ਚੋਰ ਗਿਰੋਹ ਦੇ ਦੋ ਮੈਂਬਰ ਕਾਬੂ, 16 ਕਾਰਾਂ ਸਮੇਤ 19 ਵਾਹਨ ਬਰਾਮਦ

ਵੱਖ-ਵੱਖ ਜ਼ਿਲ੍ਹਿਆਂ ‘ਤੋਂ ਚੋਰੀ ਕਰਦੇ ਸਨ ਵਾਹਨ

ਫਿਰੋਜ਼ਪੁਰ, (ਸਤਪਾਲ ਥਿੰਦ)। ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਚੋਰੀ ਕੀਤੀਆਂ ਕਰੀਬ 16 ਕਾਰਾਂ, ਦੋ ਐਕਟਿਵਾ ਅਤੇ ਇੱਕ ਬੁਲੇਟ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਥਾਣਾ ਸਿਟੀ ਮੁੱਖੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਵਿਸ਼ਾਲ ਉਰਫ ਮੰਗੀ ਪੁੱਤਰ ਤਰਸੇਮ ਲਾਲ ਵਾਸੀ ਚੁੰਗੀ ਨੰਬਰ 07 ਗਾਂਧੀ ਨਗਰ ਫਿਰੋਜਪੁਰ ਕੈਂਟ ਅਤੇ ਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਛੇਹਰਟਾ ਰੋਡ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਨੂੰ ਹਾਊਸਿੰਗ ਬੋਰਡ ਕਾਲੋਨੀ ਫਿਰੋਜ਼ਪੁਰ ਸ਼ਹਿਰ ਤੋਂ ਇੱਕ ਚੋਰੀ ਦੀ ਕਾਰ ਮਾਰਕਾ ਸਵਿੱਫਟ ਰੰਗ ਚਿੱਟਾ ਜਿਸ ਉੱਪਰ ਜਾਅਲੀ ਨੰਬਰ ਲੱਗਾ ਹੋਇਆ ਸਮੇਤ ਕਾਬੂ ਕੀਤਾ ਗਿਆ

ਜਦ ਉਕਤ ਵਿਅਕਤੀਆਂ ਤੋਂ ਪੁੱਛ ਗਿੱਛ ਕੀਤੀ ਤਾਂ ਇਹਨਾਂ ਕੋਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਚੋਰੀ ਕੀਤੀਆਂ ਹੋਈਆਂ ਸੱਵਿਫਟ ਡਿਜ਼ਾਇਰ ਕਾਰਾਂ 04 , ਸਵਿਫਟ ਕਾਰ 02, ਕਾਰ ਇੰਡੀਗੋ 02 , ਅਲਟੋ ਕਾਰਨ 2 , ਜਿੰਨ ਕਾਰ 3 , ਵਰਨਾ ਕਾਰ 2 , ਰਿਟਜ ਕਾਰ 1 ਕੁੱਲ 16 ਕਾਰਾਂ ਦੋ ਸਕੂਟਰੀਆਂ ਐਕਟਿਵਾ ਅਤੇ ਇੱਕ ਮੋਟਰਸਾਈਕਲ ਬੁਲਟ ਬਰਾਮਦ ਹੋਇਆ ਜਿਨ੍ਹਾਂ ਪਾਸੋਂ ਅਜੇ ਪੁੱਛਗਿੱਛ ਜਾਰੀ ਹੈ ਤੇ ਇਨ੍ਹਾਂ ਪਾਸੋਂ ਹੋਰ ਵੀ ਚੋਰੀ ਦੀਆਂ ਗੱਡੀਆਂ ਅਤੇ ਵਹੀਕਲ ਬਰਾਮਦ ਹੋ ਸਕਦੇ ਹਨ। ਉਕਤ ਵਿਅਕਤੀਆਂ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਵੱਖ – ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।

ਪੁਲਿਸ ਥਾਣਾ ਸਿਟੀ ਵੱਲੋਂ ਬਰਾਮਦ ਗੱਡੀਆਂ ਦੀ ਲਿਸਟ

  • 1. ਵਰਨਾ ਕਾਰ ਰੰਗ ਚਿੱਟਾ ਨੰ : ਪੀਬੀ 06 ਜੇ 0635 ( ਮੋਗੇ ਤੋਂ ਚੋਰੀ ਹੋਈ )
  • 2. ਜਿੰਨ ਕਾਰ ਰੰਗ ਚਿੱਟਾ ਨੰ: ਪੀਬੀ 10 ਏਐਚ 3933 ( ਲੁਧਿਆਣੇ ਤੋਂ ਚੋਰੀ ਹੋਈ )
  • 3. ਜਿੰਨ ਕਾਰ ਰੰਗ ਗਰੇਅ ਕਲਰ ਨੰ: ਪੀਬੀ 05 ਐਚ 6968 ( ਫਿਰੋਜਪੁਰ ਤੋਂ ਚੋਰੀ ਹੋਈ )
  • 4. ਇੰਡੀਗੋ ਰੰਗ ਚਿੱਟਾ ਨੰ: ਪੀਬੀ 07 ਏਏ 2681 ( ਮੋਗੇ ਤੋਂ ਚੋਰੀ ਹੋਈ )
  • 5. ਇੰਡੀਗੋ ਰੰਗ ਸਿਲਵਰ (ਫਰੀਦਕੋਟ ਮਾਈ ਗੋਦੜੀ ਤੋਂ ਚੋਰੀ ਹੋਈ )
  • 6. ਸਵਿੱਫਟ ਰੰਗ ਚਿੱਟਾ ਨੰ : ਪੀਬੀ 04 ਯੂ 4015 , ( ਫਰੀਦਕੋਟ ਮੈਡੀਕਲ ਤੋਂ ਚੋਰੀ ਹੋਈ )
  • 7. ਰਿਟਜ਼ ਰੰਗ ਚਿੱਟਾ ( ਫਿਰੋਜਪੁਰ ਤੋਂ ਚੋਰੀ ਹੋਈ )
  • 8. ਸਵਿੱਫਟ ਰੰਗ ਚਿੱਟਾ ( ਫਿਰੋਜਪੁਰ ਤੋਂ ਚੋਰੀ ਹੋਈ )
  • 9. ਰੰਗ ਚਿੱਟਾ ਪੀਬੀ 05 ਐਨ 8378 ( ਅੰਮ੍ਰਿਤਸਰ ਤੋਂ ਚੋਰੀ ਹੋਈ )
  • 10. ਸਵਿੱਫਟ ਡੀਜ਼ਾਇਰ ਰੰਗ ਚਿੱਟਾ ( ਫਿਰੋਜਪੁਰ ਤੋਂ ਚੋਰੀ ਹੋਈ )
  • 11. ਵਰਨਾ ਰੰਗ ਚਿੱਟਾ ਨੰ: ਪੀਬੀ 08 ਏਜੀ 1637 ( ਫਿਰੋਜਪੁਰ ਤੋਂ ਚੋਰੀ )
  • 12. ਅਲਟੋ ਰੰਗ ਚਿੱਟਾ ਪੀਬੀ 09 ਵਾਈ 3081 ( ਫਰੀਦਕੋਟ ਤੋਂ ਚੋਰੀ ਹੋਈ )
  • 13. ਸਵਿੱਫਟ ਡਜ਼ਾਇਰ ਰੰਗ ਚਿੱਟਾ ( ਫਿਰੋਜਪੁਰ ਤੋਂ ਚੋਰੀ ਹੋਈ )
  • 14. ਸਵਿੱਫਟ ਡਜ਼ਾਇਰ ਰੰਗ ਚਿੱਟਾ ( ਮੋਗੇ ਤੋਂ ਚੋਰੀ ਹੋਈ )
  • 15. ਜਿੰਨ ਕਾਰ ਰੰਗ ਚਿੱਟਾ ਪੀਬੀ 10ਏਐਚ 3933 ( ਫਰੀਦਕੋਟ ਤੋਂ ਚੋਰੀ ਹੋਈ )
  • 16. ਸਵਿੱਫਟ ਵੀਡੀਆਈ ਰੰਗ ਚਿੱਟਾ ਨੰ: ਪੀਬੀ 10 ਐਫਕਿਊ 1171 ( ਫਿਰੋਜਪੁਰ ਤੋ ਚੋਰੀ ਹੋਈ )
  • 17. ਬੁਲੇਟ ਮੋਟਰਸਾਈਕਲ ਨੰ: ਪੀਬੀ 29 ਯੂ 134 ( ਫਿਰੋਜਪੁਰ ਤੋਂ ਚੋਰੀ ਹੋਇਆ )
  • 18. ਐਕਟਿਵਾ ਰੰਗ ਚਿੱਟਾ ( ਮੋਗੇ ਤੋਂ ਚੋਰੀ ਹੋਈ )
  • 19. ਐਕਟਿਵਾ ਰੰਗ ਚਿੱਟਾ ( ਮੋਗੇ ਤੋਂ ਚੋਰੀ ਹੋਈ )

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here