ਸਰਕਾਰੀ ਸਕੂਲ ਦੇ ਦੋ ਬੱਚਿਆ ਨੇ ਕੀਤਾ ਜਵਾਹਰ ਨਵੋਦਿਆ ਵਿਦਿਆਲਿਆ ਦਾ ਟੈਸਟ ਪਾਸ, ਸਟਾਫ ਨੇ ਕੀਤਾ ਸਨਮਾਨਿਤ

Jawahar Navodaya Vidyalaya
 ਸਕੂਲ ਸਟਾਫ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਾ ਹੋਇਆ। ਫੋਟੋ :  ਹਰਪਾਲ

ਲੌਂਗੋਵਾਲ, (ਹਰਪਾਲ)। ਸਰਕਾਰੀ ਪ੍ਰਾਇਮਰੀ ਸਕੂਲ ਤੋਗਾਵਾਲ ਦੇ ਦੋ ਵਿਦਿਆਰਥਣਾਂ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਦਾ ਟੈਸਟ ਪਾਸ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਰਾਮ ਕ੍ਰਿਸ਼ਨ, ਮਾਸਟਰ ਬਲਵੀਰ ਸਿੰਘ, ਮਾਸਟਰ ਹਰਮਲ ਸਿੰਘ ਨੇ ਦੱਸਿਆ ਕਿ ਸਕੂਲ ਸਟਾਫ ਦੀ ਮਿਹਨਤ ਸਦਕਾ ਇਸ ਸਕੂਲ ਦੀਆਂ ਦੋ ਵਿਦਿਆਰਥਣਾਂ ਕਮਲਦੀਪ ਕੌਰ ਪੁੱਤਰੀ ਹਰਮੇਸ਼ ਸਿੰਘ ਅਤੇ ਸਹਿਜਪ੍ਰੀਤ ਕੌਰ ਪੁੱਤਰੀ ਪਾਲਾ ਸਿੰਘ ਨੇ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਅਗਲੀ ਪੜ੍ਹਾਈ ਕਰਨ ਦੇ ਲਈ ਟੈਸਟ ਦਿੱਤਾ ਸੀ ਜਿਨ੍ਹਾਂ ਨੇ ਆਪਣਾ ਟੈਸਟ ਪਾਸ ਕਰਕੇ ਛੇਵੀਂ ਜਮਾਤ ਵਿੱਚ ਦਾਖਲਾ ਲਿਆ ਹੈ। ਇਸ ਮੌਕੇ ਦੋਵੇਂ ਵਿਦਿਆਰਥਣਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਅਗੇਰਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਰਜਨੀ ਰਾਣੀ, ਦੀਪਿਕਾ, ਪਾਇਲ ਗੋਇਲ, ਮਨਪ੍ਰੀਤ ਕੌਰ ਅਤੇ ਰਵਨੀਤ ਕੌਰ ਆਦਿ ਹਾਜ਼ਰ ਸਨ।

ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ