ਅੱਗ ਨਾਲ ਢਾਈ ਕਿੱਲੇ ਕਣਕ ਤੇ ਚਾਰ ਕਿੱਲੇ ਕਣਕ ਦਾ ਨਾੜ ਸੜ ਕੇ ਸੁਆਹ

Wheat Burnt Fire

(ਰਾਮ ਸਰੂਪ ਪੰਜੋਲਾ) ਸਨੌਰ। ਕਣਕ ਦੀ ਵਾਢੀ ਸ਼ੁਰੂ ਹੋ ਗਈ ਤਾਂ ਅੱਗ ਲੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ਰੋਜਾਨਾ ਕਿਤੇ ਨਾ ਕਿਤੇ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। (Wheat Burnt Fire) ਇਸ ਦੌਰਾਨ ਹੀ ਅੱਜ ਅਚਾਨਕ ਦੁਪਹਿਰ ਬਾਅਦ ਪਿੰਡ ਬਰਕਤਪੁਰ ਵਿਖੇ ਕਣਕ ਦੇ ਖੇਤਾਂ ਵਿੱਚ ਅੱਗ ਲੱਗ ਗਈ। ਜਿਸ ਨਾਲ ਢਾਈ ਕਿੱਲੇ ਕਣਕ ਅਤੇ ਚਾਰ ਕਿੱਲੇ ਕਣਕ ਦਾ ਨਾੜ ਸੜਨ ਦਾ ਸਮਾਚਾਰ ਹੈ।

ਜਾਣਕਾਰੀ ਅਨੁਸਾਰ ਪਿੰਡ ਬਰਕਤਪੁਰ ਨੇੜੇ ਕੰਬਾਇਨ ਕਣਕ ਵੱਢ ਰਹੀ ਸੀ ਕਿ ਅਚਾਨਕ ਕਣਕ ਨੂੰ ਅੱਗ ਲੱਗ ਗਈ। ਇਸ ਅੱਗ ਨਾਲ ਅਮਰੀਕ ਸਿੰਘ ਪੁੱਤਰ ਬਲਦੇਵ ਸਿੰਘ ਦੀ ਢਾਈ ਕਿੱਲੇ ਕਣਕ ਅਤੇ 2 ਕਿੱਲੇ ਕਣਕ ਦਾ ਨਾੜ ਸੜ ਗਿਆ। ਇਸ ਤੋਂ ਇਲਾਵਾ ਮਹਿੰਦਰ ਸਿੰਘ ਪੁੱਤਰ ਚੂਹੜ ਸਿੰਘ ਦਾ ਦੋ ਕਿੱਲੇ ਨਾੜ ਸੜ ਗਿਆ ਹੈ।

ਦੇਵੀਗੜ੍ਹ ਨੇੜੇ ਪਿੰਡ ਬਰਕਤਪੁਰ ਦੇ ਖੇਤਾਂ ਵਿੱਚ ਲੱਗੀ ਅੱਗ ਨਾਲ ਸੜੀ ਕਣਕ ਦਾ ਦ੍ਰਿਸ਼। ਤਸਵੀਰ : ਰਾਮ ਸਰੂਪ ਪੰਜੋਲਾ

ਕਿਸਾਨਾਂ ਦਾ ਕਹਿਣਾ ਹੈ ਕਿ ਅੱਗ ਕੰਬਾਇਨ ’ਚੋਂ ਨਿਕਲੇ ਚੰਗਿਆੜੇ ਨਾਲ ਲੱਗੀ ਹੈ ਪਰ ਕੰਬਾਇਨ ਮਾਲਕ ਦਾ ਕਹਿਣਾ ਹੈ ਕਿ ਅੱਗ ਕੰਬਾਇਨ ’ਚੋਂ ਨਹੀਂ ਲੱਗੀ। ਅੱਗ ਲੱਗਣ ’ਤੇ ਉਸੇ ਸਮੇਂ ਲੋਕਾਂ ਨੇ ਫਾਇਰ ਬਰਗੇਡ ਨੂੰ ਫੋਨ ਕੀਤਾ ਪਰ ਫਾਇਰ ਬਿ੍ਰਗੇਡ ਪਟਿਆਲਾ ਤੋਂ ਆਉਣ ਕਰਕੇ ਮੌਕੇ ’ਤੇ ਉਦੋਂ ਪੁੱਜਾ ਜਦੋਂ ਲੋਕਾਂ ਆਪਣੇ ਟਰੈਕਟਰ ਆਪ ਚਲਾ ਕੇ ਅੱਗ ’ਤੇ ਕਾਬੂ ਪਾ ਲਿਆ ਸੀ। ਲੋਕਾਂ ਦੀ ਮੰਗ ਹੈ ਕਿ ਫਾਇਰ ਬਿ੍ਰਗੇਡ ਕਣਕ ਦੀ ਵਾਢੀ ਤੱਕ ਦੇਵੀਗੜ੍ਹ ਹੀ ਖੜਨੀ ਚਾਹੀਦੀ ਹੈ ਤਾਂ ਕਿ ਲੋੜ ਪੈਣ ’ਤੇ ਸਮੇਂ ’ਤੇ ਕੰਮ ਆ ਸਕੇ। (Wheat Burnt Fire)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ