(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਸਿਵਲ ਹਸਪਤਾਲ ਨੇੜੇ ਅੱਜ ਇੱਕ ਕੈਂਟਰ ਅਤੇ ਪਨਬਸ ਤੇ ਪੀਆਰਟੀਸੀ ਦੀਆਂ ਦੋ ਬੱਸਾਂ ਦਰਮਿਆਨ ਹੋਈ ਟੱਕਰ ’ਚ ਅੱਧੀ ਦਰਜ਼ਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। Bathinda Road Accident
ਵੇਰਵਿਆਂ ਮੁਤਾਬਿਕ ਅੱਜ ਸਵੇਰੇ ਡੱਬਵਾਲੀ ਤੋਂ ਚੱਲੀਆਂ ਦੋ ਬੱਸਾਂ ਇੱਕ ਪੀਆਰਟੀਸੀ ਅਤੇ ਪਨਬਸ ਬਠਿੰਡਾ ਵੱਲ ਆ ਰਹੀਆਂ ਸਨ। ਇਸੇ ਦੌਰਾਨ ਜਦੋਂ ਸਿਵਲ ਹਸਪਤਾਲ ਬਠਿੰਡਾ ਨੇੜੇ ਪੁੱਜੀਆਂ ਤਾਂ ਅੱਗੇ ਜਾ ਰਿਹਾ ਇੱਕ ਕੈਂਟਰ ਡਿਵਾਇਡਰ ਨਾਲ ਟਕਰਾ ਕੇ ਪਲਟ ਗਿਆ। ਅੱਗੇ ਆ ਰਹੀ ਬੱਸ ਪਲਟੇ ਹੋਏ ਕੈਂਟਰ ਨਾਲ ਟਕਰਾ ਗਈ ਤੇ ਦੂਜੀ ਬੱਸ ਉੱਥੇ ਖੜ੍ਹੀ ਬੱਸ ’ਚ ਵੱਜੀ। ਇਸ ਹਾਦਸੇ ਕਾਰਨ ਬੱਸ ’ਚ ਬੈਠੀਆਂ ਕਰੀਬ 8 ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਬਲਾਕ ਬਠਿੰਡਾ ਦੀ 108ਵੇਂ ਸਰੀਰਦਾਨੀ ਬਣੇ ਹਵਾ ਸਿੰਘ ਇੰਸਾਂ
ਪਨਬਸ ਦੇ ਡਰਾਈਵਰ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਡੱਬਵਾਲੀ ਤੋਂ ਬਠਿੰਡਾ ਚੱਲ ਕੇ ਆਇਆ ਸੀ ਤਾਂ ਇਹ ਹਾਦਸਾ ਹੋ ਗਿਆ। ਉਹਨਾਂ ਦੱਸਿਆ ਕਿ ਅੱਗੇ ਜਾ ਰਿਹਾ ਜੋ ਕੈਂਟਰ ਪਲਟਿਆ ਉਹ ਹੀ ਹਾਦਸੇ ਦਾ ਕਾਰਨ ਬਣਿਆ ਹੈ। ਸਿਵਲ ਹਸਪਤਾਲ ਦੀ ਚੌਂਕੀ ਦੇ ਸਬ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।