ਸੜਕ ’ਤੇ ਖੜੇ ਕੰਨਟੇਨਰ ਨਾਲ ਮੋਟਰਸਾਇਕਲ ਟਕਰਾਉਣ ਕਾਰਨ ਦੋ ਦੀ ਮੌਤ, ਇੱਕ ਜ਼ਖਮੀ

Road Accident
ਘਟਨਾ ਸਥਾਨ ਦਾ ਦ੍ਰਿਸ਼ ਤੇ ਇਨਸੈਟ ’ਚ ਮ੍ਰਿਤਕ ਦੀ ਫਾਈਲ ਫੋਟੋ।

(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਮਾਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਪੋਹੀੜ ਨੇੜੇ ਅਹਿਮਦਗੜ੍ਹ ਵਿਖੇ ਸੜਕ ਉੱਤੇ ਇੱਕ ਖੜੇ ਕੰਨਟੇਨਰ ਨਾਲ ਮੋਟਰਸਾਇਕਲ ਟਕਰਾਉਣ ਨਾਲ 2 ਵਿਆਕਤੀਆਂ ਦੀ ਮੌਤ ਅਤੇ ਇੱਕ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੈ। ਇਕੱਤਰ ਜਾਣਕਾਰੀ ਮੁਤਾਬਿਕ ਪੋਹੀੜ ਦੇ ਨਜਦੀਕ ਪਿੰਡ ਧੂਰਕੋਟ ਤੋਂ ਕਮਲਜੀਤ ਸਿੰਘ ਦਾ ਨੌਜਵਾਨ ਪੁੱਤਰ ਵਿਪਨਜੀਤ ਸਿੰਘ ਉਮਰ 18 ਸਾਲ ਆਇਲੈਟਸ ਸੈਂਟਰ ’ਚ ਆਇਲੈਟਸ ਦੀ ਕੋਚਿੰਗ ਲੈਂਦਾ ਸੀ। (Road Accident)

ਇਹ ਵੀ ਪੜ੍ਹੋ : ਸਾਬਕਾ ਸੀਐਮ ਚੰਨੀ ਤੋਂ ਵਿਜੀਲੈਂਸ ਨੇ ਕੀਤੀ 3 ਘੰਟੇ ਪੁੱਛਗਿੱਛ

ਆਇਲੈਟਸ ਸੈਂਟਰ ’ਚੋਂ ਉਕਤ ਲੜਕੇ ਨਾਲ ਉਸ ਦੇ ਦੋ ਦੋਸਤ ਮੋਟਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਅਚਨਚੇਤ ਪਿੰਡ ਪੋਹੀੜ ਦੇ ਨਜਦੀਕ ਪਹੁੰਚਦਿਆਂ ਹੀ ਮੋਟਰ ਸਾਈਕਲ ਸਵਾਰ ਲੜਕੇ ਦਾ ਮੋਟਸਾਈਕਲ ਸੜਕ ਤੇ ਖੜੇ ਇੱਕ ਕੰਟੇਨਰ ਨਾਲ ਟਕਰਾ ਗਏ। ਹਾਦਸੇ ਦੌਰਾਨ ਵਿਪਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ (Road Accident) ਗਈ ਅਤੇ ਉਸ ਦੇ ਦੂਜੇ ਦੋਸਤ ਦੀ ਲੁਧਿਆਣਾ ਲੈ ਜਾਂਦੇ ਸਮੇਂ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਜਦੋਂ ਕਿ ਉਸ ਦਾ ਤੀਜਾ ਦੋਸਤ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹੈ।

ਮ੍ਰਿਤਕ ਵਿਪਨਜੀਤ ਸਿੰਘ ਦਾ 5 ਜੁਲਾਈ ਨੂੰ ਜਨਮ ਦਿਨ ਦੱਸਿਆ ਜਾ ਰਿਹਾ ਹੈ ਅਤੇ ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਸੂਬੇਦਾਰ ਪਰਮਜੀਤ ਸਿੰਘ ਦੇ ਪੋਤਰੇ ਵਿਪਨਜੀਤ ਸਿੰਘ ਦੇ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਘਰ ਵਿੱਚ ਸੋਗ ਦੀ ਲਹਿਰ ਛਾ ਗਈ।

LEAVE A REPLY

Please enter your comment!
Please enter your name here