ਦੋ ਕਾਰਾਂ ਦੀ ਟੱਕਰ ‘ਚ ਇਲਾਜ਼ ਦੌਰਾਨ 2 ਦੀ ਮੌਤ, ਇੱਕ ਜਖ਼ਮੀ

ਦੋ ਕਾਰਾਂ ਦੀ ਟੱਕਰ ‘ਚ ਇਲਾਜ਼ ਦੌਰਾਨ 2 ਦੀ ਮੌਤ, ਇੱਕ ਜਖ਼ਮੀ

ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ) ਥਾਂਦੇਵਾਲਾ ਰੋਡ ਚੁਰੱਸਤੇ ਦੇ ਕੋਲ ਦੋ ਕਾਰਾਂ ਦੀ ਟੱਕਰ (Accident) ‘ਚ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਜਣੇ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਜਲਾਲਾਬਾਦ ਰੋਡ ਬਾਈਪਾਸ ‘ਤੇ ਰਹਿਣ ਵਾਲਾ ਜਗਜੀਤ ਸਿੰਘ ਉਰਫ਼ ਰਾਜਾ (45) ਆਪਣੇ ਦੋ ਦੋਸਤਾਂ ਜਸਪਾਲ ਸਿੰਘ ਉਰਫ਼ ਰਾਜਾ ਤੇ ਓਮ ਪ੍ਰਕਾਸ਼ ਨਾਲ ਮਾਰੂਤੀ ਕਾਰ ‘ਤੇ ਬਠਿੰਡਾ ਰੋਡ ਤੋਂ ਕੋਟਕਪੂਰਾ ਬਾਈਪਾਸ ਵੱਲੋਂ ਆ ਰਿਹਾ ਸੀ।

ਉਥੇ ਹੀ ਦੂਸਰੇ ਪਾਸੇ ਤੋਂ ਨਾਰੰਗ ਕਲੌਨੀ ਨਿਵਾਸੀ ਦੁਪੇਸ਼ ਮਲਹਨ ਆਪਣੀ ਸਫਿਟ ਕਾਰ ਵਿੱਚ ਬਠਿੰਡਾ ਰੋਡ ਵੱਲ ਜਾ ਰਿਹਾ ਸੀ ਕਿ ਥਾਂਦੇਵਾਲਾ ਰੋਡ ਚੁਰੱਸਤੇ ਦੇ ਕੋਲ ਦੋਵੇਂ ਕਾਰਾਂ ਦੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਮਾਰੂਤੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਇਸ ਵਿੱਚ ਫਸੇ ਲੋਕਾਂ ਨੂੰ ਕਾਰ ਦੀ ਤਾਕੀ ਪੁੱਟ ਕੇ ਬਾਹਰ ਕੱਢਿਆ ਗਿਆ। ਲੋਕਾਂ ਨੇ ਤੁਰੰਤ ਹੀ ਜਖ਼ਮੀਆਂ ਨੂੰ ਕੋਟਕਪੂਰਾ ਰੋਡ ‘ਤੇ ਬਾਂਸਲ ਨਰਸਿੰਗ ਹੋਮ ਵਿੱਚ ਭਰਤੀ ਕਰਵਾਇਆ ਪਰ ਉਥੇ ਪਹੁੰਚਦੇ ਹੀ ਜਗਜੀਤ ਸਿੰਘ ਉਰਫ ਰਾਜਾ ਨੇ ਦਮ ਤੋੜ ਦਿੱਤਾ

ਜਿਸ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ। ਡਾਕਟਰ ਨੇ ਦੂਸਰੇ ਦੋਵੇਂ ਜਖ਼ਮੀਆਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਹੈ ਜਿਸ ਵਿਚੋਂ ਇੱਕ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸੀ ਅਤੇ ਦੂਸਰੇ ਦੇ ਛਾਤੀ ‘ਤੇ ਦਬਾਅ ਆਇਆ ਸੀ ਪਰ ਰਾਤ ਦੇ ਸਮੇਂ ਓਮ ਪ੍ਰਕਾਸ਼ ਨਿਵਾਸੀ ਖੇੜਾ ਕਲੌਨੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ

ਜਿਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ ਜਦੋਂ ਕਿ ਉਥੇ ਪਹੁੰਚਣ ਤੋਂ ਪਹਿਲਾਂ ਹੀ ਓਮ ਪ੍ਰਕਾਸ਼ ਨੇ ਵੀ ਦਮ ਤੋੜ ਦਿੱਤਾ। ਜਸਪਾਲ ਸਿੰਘ ਦਾ ਇਲਾਜ਼ ਚੱਲ ਰਿਹਾ ਹੈ। ਥਾਣਾ ਸਦਰ ਦੇ ਇੰਚਾਰਜ਼ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here