ਪਿੰਡ ਬਾਰਨ ਦੇ ਸਮਸ਼ਾਨਘਾਟ ’ਚੋਂ ਮਿਲੇ ਦੋਂ ਗ੍ਰਨੇਡ ਅਤੇ 41 ਕਾਰਤੂਸ

ਸਮਸ਼ਾਨਘਾਟ ਦੀ ਸਫ਼ਾਈ ਦੌਰਾਨ ਮਿੱਟੀ ’ਚੋਂ ਹੋਏ ਬਰਾਮਦ, ਪੁਲਿਸ ਨੇ ਖੇਤਾਂ ਵਿੱਚ ਰਖਵਾਏ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ-ਸਰਹਿੰਦ ਰੋਡ ਤੇ ਸਥਿਤ ਪਿੰਡ ਬਾਰਨ ਦੇ ਸਮਸਾਨਘਾਟ ’ਚੋਂ ਦੋਂ ਹੈਡ ਗ੍ਰਨੇਡ (Grenades) ਸਮੇਤ 41 ਕਾਰਤੂਸ ਬ੍ਰਾਮਦ ਹੋਏ ਹਨ। ਪੁਲਿਸ ਨੂੰ ਇਸ ਦੀ ਇਤਲਾਹ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਅਤੇ ਪੁਲਿਸ ਵੱਲੋਂ ਇਸ ਨੂੰ ਦੂਰ ਇੱਕ ਖੇਤ ਵਿੱਚ ਰਖਵਾ ਦਿੱਤਾ ਗਿਆ।

ਜਾਣਕਾਰੀ ਮੁਤਾਬਿਕ ਪਿੰਡ ਬਾਰਨ ਦੇ ਸਮਸਾਨ ਘਾਟ ਦੀ ਸਾਫ਼ ਸਫ਼ਾਈ ਕੀਤੀ ਜਾ ਰਹੀ ਸੀ ਤਾ ਇਸ ਦੌਰਾਨ ਜਦੋਂ ਮਜ਼ਦੂਰ ਵੱਲੋਂ ਕਹੀ ਦਾ ਡੂੰਘਾ ਟੱਕ ਮਾਰਿਆ ਗਿਆ ਤਾ ਧਰਤੀ ਵਿੱਚੋਂ ਗ੍ਰਨੇਡ ਅਤੇ ਕਾਰਤੂਸ ਬਰਾਮਦ ਹੋਏ। ਉਕਤ ਵਿਅਕਤੀ ਵੱਲੋਂ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪੁੱਜ ਕੇ ਦੇਖਿਆ ਤਾ ਦੋਂ ਗ੍ਰਨੇਡ (Grenades) ਅਤੇ 41 ਕਾਰਤੂਸ ਸਨ। ਫੌਰੀ ਇਹਤਿਆਦ ਵਰਤਿਆ ਪੁਲਿਸ ਵੱਲੋਂ ਗ੍ਰਨੇਡ ਨੂੰ ਨਾਲ ਲੱਗਦੇ ਖੇਤ ਵਿੱਚ ਰੱਖ ਦਿੱਤਾ ਗਿਆ ਅਤੇ ਉੱਥੇ ਡੂੰਘਾ ਖੱਡਾ ਪਟਵਾ ਦਿੱਤਾ। ਇਸ ਦੇ ਨਾਲ ਹੀ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਇਸ ਥਾਂ ਤੇ ਸੁਰੱਖਿਆ ਵਧਾ ਦਿੱਤੀ ਅਤੇ ਲੋਕਾਂ ਨੂੰ ਇਸ ਤੋਂ ਦੂਰ ਰੱਖਿਆ ਗਿਆ।

ਇਸ ਮੌਕੇ ਡੀਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਇੱਥੇ ਜਾਂਚ ਕੀਤੀ ਗਈ ਤਾ ਇੱਥੇ ਦੋਂ ਗ੍ਰਨੇਡ ਅਤੇ ਕਾਰਤੂਸ ਜ਼ਿਨ੍ਹਾਂ ਉੱਪਰ ਮੇਡਇੰਨ 1943 ਲਿਖਿਆ ਹੋਇਆ ਸੀ। ਇਨਾਂ ਦੀ ਹਾਲਤ ਕਾਫ਼ੀ ਖਸਤਾ ਸੀ, ਪਰ ਫਿਰ ਸੁਰੱਖਿਆ ਦੇ ਤੌਰ ’ਤੇ ਇਨ੍ਹਾਂ ਨੂੰ ਖੇਤਾਂ ਵਿੱਚ ਰਖਵਾ ਦਿੱਤਾ ਗਿਆ। ਸ਼ਾਮ ਨੂੰ ਬੰਬ ਨਿਰੋਧਕ ਦਸਤਾ ਇੱਥੇ ਪੁੱਜਾ, ਜਿਸ ਵੱਲੋਂ ਇਨ੍ਹਾਂ ਨੂੰ ਰਿਫ਼ਿਊਜ ਕਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ