ਤੁਰਕੀ ਹੈਲੀਕਪਟਰ ਹਾਦਸਾ : ਮ੍ਰਿਤਕਾਂ ਦੀ ਗਿਣਤੀ 11 ਹੋਈ
ਅੰਕਾਰਾ। ਤੁਰਕੀ ਦੇ ਪੂਰਬੀ ਬਿਟਲਿਸ ਸੂਬੇ ਵਿਚ ਇਕ ਸੈਨਿਕ ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਬਾਅਦ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਇਹ ਜਾਣਕਾਰੀ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦਿੱਤੀ। ਤੁਰਕੀ ਸੈਨਾ ਦਾ ਇੱਕ ਕੋਗਰ ਹੈਲੀਕਾਪਟਰ ਵੀਰਵਾਰ ਨੂੰ ਕ੍ਰੈਸ਼ ਹੋ ਗਿਆ ਜਦੋਂ ਉਹ ਬਿੰਗੋਲ ਤੋਂ ਟਾਟਾਵਨ ਜਾ ਰਿਹਾ ਸੀ। ਇਸ ਤੋਂ ਪਹਿਲਾਂ, ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ 9 ਲੋਕ ਮਾਰੇ ਗਏ ਸਨ ਅਤੇ ਚਾਰ ਹੋਰ ਜ਼ਖਮੀ ਹੋਏ ਸਨ। ਤੁਰਕੀ ਦੀ ਸੈਨਾ ਦੀ ਅੱਠਵੀਂ ਕੋਰ ਦੇ ਮੁਖੀ ਲੈਫਟੀਨੈਂਟ ਜਨਰਲ ਓਸਮਾਨ ਇਰਬਾਸ ਵੀ ਇਸ ਹਾਦਸੇ ਵਿੱਚ ਮਾਰੇ ਗਏ ਹਨ। ਹੈਲੀਕਾਪਟਰ ਵਿਚ ਤਕਨੀਕੀ ਨੁਕਸ ਅਤੇ ਮਾੜੇ ਮੌਸਮ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.