ਘਟਨਾ ਹਰਿਆਣਾ ਦੇ ਮਹਿਮ ਦੀ | Haryana News
- ਦੋਵੇਂ ਤੀਜ਼ੀ ਜਮਾਤ ’ਚ ਸਨ ਪੜ੍ਹਦੇ | Haryana News
ਮਹਿਮ (ਸੱਚ ਕਹੂੰ ਨਿਊਜ਼)। Haryana News: ਹਰਿਆਣਾ ਦੇ ਰੋਹਤਕ ਦੇ ਮਹਿਮ ਇਲਾਕੇ ਦੇ ਪਿੰਡ ਮਦੀਨਾ ਗੰਧਰਨ ਦੇ ਜਲ ਘਰ ’ਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਬੱਚੇ ਤੀਜੀ ਜਮਾਤ ’ਚ ਪੜ੍ਹਦੇ ਸਨ। ਡੁੱਬਣ ਵਾਲੇ ਬੱਚਿਆਂ ’ਚ ਇੱਕ ਬੱਚਾ ਮਦੀਨਾ ਪਿੰਡ ਦਾ ਰਹਿਣ ਵਾਲਾ ਕਰੀਬ 8 ਸਾਲ ਦਾ ਆਦੀ ਤੇ ਦੂਜਾ ਬੱਚਾ ਬਿਹਾਰ ਦਾ ਰਹਿਣ ਵਾਲਾ ਆਦਿਤਿਆ ਦੱਸਿਆ ਜਾ ਰਿਹਾ ਹੈ ਜੋ ਕਿ ਬਿਹਾਰ ਤੋਂ ਆਇਆ ਹੈ ਤੇ ਪਿਛਲੇ ਕਈ ਦਿਨਾਂ ਤੋਂ ਪਿੰਡ ’ਚ ਕਿਰਾਏ ’ਤੇ ਰਹਿ ਰਿਹਾ ਹੈ।
ਆਦਿ ਦੇ ਦਾਦਾ ਜੈ ਭਗਵਾਨ ਨੇ ਦੱਸਿਆ ਕਿ ਸਕੂਲ ਤੋਂ ਬਾਅਦ ਇਹ ਬੱਚੇ ਨਹਾਉਣ ਲਈ ਘਰ ਦੀ ਬਜਾਏ ਸਿੱਧੇ ਗਿਰਾਵੜ ਰੋਡ ’ਤੇ ਸਥਿਤ ਜਲ ਘਰ ’ਚ ਚਲੇ ਗਏ। ਉਸ ਨੇ ਦੱਸਿਆ ਕਿ ਇੱਕ ਪਿੰਡ ਵਾਸੀ ਜਲ ਘਰ ਕੋਲੋਂ ਲੰਘ ਰਿਹਾ ਸੀ। ਉਸ ਨੇ ਟੈਂਕੀ ਨੇੜੇ ਕੱਪੜੇ ਪਏ ਵੇਖੇ ਤੇ ਪਾਣੀ ਦੀ ਟੈਂਕੀ ਵੱਲ ਦੇਖਿਆ ਤਾਂ ਉਸ ਨੇ ਇੱਕ ਬੱਚੇ ਨੂੰ ਪਾਣੀ ’ਤੇ ਤੈਰਦੇ ਵੇਖਿਆ। ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਬੱਚਿਆਂ ਨੂੰ ਪਾਣੀ ’ਚੋਂ ਬਾਹਰ ਕੱਢਿਆ। ਉਦੋਂ ਤੱਕ ਦੋਵਾਂ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ ਸੀ।
Read This : ਚਾਚੀ-ਭਤੀਜੇ ਦੀ ਡੁੱਬਣ ਨਾਲ ਮੌਤ
ਪੁਲਿਸ ਨੇ ਪਛਾਣ ਲਈ ਦੋਵਾਂ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ। ਦੋਵਾਂ ਬੱਚਿਆਂ ਦੀ ਪਛਾਣ ਕਰੀਬ 8 ਵਜੇ ਹੋਈ। ਦੋਵਾਂ ਨੂੰ ਪੋਸਟ ਮਾਰਟਮ ਲਈ ਪੀਜੀਆਈ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਪੁਲਿਸ ਅਨੁਸਾਰ ਦੋਵਾਂ ਬੱਚਿਆਂ ਦੇ ਸਰੀਰ ’ਤੇ ਸੱਟ ਆਦਿ ਦੇ ਕੋਈ ਨਿਸ਼ਾਨ ਨਹੀਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੀ ਮੌਤ ਡੁੱਬਣ ਕਾਰਨ ਹੋਈ ਹੋ ਸਕਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਦਾ ਐਤਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। Haryana News