ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home ਇੱਕ ਨਜ਼ਰ ਬਿਡੇਨ, ਓਬਾਮਾ,...

    ਬਿਡੇਨ, ਓਬਾਮਾ, ਬਿਲ ਗੇਟਸ ਸਮੇਤ ਕਈ ਵੱਡੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ

    ਬਿਡੇਨ, ਓਬਾਮਾ, ਬਿਲ ਗੇਟਸ ਸਮੇਤ ਕਈ ਵੱਡੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ

    ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਲ ਜੋ ਬਿਡੇਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਸਮੇਤ ਦੁਨੀਆ ਦੇ ਕਈ ਵੱਡੇ ਕਾਰੋਬਾਰੀਆਂ ਤੇ ਆਗੂਆਂ ਦੇ ਟਵਿੱਟਰ ਅਕਾਊਂਟ ਵੀਰਵਾਰ ਨੂੰ ਹੈਕ ਕਰ ਲਏ ਗਏ।

    ਅਧਿਕਾਰੀਆਂ ਅਨੁਸਾਰ ਇਹ ਇੱਕ ਬਿਟਕਾੱਈਨ ਘਪਲਾ ਲੱਗ ਰਿਹਾ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ,ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕੇਨ ਵੇਸਟ ਦੇ ਅਧਿਕਾਰਿਕ ਖਾਤਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਅਕਾਊਂਟਾਂ ਨਾਲ ਕਥਿਤ ਤੌਰ ‘ਤੇ ਕ੍ਰਿਪਟੋਕਰੇਂਸੀ ‘ਚ ਦਾਨ ਕਰਨ ਲਈ ਕਿਹਾ ਗਿਆ ਸੀ। ਬਿਲ ਗੇਟਸ ਦੇ ਅਕਾਊਂਟ ਤੋਂ ਕੀਤੇ ਗਏ ਟਵੀਟ ‘ਚ ਕਿਹਾ ਗਿਆ, ਹਰ ਕੋਈ ਮੈਨੂੰ ਸਮਾਜ ਨੂੰ ਵਾਪਸ ਪਰਤਣ ਲਈ ਕਹਿੰਦਾ ਰਿਹਾ ਹੈ ਤੇ ਹੁਣ ਉਹ ਸਮਾਂ ਆ ਗਿਆ ਹੈ। ਤੁਸੀਂ ਮੈਨੂੰ ਇੱਕ ਹਜ਼ਾਰ ਡਾਲਰ ਭੇਜੋ ਮੈਂ ਤੁਹਾਨੂੰ ਦੋ ਹਜ਼ਾਰ ਡਾਲਰ ਵਾਪਸ ਭੇਜਾਂਗਾ। ਇਨ੍ਹਾਂ ਅਕਾਊਂਟਾਂ ਤੋਂ ਕੀਤੇ ਗਏ ਟਵੀਟ ਕੁਝ ਮਿੰਟਾਂ ‘ਚ ਡਿਲੀਟ ਹੋ ਗਏ। ਟਵਿੱਟਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਨਾਲ ਸਬੰਧਿਛ ਜਾਣਕਾਰੀ ਛੇਤੀ ਹੀ ਦਿੱਤੀ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here