(ਅਜਯ ਕਮਲ) ਰਾਜਪੁਰਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਬਲਾਕ ਰਾਜਪੁਰਾ ਦੇ ਡੇਰਾ ਸ਼ਰਧਾਲੂਆਂ ਨੂੰ ਦਲਦਲ ’ਚ ਫਸੀਆਂ ਗਾਵਾਂ ਨੂੰ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਈ ਭਾਰੀ ਬਰਸਾਤ ਕਾਰਨ ਰਾਜਪੁਰਾ ਪਟਿਆਲਾ ਬਾਈਪਾਸ ਤੇ ਬਣੇ ਓਵਰਬਿ੍ਰਜ ਨੇੜੇ ਦੋ ਗਾਂਵਾਂ ਜੋ ਕਿ ਇਕ ਗੋਬਰ ਵਿੱਚ ਅਤੇ ਦੂਜੀ ਦਲਦਲ ਵਿੱਚ ਫਸ ਗਈਆਂ ਸਨ। ਜਿਨ੍ਹਾਂ ਨੂੰ ਡੇਰਾ ਪ੍ਰੇਮੀਆਂ ਵੱਲੋਂ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ।
ਇਹ ਵੀ ਪੜ੍ਹੋ : ਦੁਸਹਿਰੇ ਦਾ ਤਿਉਹਾਰ ਕਿਵੇਂ ਮਨਾਈਏ ਆਓ ਜਾਣਦੇ ਹਾਂ ਪੂਜਨੀਕ ਗੁਰੂ ਜੀ ਤੋਂ…
ਇਹ ਵੀ ਪੜ੍ਹੋ : ‘ਪਟਿਆਲਾ ’ਚ ਹਰ ਆਕਾਰ ਦਾ ਤਿਆਰ ਮਿਲਦੈ ਰਾਵਣ ਦਾ ਪੁਤਲਾ
ਬਲਾਕ ਰਾਜਪੁਰਾ ਦੇ 15 ਮੈਂਬਰ ਭੁਪਿੰਦਰ ਇੰਸਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਬੀਤੇ ਦਿਨੀਂ ਬਲਾਕ ਦੇ 15 ਮੈਂਬਰ ਸਾਹਿਲ ਇਸਾਂ ਨੂੰ ਪ੍ਰੇਮੀ ਹਰਭਜਨ ਇੰਸਾਂ ਦਾ ਫੋਨ ਆਇਆ ਕਿ ਰਾਜਪੁਰਾ-ਪਟਿਆਲਾ ਓਵਰਬਿ੍ਰਜ ਨਾਲ ਸਰਵਿਸ ਲੇਨ ਕਿਨਾਰੇ ਟੈਲੀਫੋਨ ਅਕਸਚੇਂਜ ਕਲੋਨੀ ਨੇੜੇ ਕਿਸੇ ਵੱਲੋਂ ਸਿੱਟੇ ਗੋਬਰ ਵਿਚ ਗਾਂ ਫਸੀ ਹੋਈ ਹੈ, ਜੋ ਕਿ ਬਾਹਰ ਨਹੀਂ ਨਿਕਲ ਪਾ ਰਹੀ ਜਿਸ ਦੀ ਖਬਰ ਸੁਣਦੇ ਹੀ 15 ਮੈਂਬਰ ਅਵਤਾਰ ਇੰਸਾਂ,ਪ੍ਰੇਮੀ ਸਾਗਰ ਇੰਸਾਂ, ਅਵਤਾਰ ਇੰਸਾਂ, ਪਰਸ਼ੋਤਮ ਇੰਸਾਂ ਨੇ ਮੌਕੇ ’ਤੇ ਪਹੁੰਚ ਕੇ ਗਾ ਨੂੰ ਗੋਬਰ ਵਿਚੋਂ ਬਾਹਰ ਕੱਢ ਰਹੇ ਸਨ ਤਾਂ ਉਥੇ ਨੇੜੇ ਹੀ ਇਕ ਰੇਤੇ ਦੇ ਡੰਪ ਵਿੱਚ ਕੰਮ ਕਰਦੇ ਨੌਜਵਾਨ ਆਪਣਾ ਟਰੈਕਟਰ ਉੱਥੇ ਲੈ ਕੇ ਆ ਗਿਆ ।
ਲੋਕਾਂ ਨੇ ਕੀਤੀ ਡੇਰਾ ਪ੍ਰੇਮੀਆਂ ਦੀ ਸ਼ਲ਼ਾਘਾ (Cows Stuck In Swamp)
ਟਰੈਕਟਰ ਦੀ ਮੱਦਦ ਨਾਲ ਗਊ ਨੂੰ ਛੇਤੀ ਹੀ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦੂਰੀ ਤੇ ਮੀਂਹ ਕਾਰਨ ਦਲਦਲ ਵਿਚ ਇੱਕ ਹੋਰ ਗਾਂ ਫਸੀ ਹੋਈ ਸੀ, ਜਿਸ ਨੂੰ ਉਕਤ ਪ੍ਰੇਮੀਆਂ ਵੱਲੋਂ ਟਰੈਕਟਰ ਦੀ ਮੱਦਦ ਨਾਲ ਬਾਹਰ ਕੱਢ ਕੇ ਉਸ ਦੀ ਵੀ ਜਾਨ ਬਚਾਈ ਗਈ। ਉੱਕਤ ਘਟਨਾ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਗਾਂਵਾ ਪਿਛਲੇ ਦੋ ਤਿੰਨ ਦਿਨਾਂ ਤੋਂ ਇੱਥੇ ਫਸੀਆਂ ਹੋਈਆਂ ਸਨ ਪਰ ਕਿਸੇ ਨੇ ਵੀ ਇਨ੍ਹਾਂ ਨੂੰ ਬਾਹਰ ਨਹੀਂ ਕੱਢਿਆ। ਇਹ ਡੇਰਾ ਪ੍ਰੇਮੀ ਹਨ ਜੋ ਆਪਣੇ ਗੁਰੂ ਜੀ ਦੀ ਦਿੱਤੀ ਸਿੱਖਿਆ ਅਤੇ ਪ੍ਰੇਰਨਾ ਸਦਕਾ ਮਾਨਵਤਾ ਭਲਾਈ ਦੇ ਲਈ ਸਭ ਤੋਂ ਅੱਗੇ ਰਹਿੰਦੇ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ