ATM Fraud: ਏਟੀਐੱਮ ਦੀ ਹੇਰਫੇਰ ਕਰਕੇ ਅਕਾਊਂਟ ’ਚੋਂ ਕਢਵਾਏ ਪੱਚੀ ਹਜ਼ਾਰ

ATM Fraud
ATM Fraud: ਏਟੀਐੱਮ ਦੀ ਹੇਰਫੇਰ ਕਰਕੇ ਅਕਾਊਂਟ ’ਚੋਂ ਕਢਵਾਏ ਪੱਚੀ ਹਜ਼ਾਰ

ਨਿੱਤ ਨਵੀਆਂ ਸਕੀਮਾਂ ਲਾ ਕੇ ਠੱਗਿਆ ਜਾ ਰਿਹਾ ਭੋਲੇ ਭਾਲੇ ਲੋਕਾਂ ਨੂੰ | ATM Fraud

ATM Fraud: (ਰਾਜ ਸਿੰਗਲਾ) ਲਹਿਰਾਗਾਗਾ। ਨਿੱਤ ਹੀ ਚੋਰਾਂ ਠੱਗਾਂ ਵੱਲੋਂ ਭੋਲੇ ਭੋਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਨਵੇਂ-ਨਵੇਂ ਤਰੀਕਿਆਂ ਨਾਲ ਹਰ ਰੋਜ਼ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਲਹਿਰਾਗਾਗਾ ਵਿਖੇ ਦਰਜੀ ਦਾ ਕੰਮ ਕਰਦੇ ਬੇਅੰਤ ਸਿੰਘ ਨਿੱਕਾ ਟੇਲਰ ਜੋ ਕਿ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਹੈ, ਨਾਲ ਵਾਪਰੀ। ਜਾਣਕਾਰੀ ਦਿੰਦਿਆਂ ਬੇਅੰਤ ਸਿੰਘ ਨਿੱਕਾ ਨੇ ਆਖਿਆ ਕਿ ਉਹ ਆਪਣੇ ਏਟੀਐੱਮ ਕਾਰਡ ਦੇ ਨਾਲ ਲਹਿਰਾਗਾਗਾ ਦੇ ਰਾਮੇ ਵਾਲੀ ਖੂਹੀ ਦੇ ਉੱਪਰ ਲੱਗੇ ਹੋਏ ਏਟੀਐੱਮ ’ਚੋਂ ਜਦੋਂ ਪੈਸੇ ਕਢਵਾਉਣ ਲਈ ਗਿਆ ਤਾਂ ਉੱਥੇ ਪਹਿਲਾਂ ਤੋਂ ਹੀ ਹਾਜ਼ਰ ਦੋ ਨੌਜਵਾਨਾਂ ਵੱਲੋਂ ਉਸ ਨੂੰ ਗੁੰਮਰਾਹ ਕੀਤਾ ਗਿਆ।

ਇਹ ਵੀ ਪੜ੍ਹੋ:Faridkot News: ਫਰੀਦਕੋਟ ’ਚ ਨਹਿਰ ਨੇੜੇ ਮਿਲੀ ਘਰੋਂ ਗਾਇਬ ਹੋਈ ਔਰਤ ਦੀ ਐਕਟਿਵਾ, ਪੁਲਿਸ ਜਾਂਚ ’ਚ ਜੁਟੀ

ਬੇਅੰਤ ਸਿੰਘ ਨੇ ਆਖਿਆ ਕਿ ਰਾਮੇ ਵਾਲੀ ਖੂਹੀ ’ਤੇ ਤਿੰਨ ਏਟੀਐੱਮ ਲੱਗੇ ਹੋਏ ਹਨ। ਪਹਿਲਾਂ ਉਹ ਦੂਜੇ ਏਟੀਐੱਮ ਵਿੱਚੋਂ ਪੈਸੇ ਕਢਵਾਉਂਦਾ ਸੀ। ਉਸ ਏਟੀਐੱਮ ਦੀ ਮੁਰੰਮਤ ਹੋਣ ਕਾਰਨ ਉਹ ਏਟੀਐੱਮ ਬੰਦ ਪਏ ਸਨ। ਨਾਲ ਲੱਗਦੇ ਪ੍ਰਾਈਵੇਟ ਏਟੀਐੱਮ ਦਾ ਮੈਨੂੰ ਹਿਸਾਬ ਨਹੀਂ ਸੀ। ਉੱਥੇ ਖੜ੍ਹੇ ਦੋ ਨੌਜਵਾਨ ਠੱਗਾਂ ਚੋਰਾਂ ਵੱਲੋਂ ਉਸਨੂੰ ਝਾਂਸੇ ’ਚ ਲੈ ਕੇ ਉਸ ਦੇ ਏਟੀਐੱਮ ਦਾ ਪਿੰਨ ਪਤਾ ਕਰ ਲਿਆ ਤੇ ਉਸਦਾ ਏਟੀਐੱਮ ਆਪਣੇ ਡੁਪਲੀਕੇਟ ਏਟੀਐੱਮ ਨਾਲ ਬਦਲ ਦਿੱਤਾ ਗਿਆ, ਜਿਸ ਦੀ ਉਸਨੂੰ ਥੋੜ੍ਹੀ ਜਿਹੀ ਵੀ ਭਿਣਕ ਨਹੀਂ ਲੱਗੀ। ATM Fraud

ATM Fraud
ਠੱਗੀ ਦਾ ਬੇਅੰਤ ਸਿੰਘ ਨਿੱਕਾ ਜਾਣਕਾਰੀ ਦਿੰਦੇ ਹੋਏ>

ਗਿਆਨ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਪੈਸੇ ਕਢਵਾਉਣੇ ਚਾਹੇ ਤਾਂ ਪੈਸੇ ਨਹੀਂ ਨਿਕਲੇ। ਬੇਅੰਤ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਜਦੋਂ ਘਰੋਂ ਫੋਨ ਆਇਆ ਕਿ ਆਪਣੇ ਅਕਾਊਂਟ ’ਚੋਂ 25000 ਨਿਕਲ ਚੁੱਕਿਆ ਹੈ, ਜਿਸ ਦਾ ਮੈਸੇਜ ਆ ਗਿਆ ਹੈ ਤਾਂ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਨੇ ਤਾਂ ਕੋਈ ਪੈਸੇ ਏਟੀਐੱਮ ’ਚੋਂ ਕਢਵਾਏ ਹੀ ਨਹੀਂ। ਇਸ ਤੋਂ ਬਾਅਦ ਉਸ ਨੇ ਲਹਿਰਾਗਾਗਾ ਥਾਣੇ ’ਚ ਇਸ ਦੀ ਇਤਲਾਹ ਦਿੱਤੀ। ਬੇਅੰਤ ਸਿੰਘ ਨੇ ਆਖਿਆ ਕਿ ਦੋ ਨੌਜਵਾਨ ਠੱਗਾਂ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਲਹਿਰਾਗਾਗਾ ਥਾਣੇ ਨੂੰ ਦੇ ਦਿੱਤੀ ਗਈ ਹੈ। ਬੇਅੰਤ ਸਿੰਘ ਨੇ ਆਖਿਆ ਕਿ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਹੋ ਜਿਹੇ ਗਿਰੋਹ ਨੂੰ ਫੜਿਆ ਜਾਵੇ ਤਾਂ ਜੋ ਹੋਰ ਭੋਲੇ ਭਾਲੇ ਲੋਕ ਕਿਸੇ ਠੱਗੀ ਦਾ ਸ਼ਿਕਾਰ ਨਾ ਹੋਣ।