ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News Heroin: 50-50...

    Heroin: 50-50 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ, ਰਿਮਾਂਡ ਦੌਰਾਨ ਹੋ ਸਕਦੇ ਹਨ ਵੱਡੇ ਖੁਲਾਸੇ

    Heroin
    ਅਮਲੋਹ : ਥਾਣਾ ਮੁੱਖੀ ਅਮਲੋਹ ਬਲਵੀਰ ਸਿੰਘ ਪੱਤਰਕਾਰਾਂ ਨੂੰ ਗਿ੍ਫ਼ਤਾਰ ਕੀਤੇ ਮੁਲਜਮਾਂ ਵਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ: ਅਨਿਲ ਲੁਟਾਵਾ

    Heroin: (ਅਨਿਲ ਲੁਟਾਵਾ) ਅਮਲੋਹ। ਡਾ. ਰਵਜੋਤ ਕੌਰ ਗਰੇਵਾਲ ਸੀਨੀਅਰ ਪੁਲਿਸ ਕਪਤਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਕੇਸ਼ ਯਾਦਵ ਕਪਤਾਨ ਪੁਲਿਸ ਇੰਨਵੈਸੱਟਿਗੇਸ਼ਨ ਦੀ ਯੋਗ ਰਹਿਨੁਮਾਈ ਅਤੇ ਗੁਰਦੀਪ ਸਿੰਘ ਉਪ ਪੁਲਿਸ ਕਪਤਾਨ ਅਮਲੋਹ ਗੁਰਦੀਪ ਸਿੰਘ ਦੀ ਦੇਖ-ਰੇਖ ਹੇਠ ਅਮਲੋਹ ਪੁਲਿਸ ਨੇ 2 ਵਿਅਕਤੀਆਂ ਕੋਲੋਂ 50-50 ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ, ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। Heroin

    ਇਹ ਵੀ ਪੜ੍ਹੋ: Priyanka Gandhi: ਪ੍ਰਿਅੰਕਾ ਨੇ ਵਾਇਨਾਡ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਕੀਤੀ ਦਾਖਲ

    ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਮਲੋਹ ਬਲਵੀਰ ਸਿੰਘ ਨੇ ਦੱਸਿਆ ਕਿ ਤਰਨਜੀਤ ਸਿੰਘ ਸਹਾਇਕ ਸਬ ਇੰਸਪੈਕਟਰ ਨੂੰ ਪਿੰਡ ਚੌਬਦਾਰਾ ਨੇੜੇ ਗਸ਼ਤ ਦੌਰਾਨ ਦੋ ਸ਼ੱਕੀ ਮੋਨੇ ਵਿਅਕਤੀ ਦਿਸੇ ਜੋ ਪਿੰਡ ਕਪੂਰਗੜ੍ਹ ਵੱਲ ਨੂੰ ਪੈਦਲ ਤੂਰੇ ਜਾ ਰਹੇ ਸਨ। ਜੋ ਪੁਲਿਸ ਪਾਰਟੀ ਨੂੰ ਦੇਖਕੇ ਪਿੱਛੇ ਮੁੜਨ ਲੱਗੇ। ਪੁਲਿਸ ਪਾਰਟੀ ਨੇ ਉਨ੍ਹਾਂ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 50-50 ਗਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਕਰਨ ਤੇ ਉਨ੍ਹਾਂ ਆਪਣਾ ਨਾਂਅ ਸੋਕਤ ਅਲੀ ਪੁੱਤਰ ਰਹਿਮਤ ਅਲੀ ਵਾਸੀ ਪਿੰਡ ਸੌਂਟੀ ਅਤੇ ਸਲੀਮ ਖਾਨ ਪੁੱਤਰ ਰਮਜਾਨ ਖਾਨ ਵਾਸੀ ਰਾਮਗੜ੍ਹ ਦੱਸਿਆ। ਕਾਨੂੰਨ ਮੁਤਾਬਕ ਕਾਰਵਾਈ ਕਰਦੇ ਹੋਏ ਦੋਸ਼ੀਆਂ ਵਿਰੁੱਧ ਥਾਣਾ ਅਮਲੋਹ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ। Heroin

    LEAVE A REPLY

    Please enter your comment!
    Please enter your name here