ਬਿਜਲੀ ਦੇ ਸ਼ਾਰਟ ਸਰਕਟ ਨਾਲ ਢਾਈ ਏਕੜ ਕਣਕ ਦੀ ਫਸਲ ਨੂੰ ਲੱਗੀ ਅੱਗ
(ਕਿ੍ਰਸ਼ਨ ਭੋਲਾ) ਬਰੇਟਾ। ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਵਿਖੇ ਕਣਕ ਦੀ ਫਸਲ ਦੇ (Wheat Caught Fire) ਸੜਨ ਦਾ ਸਮਾਚਾਰ ਹੈ । ਇਸ ਸਬੰਧੀ ਮੌਕੇ ’ਤੇ ਪੁੱਜੇ ਥਾਣਾ ਬਰੇਟਾ ਦੇ ਮੁੱਖੀ ਪਰਵੀਨ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤ ਦੇ ਨਜ਼ਦੀਕੀ ਲੱਗੇ ਹੋਏ ਟਰਾਂਸਫਾਰਮਰ ਤੋਂ ਜਾਣ ਵਾਲੀਆਂ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋ ਜਾਣ ਕਾਰਨ ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਦੇ ਕਿਸਾਨ ਬਾਬੂ ਸਿੰਘ ਅਤੇ ਬਲਕਾਰ ਸਿੰਘ ਦੀ ਢਾਈ ਏਕੜ ਦੇ ਕਰੀਬ ਖੜੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ।
ਅੱਗ ਐਨੀ ਤੇਜੀ ਨਾਲ ਵਧੀ ਕਿ ਕਣਕ ਦੀ ਫਸਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ।ਪਿੰਡ ਵਿੱਚ ਸੂਚਨਾ ਮਿਲਦਿਆਂ ਤੁਰੰਤ ਹੀ ਮੌਕੇ ’ਤੇ ਪਹੁੰਚ ਕੇ ਪਿੰਡ ਦੇ ਲੋਕਾਂ ਨੇ ਅਤੇ ਪਿੰਡ ਬਹਾਦਰਪੁਰ ਦੇ ਗੁਰਦੁਆਰਾ ਦੀ ਫਾਇਰ ਬਿ੍ਰਗੇਡ ਰਾਹੀਂ ਅੱਗ ’ਤੇ ਕਾਬੂ ਪਾ ਲਿਆ ਗਿਆ । ਕੁਝ ਹੀ ਸਮੇਂ ਬਾਅਦ ਘਟਨਾ ਵਾਲੇ ਸਥਾਨ ’ਤੇ ਮਾਲ ਵਿਭਾਗ ਦੇ ਪਟਵਾਰੀ ਵੱਲੋਂ ਆਪਣੀ ਟੀਮ ਸਮੇਤ ਪੁੱਜ ਕੇ ਮੌਕੇ ਦਾ ਜਾਇਜਾ ਲਿਆ ਗਿਆ । ਕਿਸਾਨ ਵੀਰਾਂ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਵੇਂ ਪੀੜ੍ਹਤ ਕਿਸਾਨਾਂ ਨੂੰ ਉਨ੍ਹਾਂ ਦੀ ਸੜੀ ਕਣਕ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ