ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ੇਲ੍ਹ ਅਧਿਕਾਰੀਆਂ ਵੱਲੋਂ ਜ਼ੇਲ੍ਹ ਅੰਦਰ ਫੈਕਾ ਕਰਨ ਦੇ ਦੋਸ਼ ’ਚ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਜਿਨ੍ਹਾਂ ਵੱਲੋਂ ਜ਼ੇਲ੍ਹ ਅੰਦਰ ਸੁੱਟਿਆ ਤੰਬਾਕੂ ਤੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਸੈਂਟਰਲ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 30 ਮਈ ਨੂੰ ਗਸ਼ਤ ਦੌਰਾਨ ਬਾਹਰੀ ਕੋਟ ਦੀਵਾਰ ਟਾਵਰ ਨੰਬਰ-6 ਜ਼ੇਲ੍ਹ ਕਰਮਚਾਰੀਆਂ ਨੂੰ ਮੋਟਰਸਾਈਕਲ ਨੰਬਰ ਪੀਬੀ-76 ਬੀ–5145 ’ਤੇ ਸਵਾਰ ਦੋ ਨਾਮਲੂਮ ਵਿਅਕਤੀ ਫੈਕਾ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। (Ludhiana News)
ਇਹ ਵੀ ਪੜ੍ਹੋ : Body Donation: ਜਾਂਦੇ-ਜਾਂਦੇ ਵੀ ਇਨਸਾਨੀਅਤ ਦੇ ਕੰਮ ਆਏ ਪ੍ਰੇਮੀ ਧਕੇਲ ਇੰਸਾਂ
ਜਿਨ੍ਹਾਂ ਨੇ ਫੈਕਾ ਅੰਦਰ ਸੁੱਟ ਦਿੱਤਾ ਤਾਂ ਜ਼ੇਲ੍ਹ ਅਧਿਕਾਰੀਆਂ ਨੇ ਸ਼ੱਕ ਦੀ ਬਿਨਾਹ ’ਤੇ ਕਮਲਜੀਤ ਸਿੰਘ ਤੇ ਲਖਵਿੰਦਰ ਸਿੰਘ ਨੂੰ ਕਾਬੂ ਕੀਤਾ। ਇਨ੍ਹਾਂ ਵੱਲੋਂ ਜ਼ੇਲ੍ਹ ਅੰਦਰ ਸੁੱਟੀ ਗਈ ਤੰਬਾਕੂ ਨਾਲ ਭਰੀ ਹੋਈ ਇੱਕ ਬੋਤਲ ਬਰਾਮਦ ਕਰਨ ਦੇ ਨਾਲ ਹੀ ਵਰਤਿਆ ਗਿਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਗਿਆ ਹੈ। ਹਰਮਿੰਦਰ ਸਿੰਘ ਮੁਤਾਬਿਕ ਉਕਤਾਨ ਨੇ ਅਜਿਹਾ ਕਰਕੇ ਜ਼ੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਿਨ੍ਹਾਂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਗੁਰਦਿਆਲ ਸਿੰਘ ਦਾ ਕਹਿਣਾਂ ਹੈ ਕਿ ਜ਼ੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਕਮਲਜੀਤ ਸਿੰਘ ਤੇ ਲਖਵਿੰਦਰ ਸਿੰਘ ਵਾਸੀਅਨ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। (Ludhiana News)