ਦੋ ਕਾਰਾਂ ’ਚ ਹੋਈ ਟੱਕਰ, 3 ਲੋਕਾਂ ਦੀ ਮੌਤ

3 killed, over 30 injured in road accident

ਹਾਦਸੇ ਦੌਰਾਨ ਹੋਏ 4 ਲੋਕ ਜਖ਼ਮੀ

ਲੁਧਿਆਣਾ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਦੇਰ ਰਾਤ ਦੋ ਕਾਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ 4 ਲੋਕ ਗੰਭੀਰ ਜ਼ਖਮੀ ਹਨ। ਮਰਨ ਵਾਲੇ ਸਾਰੇ ਮਾਛੀਵਾੜਾ ਦੇ ਰਹਿਣ ਵਾਲੇ ਸਨ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਇਹ ਹਾਦਸਾ ਵਰਨਾ ਅਤੇ ਜੇਨ ਕਾਰ ਵਿੱਚ ਹੋਇਆ। ਦੋਵੇਂ ਕਾਰ ਚਾਲਕਾਂ ਵੱਲੋਂ ਕਾਰ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਟੱਕਰ ਹੋ ਗਈ। ਮਰਨ ਵਾਲਿਆਂ ਵਿੱਚ ਰਮਨਦੀਪ ਕੌਰ, ਚਰਨਜੀਤ ਕੌਰ ਸਰਬਜੀਤ ਸਿੰਘ ਸ਼ਾਮਲ ਹਨ। ਜਦਕਿ ਜ਼ਖਮੀਆਂ ’ਚ ਮੱਖਣ ਸਿੰਘ, ਪ੍ਰੀਤੀ ਰਾਣੀ, ਹੈਪੀ, ਪਵਨਦੀਪ ਸਿੰਘ ਸਾਰੇ ਵਾਸੀ ਕੋਟਕਪੂਰਾ ਦੱਸੇ ਜਾਂਦੇ ਹਨ। ਜ਼ਖਮੀਆਂ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਰਾਹਗੀਰਾਂ ਨੇ ਲੋਕਾਂ ਨੂੰ ਬਾਹਰ ਕੱਢਿਆ

ਹਾਦਸਾ ਹੁੰਦਾ ਦੇਖ ਕੇ ਰਾਹਗੀਰਾਂ ਨੇ ਜ਼ਖਮੀਆਂ ਅਤੇ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਥਾਣਾ ਸਮਰਾਲਾ ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਰਖਵਾਇਆ ਹੈ। ਡਾਕਟਰਾਂ ਅਨੁਸਾਰ ਮੱਖਣ ਸਿੰਘ ਦੇ ਸਿਰ ਵਿੱਚ ਫਰੈਕਚਰ, ਪ੍ਰੀਤੀ ਰਾਣੀ ਦੇ ਸਿਰ ਵਿੱਚ ਸੱਟ ਲੱਗੀ ਹੈ, ਹੈਪੀ ਅਤੇ ਪਵਨਦੀਪ ਦੇ ਵੀ ਸਿਰ ਵਿੱਚ ਸੱਟ ਲੱਗੀ ਹੈ ਅਤੇ ਇੱਕ ਲੱਤ ਫਰੈਕਚਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here