ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਮੀਂਹ ਕਾਰਨ ਮਕਾ...

    ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਕਰਕੇ ਮੌਕੇ ਤੇ ਦੋ ਬੱਚਿਆਂ ਦੀ ਮੌਤ ਪੰਜ ਜਖਮੀਂ

    Roof Collapsed Sachkahoon

    ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਕਰਕੇ ਮੌਕੇ ਤੇ ਦੋ ਬੱਚਿਆਂ ਦੀ ਮੌਤ ਪੰਜ ਜਖਮੀਂ

    ਰਾਮ ਸਰੂਪ ਪੰਜੋਲਾ, ਸਨੌਰ। ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਸ਼ ਪੈਣ ਕਾਰਨ ਦੇਵੀਗੜ੍ਹ ਨੇੜੇ ਪਿੰਡ ਦੁਧਨਸਾਧਾਂ ਵਿਖੇ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਮੌਕੇ ਤੇ ਹੀ ਦੋ ਬੱਚਿਆਂ ਦੀ ਮੌਤ ਹੋ ਜਾਣ ਅਤੇ ਪੰਜ ਵਿਅਕਤੀਆਂ ਦੇ ਜਖਮੀਂ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਖਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੁਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜੋਗਿੰਦਰ ਸਿੰਘ ਕਾਕਡਾ, ਐਸ.ਡੀ.ਐਮ. ਦੁਧਨਸਾਧਾਂ ਅੰਕੁਰਜੀਤ ਸਿੰਘ, ਆਪ ਦੇ ਹਰਮੀਤ ਪਠਾਣਮਾਜਰਾ, ਬਲਜਿੰਦਰ ਢਿੱਲੋਂ ਆਦਿ ਰਾਜਨੀਤਿਕ ਆਗੂ ਮੌਕੇ ਤੇ ਪਹੁੰਚੇ।Roof Collapsed Sachkahoonਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਦੇਵੀਗੜ ਨੇੜੇ ਪਿੰਡ ਦੁਧਨਸਾਧਾਂ ਵਿਖੇ ਬਾਰਸ਼ ਦੇ ਪਾਣੀ ਦੀ ਵਜਾ ਕਾਰਨ ਇੱਕ ਗਰੀਬ ਪਰਿਵਾਰ ਪਿੰਟੂ ਪੁੱਤਰ ਚੰਦੂ ਰਾਮ ਦੇ ਘਰ ਦੀ ਛੱਤ ਜਦੋਂ ਕਿ ਸਾਰਾ ਪਰਿਵਾਰ ਸੁੱਤਾ ਪਿਆ ਸੀ ਅੱਜ ਸਵੇਰੇ 5 ਵਜੇ ਡਿੱਗਣ ਕਾਰਨ ਛੱਤ ਥੱਲੇ ਦੱਬ ਕੇ ਦੋ ਬੱਚਿਆਂ ਸਚਿਨ ਉਮਰ 7 ਸਾਲ ਅਤੇ ਤਾਨੀਆਂ ਉਮਰ 5 ਸਾਲ ਦੀ ਮੋਕੇ ਤੇ ਮੌਤ ਹੋ ਗਈ, ਜਦੋਂ ਕਿ ਪੰਜ ਵਿਅਕਤੀ ਜਿਨ੍ਹਾਂ ਵਿੱਚ ਮਿ੍ਰਤਕ ਸਚਿਨ ਦੇ ਪਿਤਾ ਪਿੰਟੂ ਰਾਮ ਉਮਰ 38 ਸਾਲ, ਮਾਤਾ ਨੀਲਮ ਰਾਣੀ, ਹੰਸ, ਕਪਿਲ ਅਤੇ ਮਨੀਸ਼ 11 ਸਾਲ ਜਖਮੀਂ ਹੋ ਗਏ। ਇਸ ਘਟਨਾ ਸਮੇਂ ਆਸ ਪਾਸ ਦੇ ਲੋਕ ਜਾਗ ਪਏ ਜਿਨ੍ਹਾਂ ਨੇ ਸਾਰੇ ਮੁਹੱਲੇ ਵਾਸੀਆਂ ਨੂੰ ਜਗਾਇਆ ਅਤੇ ਮਿ੍ਰਤਕਾਂ ਅਤੇ ਜਖਮੀਆਂ ਨੂੰ ਛੱਤ ਹੇਠੋਂ ਕੱਢਿਆ ਅਤੇ ਸਥਾਨਕ ਸੀ.ਐਚ.ਸੀ. ਹਸਪਤਾਲ ਦੁਧਨਸਾਧਾਂ ਪਹੁੰਚਾਇਆ। ਇਸ ਸਮੇਂ ਪਿੰਡ ਵਾਸੀਆਂ ਕਿਹਾ ਕਿ ਹਸਪਤਾਲ ਵਿਖੇ ਕਿਸੇ ਡਾਕਟਰ ਨੇ ਜਖਮੀਆਂ ਦੀ ਪੱਟੀ ਤੱਕ ਨਹੀਂ ਕੀਤੀ ਅਤੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਇਸ ਘਟਨਾ ਦੀ ਖਬਰ ਸੁਣ ਕੇ ਥਾਣਾ ਜੁਲਕਾਂ ਦੀ ਪੁਲਿਸ ਚੌਂਕੀ ਰੌਹਡ ਜਾਗੀਰ ਦੇ ਇੰਚਾਰਜ ਗੁਰਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਪਹੁੰਚ ਗਏ ਅਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ।

    ਜਦੋਂ ਜਖਮੀਆਂ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ ਤਾਂ ਮੋਕੇ ਤੇ ਹਲਕਾ ਇੰਚਾਰਜ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਜੋਗਿੰਦਰ ਸਿੰਘ ਕਾਕਡਾ ਹਸਪਤਾਲ ਪਹੁੰਚ ਗਏ, ਜਿਨ੍ਹਾਂ ਨੇ ਨਾਲ ਹੋ ਕੇ ਜਖਮੀਆਂ ਦੇ ਇਲਾਜ ਲਈ ਐਮਰਜੈਂਸੀ ਵਿਚ ਦਾਖਲ ਕਰਵਾਇਆ ਅਤੇ ਮਿ੍ਰਤਕਾਂ ਦਾ ਡਾਕਟਰੀ ਮੁਆਇਨਾ ਕਰਵਾ ਕੇ ਲਾਸ਼ਾਂ ਘਰ ਪਹੁੰਚਾਈਆਂ। ਲੋਕਾਂ ਦਾ ਕਹਿਣਾ ਹੈ ਕਿ ਇਸ ਮਕਾਨ ਦੀ ਛੱਤ ਡਿੱਗਣ ਦਾ ਕਾਰਨ ਨੇੜੇ ਸਰਕਾਰੀ ਹਸਪਤਾਲ ਦੇ ਪਿੱਛੇ ਹਸਪਤਾਲ ਦੀ ਜਗ੍ਹਾ ਵਿੱਚ ਖੜਾ ਪਾਣੀ ਹੈ, ਜਿਸ ਖਡੇ ਪਾਣੀ ਕਰਕੇ ਇਸ ਮਕਾਨ ਦੀ ਛੱਤ ਡਿੱਗੀ ਹੈ। ਇਸ ਸਮੇਂ ਪਿੰਡ ਦੇ ਸਰਪੰਚ ਜਗਦੇਵ ਸਿੰਘ, ਮਿ੍ਰਤਕਾਂ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਇਹ ਪਰਿਵਾਰ ਮਜ਼ਦੂਰੀ ਕਰਕੇ ਹੀ ਆਪਣਾ ਪਰਿਵਾਰ ਪਾਲ ਰਿਹਾ ਸੀ। ਇਸ ਸਬੰਧੀ ਪੁਲਸ ਨੇ 174 ਦੀ ਕਾਵਾਈ ਕਰਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।