ਟੱਕਰ ਤੋਂ ਬਾਅਦ ਇੱਕ ਮਰੂਤੀ ਕਾਰ ਬੇਕਾਬੂ ਹੋ ਕੇ ਡਿੱਗੀ ਨਹਿਰ ’ਚ
- ਕਾਰ ਸਵਾਰ ਬਜ਼ੁਰਗ ਨੂੰ ਲੋਕਾਂ ਦੀ ਮਦਦ ਨਾਲ ਕੱਢਿਆ ਸੁਰੱਖਿਆ ਬਾਹਰ
Canal Accident: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਫ਼ਰੀਦਕੋਟ ਤਲਵੰਡੀ ਬਾਈਪਾਸ ’ਤੇ ਆਹਮਣੇ ਸਾਹਮਣੇ ਦੋ ਕਾਰਾਂ ਆਪਸ ਵਿੱਚ ਟਕਰਾਅ ਗਈਆਂ ਜਿਸ ਤੋਂ ਬਾਅਦ ਮਰੂਤੀ ਕਾਰ ਜਿਸ ’ਚ ਇੱਕ 70 ਸਾਲ ਦੇ ਕਰੀਬ ਉਮਰ ਦਾ ਬਜ਼ੁਰਗ ਸਵਾਰ ਸੀ ਉਸ ਦੀ ਕਾਰ ਬੇਕਾਬੂ ਹੋਣ ਤੋਂ ਬਾਅਦ ਰਾਜਸਥਾਨ ਫੀਡਰ ਨਹਿਰ ਵਿੱਚ ਜਾ ਡਿੱਗੀ। ਆਸ-ਪਾਸ ਜਾ ਰਹੇ ਲੋਕਾਂ ਨੇ ਤੁਰੰਤ ਹਿੰਮਤ ਕਰਦੇ ਹੋਏ ਬਜ਼ੁਰਗ ਨੂੰ ਕਾਰ ਵਿੱਚੋਂ ਕੱਢ ਲਿਆ ਪਰ ਪਾਣੀ ਦੇ ਤੇਜ਼ ਵਹਾ ਦੇ ਚੱਲਦੇ ਕਾਰ ਨਹਿਰ ਵਿੱਚ ਰੁੜ ਗਈ।
ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਬੁੱਟਰ ਕਲਾਂ ਤੋਂ ਸਵਿਫਟ ਕਾਰ ਫ਼ਰੀਦਕੋਟ ਵੱਲ ਆ ਰਹੀ ਸੀ ਅਤੇ ਦੂਜੇ ਪਾਸੇ ਸ਼ਹਿਰ ਤੋਂ ਆਪਣੇ ਪਿੰਡ ਧੂੜਕੋਟ ਵੱਲ ਜਾ ਰਹੇ ਇੱਕ ਬਜ਼ੁਰਗ ਜੋ ਕਿ ਮਰੂਤੀ ਕਾਰ ’ਤੇ ਸਵਾਰ ਸਨ, ਦੋਵੇਂ ਕਾਰਾਂ ਦੀ ਆਪਸ ’ਚ ਟੱਕਰ ਹੋ ਗਈ ਜਿਸ ਤੋਂ ਬਾਅਦ ਮਰੂਤੀ ਕਾਰ ਬੇਕਾਬੂ ਹੋ ਕੇ ਰਾਜਸਥਾਨ ਫੀਡਰ ਨਹਿਰ ਦੇ ’ਚ ਜਾ ਡਿੱਗੀ। ਬਜ਼ੁਰਗ ਹਿੰਮਤ ਕਰਕੇ ਕਾਰ ’ਚੋਂ ਬਾਹਰ ਨਿਕਲ ਗਿਆ ਅਤੇ ਮੌਕੇ ’ਤੇ ਮੌਜ਼ੂਦ ਰਾਹਗੀਰਾਂ ਵੱਲੋਂ ਨਹਿਰ ’ਚੋਂ ਸੁਰੱਖਿਤ ਬਾਹਰ ਕੱਢਿਆ, ਜਿਸ ਤੋਂ ਬਾਅਦ ਬਜ਼ੁਰਗ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ।
ਇਹ ਵੀ ਪੜ੍ਹੋ: Punjab Weather Alert: ਪੰਜਾਬ ’ਚ ਇਨ੍ਹਾਂ ਦਿਨਾਂ ਲਈ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹਿਆਂ ਦੇ ਲੋਕ ਰਹਿਣ ਅਲਰਟ
ਇਸ ਮੌਕੇ ਪੁੱਜੇ ਬਜ਼ੁਰਗ ਦੇ ਪੋਤਰੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਸੂਚਨਾ ਮਿਲੀ ਸੀ ਤੇ ਉਨ੍ਹਾਂ ਦੇ ਦਾਦਾ ਜੀ ਦੀ ਕਾਰ ਨਹਿਰ ਵਿੱਚ ਡਿੱਗ ਪਈ ਅਤੇ ਜਦੋਂ ਤੱਕ ਉਹ ਆਏ ਉਸ ਤੋਂ ਪਹਿਲਾਂ ਲੋਕਾਂ ਨੇ ਪੱਗਾਂ ਦੀ ਮੱਦਦ ਦੇ ਨਾਲ ਉਨ੍ਹਾਂ ਦੇ ਦਾਦਾ ਜੀ ਨੂੰ ਬਾਹਰ ਕੱਢ ਲਿਆ ਜੋ ਕਿ ਹੁਣ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਹਨ ਉਨ੍ਹਾਂ ਦੇ ਕੁਝ ਸੱਟਾਂ ਵੱਜੀਆਂ ਹਨ ।
ਉਧਰ ਸਵਿਫਟ ਕਾਰ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਸਾਈਡ ਤੋਂ ਫ਼ਰੀਦਕੋਟ ਆ ਰਹੇ ਸਨ ਅਤੇ ਜਦੋਂ ਇਸ ਜਗ੍ਹਾ ’ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਮਰੂਤੀ ਕਾਰ ਉਨ੍ਹਾਂ ਦੀ ਗੱਡੀ ਨਾਲ ਆ ਟਕਰਾਈ ਜਿਸ ਤੋਂ ਬਾਅਦ ਮੂਰਤੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਉਨ੍ਹਾਂ ਦੀ ਮਾਤਾ ਤੇ ਭੂਆ ਸਵਾਰ ਸਨ ਪਰ ਕਿਸੇ ਦੇ ਵੀ ਕੋਈ ਸੱਟ ਨਹੀਂ ਵੱਜੀ ਜਿਸ ਕਾਰਨ ਵੱਡਾ ਬਚਾਅ ਰਿਹਾ ਪਰ ਮਰੂਤੀ ਕਾਰ ਪਾਣੀ ਵਿੱਚ ਰੁੜ ਚੁੱਕੀ ਹੈ। Canal Accident
ਉਧਰ ਮੌਕੇ ’ਤੇ ਪੁੱਜੇ ਪੀਸੀਆਰ ਮੁਲਾਜ਼ਮਾਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਨਾਹਰ ਸਿੰਘ ਨਾਮਕ ਵਿਅਕਤੀ ਜਿਸਦੀ ਉਮਰ ਕਰੀਬ 70 ਸਾਲ ਹੈ ਜੋ ਪਿੰਡ ਧੂੜਕੋਟ ਦਾ ਰਹਿਣ ਵਾਲਾ ਹੈ ਹਾਦਸੇ ਤੋਂ ਬਾਅਦ ਨਹਿਰ ਚ ਕਾਰ ਸਮੇਤ ਨਹਿਰ ਚ ਜ਼ਾ ਡਿੱਗਾ ਜਿਸ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਕਾਰ ਚਾਲਕ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਰਵਾਈ ਜਾਰੀ ਹੈ।