ਮੋਟਰਸਾਇਕਲ ਸਵਾਰ ਜੋੜੇ ਦੀ ਮੌਤ, ਦੋ ਜ਼ਖਮੀ (Road Accident)
(ਵਿੱਕੀ ਕੁਮਾਰ) ਮੋਗਾ । ਸ਼ਹਿਰ ’ਚ ਸੋਮਵਾਰ ਦੁਪਹਿਰ ਨੂੰ ਤੇਜ਼ ਰਫ਼ਤਾਰ ਕੈਂਟਰ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਕੇ ਹਾਈਵੇ ਦਾ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਮੋਟਰਸਾਇਕਲ ਨਾਲ ਜਾ ਟਕਰਾਇਆ। (Road Accident) ਹਾਦਸੇ ’ਚ ਮੋਟਰਸਾਇਕਲ ਸਵਾਰ ਜੋੜੇ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀਆਂ ਦੋ ਧੀਆਂ ਗੰਭੀਰ ਹਨ। ਹਾਦਸੇ ’ਚ ਟਰੈਕਟਰ ਸਵਾਰ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਸਥਾਨਕ ਲੋਹਾਰਾ ਚੌਂਕ ਨੇੜੇ ਸੋਮਵਾਰ ਬਾਅਦ ਦੁਪਹਿਰ ਇਕ ਤੇਜ਼ ਰਫ਼ਤਾਰ ਕੈਂਟਰ ਨੇ ਓਵਰਟੇਕ ਕਰਦਿਆਂ ਸੜਕ ’ਤੇ ਅੱਗੇ ਜਾ ਰਹੀ ਇਕ ਟਰੈਕਟਰ-ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਡਿਵਾਈਡਰ ਪਾਰ ਕੇ ਸੜਕ ਦੇ ਦੂਜੇ ਪਾਸੇ ਜਾ ਰਹੇ ਮੋਟਰਸਾਇਕਲ ਨਾਲ ਜਾ ਟਕਰਾਇਆ। ਇਸ ਹਾਦਸੇ ਦੌਰਾਨ ਮੋਟਰਸਾਇਕਲ ਸਵਾਰ ਦੋ ਭੈਣਾਂ ਸਮੇਤ ਜੋੜਾ ਗੰਭੀਰ ਜ਼ਖਮੀ ਹੋ ਗਿਆ। ਉਥੇ ਟਰੈਕਟਰ-ਟਰਾਲੀ ਚਾਲਕ ਵੀ ਜ਼ਖਮੀ ਹੋ ਗਿਆ। ਸਾਰਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਲਿਆਇਆ ਗਿਆ, ਜਿਥੇ ਪੁੱਜਣ ਦੌਰਾਨ ਐਮਰਜੈਂਸੀ ਸਟਾਫ ਨੇ ਔਰਤ ਨੂੰ ਮ੍ਰਿਤਕ ਐਲਾਨਦਿਆਂ ਉਸ ਦੇ ਪਤੀ ਸਮੇਤ ਦੋ ਧੀਆਂ ਦੀ ਗੰਭੀਰ ਹਾਲਤ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਪਰ ਰਾਹ ’ਚ ਜ਼ਖਮੀ ਵਿਅਕਤੀ ਦੀ ਮੌਤ ਹੋ ਗਈ। (Road Accident)
ਇਹ ਵੀ ਪੜ੍ਹੋ : ਪਿੰਡ ਦਿਆਲਗੜ੍ਹ ਦੀ ਸਮੁੱਚੀ ਪੰਚਾਇਤ ‘ਆਪ’ ’ਚ ਸ਼ਾਮਲ
ਉਥੇ ਹਾਦਸੇ ’ਚ ਟਰੈਕਟਰ-ਟਰਾਲੀ ਸਵਾਰ ਬਲਵਿੰਦਰ ਸਿੰਘ ਪੁੱਤਰ ਠਾਕੁਰ ਸਿੰਘ ਨੂੰ ਸਿਵਲ ਹਸਪਤਾਲ ਤੇ ਜ਼ਖ਼ਮੀ ਹੋਏ ਗੁਰਵੰਤ ਸਿੰਘ, ਵਾਂਸ਼ੂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।ਦੂਜੇ ਪਾਸੇ ਥਾਣਾ ਸਿਟੀ-1 ਦੇ ਜਾਂਚ ਅਧਿਕਾਰੀ ਅਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਵੱਲੋਂ ਦਿੱਤੇ ਜਾਣ ਵਾਲੇ ਬਿਆਨ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।