਮਾਰ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਮੌਕੇ ਕੌਮਾਂਤਰੀ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ