(ਸੱਚ ਕਹੂੰ ਨਿਊਜ਼) ਮਾਨਸਾ। ਪਿੰਡ ਖੈਰਾ ਖੁਰਦ ਵਿਖੇ ਇੱਕ ਦਿਨ ਪਹਿਲਾਂ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ’ਚ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ 2 ਅਕਤੂਬਰ ਨੂੰ ਥਾਣਾ ਸਰਦੂਲਗੜ੍ਹ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਖੈਰਾ ਖੁਰਦ ਵਿਖੇ ਰਾਧੇ ਸ਼ਾਮ (39) ਪੁੱਤਰ ਜਗਦੀਸ਼ ਰਾਮ ਵਾਸੀ ਖੈਰਾ ਖੁਰਦ ਦਾ ਰਾਤ ਸਮੇਂ ਕਿਸੇ ਨਾਮਲੂਮ ਵਿਅਕਤੀਆਂ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸਦੀ ਕਾਰ ਦੀ ਵੀ ਭੰਨ ਤੋੜ ਕੀਤੀ ਗਈ। Murder Case
ਇਸ ਸਬੰਧੀ ਪੁਲਿਸ ਵੱਲੋ ਤੁਰੰਤ ਕਾਰਵਾਈ ਕਰਦਿਆਂ, ਅਭੈ ਰਾਮ ਪੁੱਤਰ ਸੀਤਾ ਰਾਮ ਵਾਸੀ ਖੈਰਾ ਖੁਰਦ ਦੇ ਬਿਆਨਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਰਦੂਲਗੜ੍ਹ ਵਿਖੇ ਅਕਬਰ ਸਲੀਮ,ਪ੍ਰਵੀਨ ਕੁਮਾਰ, ਪ੍ਰਮੋਦ ਕੁਮਾਰ, ਸੁਨੀਲ ਕੁਮਾਰ, ਸੁਭਾਸ ਰਾਮ, ਆਤਮਾ ਰਾਮ ਪੁੱਤਰ ਰਾਮ ਮੂਰਤੀ, ਆਤਮਾ ਰਾਮ ਪੁੱਤਰ ਲਿਖਮਾ ਰਾਮ, ਮੋਹਿਤ ਕੁਮਾਰ, ਸੁਭਾਸ ਚੰਦਰ, ਆਤਮਾ ਰਾਮ ਪੁੱਤਰ ਸੰਕਰ ਲਾਲ ਅਤੇ 2 ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Kisan Andolan: ਕਿਸਾਨ ਅੰਦੋਲਨ ਦੇ ਸੱਦੇ ’ਤੇ ਲਖੀਮਪੁਰ ਖੀਰੀ ਕਤਲਕਾਂਡ ਖਿਲਾਫ 5 ਸੂਬਿਆਂ ’ਚ ਸਫ਼ਲ ਰੇਲ ਰੋਕੋ ਮੋਰਚਾ
ਤਫਤੀਸ਼ ਦੌਰਾਨ ਮਤੀ ਦਾਸ ਉਰਫ ਪੋਪਲੀ ਪੁੱਤਰ ਰਾਜ ਕੁਮਾਰ,ਭਰਤ ਸਿੰਘ ਉਰਫ ਚਾਨਣ ਰਾਮ ਪੁੱਤਰ ਹਿੰਮਤ ਸਿੰਘ, ਈਸ਼ਵਰ ਪੁੱਤਰ ਬਹਾਲ,ਵਿਕਾਸ ਪੁੱਤਰ ਭੂਪ ਰਾਮ ਅਤੇ ਰਵੀ ਪੁੱਤਰ ਜੈਲਾ ਰਾਮ ਵਾਸੀਆਨ ਖੈਰਾ ਖੁਰਦ ਨੂੰ ਵੀ ਨਾਮਜ਼ਦ ਕਰਕੇ ਮੁੱਖ ਅਫਸਰ ਥਾਣਾ ਸਰਦਲੂਗੜ੍ਹ, ਸੀ.ਆਈ.ਏ ਟੀਮ ਅਤੇ ਸਪੈਸ਼ਲ ਬ੍ਰਾਂਚ, ਮਾਨਸਾ ਦੀ ਟੀਮ ਵੱਲੋਂ ਮਤੀ ਦਾਸ ਪੁੱਤਰ ਰਾਜ ਕੁਮਾਰ ਅਤੇ ਭਰਤ ਸਿੰਘ ਉਰਫ ਚਾਨਣ ਰਾਮ ਪੁੱਤਰ ਹਿੰਮਤ ਸਿੰਘ ਵਾਸੀਆਨ ਖੈਰਾ ਖੁਰਦ ਨੂੰ ਪਿੰਡ ਝੰਡਾ ਕਲਾਂ ਦੇ ਝੰਡੇ ਵਾਲੇ ਗੇਟ ਨਜ਼ਦੀਕ ਨਾਕਾ ਲਗਾਕੇ ਗ੍ਰਿਫਤਾਰ ਕਰ ਲਿਆ ਗਿਆ। Murder Case
ਮੁੱਢਲੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁੱਖ ਸ਼ਾਜਿਸ਼ਕਰਤਾ ਮਤੀ ਦਾਸ ਉਰਫ ਪੋਪਲੀ ਵੱਲੋਂ ਕਰੀਬ 4/5 ਮਹੀਨੇ ਪਹਿਲਾਂ ਪਿੰਡ ਖੈਰਾ ਖੁਰਦ ਦੇ ਸਾਬਕਾ ਸਰਪੰਚ ਭਜਨ ਲਾਲ ਦੇ ਘਰ ਵਿਆਹ ਸਮਾਗਮ ਦੌਰਾਨ ਕੋਈ ਸ਼ਰਾਰਤ ਕਰਨ ਕਰਕੇ ਮ੍ਰਿਤਕ ਰਾਧੇ ਸ਼ਾਮ ਅਤੇ ਭਜਨ ਲਾਲ ਸਾਬਕਾ ਸਰਪੰਚ ਨੇ ਮਤੀ ਦਾਸ ਉਰਫ ਪੋਪਲੀ ਅਤੇ ਉਸਦੇ ਪਿਤਾ ਦੀ ਕੁੱਟਮਾਰ ਕੀਤੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਹੀ ਮਤੀ ਦਾਸ ਉਰਫ ਪੋਪਲੀ ਨੇ ਭਰਤ ਸਿੰਘ ਉਰਫ ਚਾਨਣ, ਰਵੀ ਕੁਮਾਰ, ਈਸ਼ਵਰ ਅਤੇ ਵਿਕਾਸ ਕੁਮਾਰ ਉਰਫ ਵਿੱਕੀ ਨਾਲ ਸ਼ਾਜਿਸ਼ ਰਚੀ। ਇਸ ਕਤਲ ਦਾ ਪੰਚਾਇਤੀ ਚੋਣ ਨਾਲ ਕੋਈ ਸਬੰਧ ਨਹੀਂ ਹੈ।ਗ੍ਰਿਫਤਾਰ ਮੁਲਜਮਾਂ ਨੂੰ ਮਾਣਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। Murder Case