ਮੁਲਜ਼ਮਾਂ ਕੋਲੋਂ ਪੁੱਛਗਿਛ ਜਾਰੀ, ਟਰੱਕ ਦੀ ਬਰਾਮਦਗੀ ਕਰਾਉਣ ਬਾਕੀ : ਉੱਪ ਕਪਤਾਲ ਦਲਜੀਤ ਸਿੰਘ ਵਿਰਕ (Sugar Stolen )
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚੋਰੀ ਕੀਤੇ ਗਏ ਚੀਨੀ (Sugar Stolen ) ਦੇ 192 ਗੱਟਿਆਂ ਸਮੇਤ ਦੋ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ ਪਾਤੜਾਂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਪ੍ਰਾਪਤ ਹੋਈ ਕਿ ਜਦੋਂ ਥਾਣਾ ਸ਼ੁਤਰਾਣਾ ਦੀ ਪੁਲਿਸ ਪਾਰਟੀ ਵੱਲੋ ਦੌਰਾਨੇ ਗਸ਼ਤ ਮੁੱਖਬਰੀ ਮਿਲੀ ਕਿ ਸੁਖਵੀਰ ਉਰਫ ਕਾਲੂ ਪੁੱਤਰ ਰਾਮਨਾਥ ਵਾਸੀ ਵਾਰਡ ਨੰਬਰ 1 ਖਨੋਰੀ ਥਾਣਾ, ਜ਼ਿਲਾ ਸੰਗਰੂਰ, ਸੁਨੀਲ ਕੁਮਾਰ ਉਰਫ ਸੁਨੀਲ ਦੱਤ ਪੁੱਤਰ ਸ੍ਰੀਰਾਮ ਵਾਸੀ ਸੁਭਾਸ ਨਗਰ ਸ਼ੁਤਰਾਣਾ ਅਤੇ ਸਾਹਿਬ ਸਿੰਘ ਉਰਫ ਸਾਬੂ ਪੁੱਤਰ ਦੇਸਰਾਜ ਵਾਸੀ ਵਾਰਡ ਨੰਬਰ 1 ਖਨੌਰੀ ਸਮੇਤ ਦੋ ਹੋਰ ਨਾਮਾਲੂਮ ਵਿਅਕਤੀਆਂ ਨੇ ਪਿਛਲੇ ਦਿਨੀ 200 ਗੱਟੇ ਚੀਨੀ ਸਮੇਤ ਟਰੱਕ ਅਜਨਾਲਾ ਜਲੰਧਰ ਸਾਇਡ ਤੋਂ ਚੋਰੀ ਕਰਕੇ ਲਿਆਏ ਹਨ ਅਤੇ ਜਿਨ੍ਹਾਂ ਨੇ ਚੋਰੀ ਕੀਤੇ ਚੀਨੀ ਦੇ ਗੱਟਿਆ ਨੂੰ ਸੁਨੀਲ ਕੁਮਾਰ ਉਰਫ ਸੁਨੀਲ ਦੱਤ ਉਕਤ ਦੇ ਘਰ ਰੱਖਿਆ ਹੋਇਆ ਹੈ। (Sugar Stolen )
ਇਹ ਵੀ ਪੜ੍ਹੋ : ਭਾਜਪਾ ਨੇ ਰਾਜਸਥਾਨ ‘ਚ 41 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੁਖਬਰੀ ਦੇ ਅਧਾਰ ’ਤੇ ਉਕਤਾਨ ਮੁਲਜਮਾਂ ਦੇ ਖਿਲਾਫ ਮੁਕੱਦਮਾ ਥਾਣਾ ਪਾਤੜਾਂ ਦਰਜ ਰਜਿਸਟਰ ਕਰਵਾ ਕੇ ਮੁਲਜਮ ਸੁਖਵੀਰ ਉਰਫ ਕਾਲੂ ਪੁੱਤਰ ਰਾਮਨਾਥ ਵਾਸੀ ਵਾਰਡ ਨੰਬਰ 1 ਖਨੋਰੀ ਥਾਣਾ ਖਨੌਰੀ ਜ਼ਿਲ੍ਹਾ ਸੰਗਰੂਰ ਤੇ ਦੋਸੀ ਸੁਨੀਲ ਕੁਮਾਰ ਉਰਫ ਸੁਨੀਲ ਦੱਤ ਪੁੱਤਰ ਸ੍ਰੀਰਾਮ ਵਾਸੀ ਸੁਭਾਸ਼ ਨਗਰ ਸੁਤਰਾਣਾ ਨੂੰ ਉਸ ਦੇ ਘਰੋਂ ਕਾਬੂ ਕਰਕੇ ਉਸਦੇ ਘਰ ਅੰਦਰੋ 192 ਗੱਟੇ ਚੀਨੀ ਬ੍ਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸੁਨੀਲ ਕੁਮਾਰ ਉਰਫ ਸੁਨੀਲ ਦੱਤ ਅਤੇ ਸੁਖਵੀਰ ਸਿੰਘ ਉਰਫ ਕਾਲੂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਪਾਸੋਂ ਪੁੱਛ ਗਿੱਛ ਜਾਰੀ ਹੈ ਅਤੇ ਮੁਲਜਮ ਸਾਹਿਬ ਸਿੰਘ ਉਰਫ ਸਾਬੂ ਅਤੇ ਉਸਦੇ ਦੋ ਨਾਮਾਲੂਮ ਸਾਥੀਆਂ ਨੂੰ ਗਿ੍ਰਫਤਾਰ ਕਰਨਾ ਅਜੇ ਬਾਕੀ ਹੈ ਅਤੇ ਮੁਲਜਮਾਂ ਪਾਸੋਂ ਟਰੱਕ ਦੀ ਬ੍ਰਾਮਦਗੀ ਕਰਾਉਣੀ ਬਾਕੀ ਹੈ। Sugar Stolen