Smog Alert: 20 ਸੂਬੇ ਸਣੇ ਕੇਂਦਰ ਸ਼ਾਸਤ ਪ੍ਰਦੇਸ਼ ਸੰਘਣੀ ਧੁੰਦ ਦੀ ਲਪੇਟ ’ਚ, ਠੰਢ ਕਾਰਨ 15 ਮੌਤਾਂ, 12 ਉਡਾਣਾਂ ਰੱਦ

Smog Alert

Smog Alert: ਨਵੀਂ ਦਿੱਲੀ (ਏਜੰਸੀ)। ਹੱਡ-ਭੰਨਵੀਂ ਠੰਢ ਵਿਚਕਾਰ ਉੱਤਰੀ ਭਾਰਤ ਨੂੰ ਵੀ ਸੰਘਣੀ ਧੁੰਦ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਉੱਤਰੀ ਭਾਰਤ ਦੇ ਕਈ ਹਿੱਸਿਆਂ ’ਚ ਲਗਾਤਾਰ ਚੌਥੇ ਦਿਨ ਸੰਘਣੀ ਧੁੰਦ ਛਾਈ ਰਹੀ। 20 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਸੰਘਣੀ ਧੁੰਦ ਦੀ ਇੱਕ ਸੰਘਣੀ ਚਾਦਰ ਉੱਤਰ ਪੱਛਮ ’ਚ ਜੰਮੂ ਤੇ ਕਸ਼ਮੀਰ ਤੋਂ ਉੱਤਰ ਪੂਰਬ ’ਚ ਤ੍ਰਿਪੁਰਾ ਤੱਕ ਫੈਲ ਗਈ ਹੈ। ਕਈ ਇਲਾਕਿਆਂ ’ਚ ਵਿਜ਼ੀਬਿਲਟੀ ਜ਼ੀਰੋ ਰਹੀ। ਧੁੰਦ ਨੇ ਸੜਕ, ਰੇਲ ਤੇ ਹਵਾਈ ਆਵਾਜਾਈ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।

ਇਹ ਖਬਰ ਵੀ ਪੜ੍ਹੋ : Old Age Pension: ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਜੋੜਿਆ ਨਵਾਂ ਬਦਲ, ਹੁਣ ਨਹੀਂ ਹੋਵੇਗੀ ਪ…

ਠੰਢ ਨਾਲ 15 ਲੋਕਾਂ ਦੀ ਮੌਤ | Smog Alert

ਧੁੰਦ ਕਾਰਨ 12 ਉਡਾਣਾਂ ਨੂੰ ਰੱਦ ਕਰਨਾ ਪਿਆ। 100 ਤੋਂ ਵੱਧ ਉਡਾਣਾਂ ’ਚ ਦੇਰੀ ਹੋਈ। ਧੁੰਦ ਕਾਰਨ 51 ਟਰੇਨਾਂ ਵੀ ਦੇਰੀ ਨਾਲ ਚੱਲੀਆਂ। ਠੰਢ ਨੇ 15 ਲੋਕਾਂ ਦੀ ਜਾਨ ਵੀ ਲਈ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਸ਼ਨਿੱਚਰਵਾਰ ਦੇਰ ਰਾਤ ਮੀਂਹ ਤੇ ਬਰਫਬਾਰੀ ਕਾਰਨ ਇੱਕ ਵਾਹਨ ਸੜਕ ਤੋਂ ਫਿਸਲ ਗਿਆ ਤੇ ਨਾਲੇ ’ਚ ਡਿੱਗ ਗਿਆ। ਇਸ ਵਿੱਚ 6 ਵਿਅਕਤੀ ਸਨ, ਜੋ ਰਾਤ ਭਰ ਉੱਥੇ ਹੀ ਰਹੇ। ਸਵੇਰੇ ਹਾਦਸੇ ਦਾ ਪਤਾ ਲੱਗਣ ਤੱਕ ਚਾਰ ਜਣਿਆਂ ਦੀ ਠੰਢ ਕਾਰਨ ਮੌਤ ਹੋ ਚੁੱਕੀ ਸੀ। ਡਰਾਈਵਰ ਸਮੇਤ 2 ਲਾਪਤਾ ਹਨ। ਯੂਪੀ ’ਚ ਠੰਢ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚ ਹਮੀਰਪੁਰ ’ਚ 5, ਭਦੋਹੀ ਤੇ ਮਹੋਬਾ ’ਚ ਇੱਕ-ਇੱਕ ਮੌਤ ਸ਼ਾਮਲ ਹੈ। ਇਸ ਦੇ ਨਾਲ ਹੀ ਪੰਜਾਬ ਦੇ ਫਿਰੋਜ਼ਪੁਰ ’ਚ ਧੁੰਦ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਜਾਨ ਚਲੀ ਗਈ।

ਦਿੱਲੀ ’ਚ ਸਾਢੇ ਤਿੰਨ ਘੰਟੇ ਤੱਕ ਜ਼ੀਰੋ ਵਿਜ਼ੀਬਿਲਟੀ | Smog Alert

ਸੰਘਣੀ ਧੁੰਦ ਕਾਰਨ ਪਾਲਮ ਸਮੇਤ ਦਿੱਲੀ ਦੇ ਕਈ ਇਲਾਕਿਆਂ ’ਚ ਸਵੇਰੇ 4 ਵਜੇ ਤੋਂ ਸਵੇਰੇ 7.30 ਵਜੇ ਤੱਕ ਵਿਜ਼ੀਬਿਲਟੀ ਜ਼ੀਰੋ ਰਹੀ। ਇਸ ਦਾ ਸਿੱਧਾ ਅਸਰ ਹਵਾਈ ਸੇਵਾਵਾਂ ’ਤੇ ਪਿਆ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ਦੇ ਆਉਣ ਤੇ ਜਾਣ ’ਚ ਦੇਰੀ ਹੋਈ। ਸ੍ਰੀਨਗਰ ਤੇ ਚੰਡੀਗੜ੍ਹ ਹਵਾਈ ਅੱਡਿਆਂ ’ਤੇ ਵੀ ਵਿਜ਼ੀਬਿਲਟੀ ਘਟ ਕੇ 50 ਮੀਟਰ ਰਹਿ ਗਈ, ਜਿਸ ਕਾਰਨ ਸਵੇਰੇ ਦੋਵਾਂ ਥਾਵਾਂ ਤੋਂ ਲੜੀਵਾਰ 10 ਤੇ 2 ਉਡਾਣਾਂ ਨੂੰ ਰੱਦ ਕਰਨਾ ਪਿਆ।

51 ਟਰੇਨਾਂ ਦੇਰੀ ਨਾਲ ਚੱਲੀਆਂ

ਧੁੰਦ ਕਾਰਨ 51 ਟਰੇਨਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਟਰੇਨਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਾਸ਼ਟਰੀ ਰਾਜਧਾਨੀ ਨੂੰ ਆ ਰਹੀਆਂ ਹਨ। ਜੈਪੁਰ-ਬਠਿੰਡਾ ਤਿੰਨ ਘੰਟੇ, ਗੋਰਖਧਾਮ ਸੁਪਰਫਾਸਟ ਪੰਜ ਘੰਟੇ, ਸਰਸਾ ਐਕਸਪ੍ਰੈੱਸ 6 ਘੰਟੇ ਲੇਟ ਹੋਈ।

LEAVE A REPLY

Please enter your comment!
Please enter your name here