ਖੁਦ ਨੂੰ ਜਾਣੋ

Know, yourself, Inspiration

ਇੱਕ ਦਿਨ ਇੱਕ ਕਾਂ ਨੇ ਤਾਕਤਵਰ ਪੰਛੀ ਨੂੰ ਇੱਕ ਮੇਮਣਾ ਆਪਣੇ ਪੰਜਿਆਂ ‘ਚ ਚੁੱਕ ਕੇ ਉੱਡਦਿਆਂ ਵੇਖਿਆ  ਕਾਂ ਨੇ ਸੋਚਿਆ, ‘ਮੈਂ ਵੀ ਇਸੇ ਤਰ੍ਹਾਂ ਇੱਕ ਮੇਮਣਾ ਫੜ ਲਵਾਂਗਾ’ ਕਾਂ  ਭੇਡਾਂ ਦੇ ਇੱਕ ਝੁੰਡ ਕੋਲ ਗਿਆ ਤੇ ਉਸ ਨੇ ਇੱਕ ਮੇਮਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਭੇਡ ਦਾ ਇੱਕ ਛੋਟਾ ਜਿਹਾ ਮੇਮਣਾ ਵੀ ਉਸ ਲਈ ਤਾਂ ਬਹੁਤ ਵੱਡਾ ਸ਼ਿਕਾਰ ਸੀ! ਕਾਂ ਉਸ ਨੂੰ ਲੈ ਕੇ ਉੱਡ ਨਹੀਂ ਸਕਦਾ ਸੀ ‘ਹੇ ਭਗਵਾਨ! ਮੈਂ ਤਾਂ ਇਸ ਨੂੰ ਲੈ ਕੇ ਉੱਡ ਨਹੀਂ ਸਕਦਾ! ਇਸ ਨੂੰ ਛੱਡ ਦੇਣ ‘ਚ ਹੀ ਭਲਾਈ ਹੈ ਕੋਈ ਛੋਟਾ ਸ਼ਿਕਾਰ ਬਿਹਤਰ ਹੋਵੇਗਾ,’ ਕਾਂ ਨੇ ਸੋਚਿਆ ਪਰ ਉਸ ਮੇਮਣੇ ਨੂੰ ਛੱਡਣਾ ਵੀ ਓਨਾ ਸੌਖਾ ਥੋੜ੍ਹਾ ਸੀ! ਜਦੋਂ ਕਾਂ ਨੇ ਉਸ ਨੂੰ ਛੱਡ ਕੇ ਉੱਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਹ ਵੇਖਿਆ ਕਿ ਉਸ ਦੇ ਪੰਜੇ ਮੇਮਣੇ ਦੇ ਵਾਲਾਂ ‘ਚ ਫਸ ਗਏ ਸਨ ਕਾਂ ਨੇ ਖੁਦ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਹੋਇਆ ਆਜੜੀ ਨੇ ਇਹ ਸਭ ਦੇਖਿਆ ਤਾਂ ਉਸ ਨੇ ਕਾਂ ਨੂੰ ਫੜ ਲਿਆ ਤੇ  ਘਰ ਲਿਆ ਕੇ ਉਸ ਨੂੰ ਆਪਣੇ ਬੱਚਿਆਂ ਨੂੰ ਦੇ ਦਿੱਤਾ ‘ਇਹ ਕਿਹੋ-ਜਿਹਾ ਪੰਛੀ ਹੈ?’ ਬੱਚਿਆਂ ਨੇ  ਪੁੱਛਿਆ ਆਜੜੀ ਨੇ ਹੱਸਦਿਆਂ ਕਿਹਾ, ‘ਕੁਝ ਸਮਾਂ ਪਹਿਲਾਂ ਤੱਕ ਤਾਂ ਇਸ ਨੂੰ ਲੱਗਦਾ ਸੀ ਕਿ ਇਹ ਤਾਕਤਵਰ ਪੰਛੀ ਹੈ ਹੁਣ ਇਸ ਨੂੰ ਸ਼ਾਇਦ ਇਹ ਪਤਾ ਲੱਗ ਗਿਆ ਹੋਵੇਗਾ ਕਿ ਇਹ ਤਾਂ ਸਿਰਫ਼ ਇੱਕ ਕਾਂ ਹੀ ਹੈ’
ਪ੍ਰੇਰਨਾ: ਖੁਦ ਨੂੰ ਭੁੱਲ ਕੇ ਦੂਜੇ ਦੀ ਨਕਲ ਕਰਨ ‘ਤੇ ਮੁਸੀਬਤ ਆਉਂਦੀ ਹੈ