ਮਲਬੇ ਵਿੱਚ ਜਿ਼ੰਦਗੀ : ਔਰਤ ਨੂੰ 22 ਘੰਟਿਆਂ ਬਾਅਦ ਜਿਉਂਦੀ ਕੱਢਿਆ

Turkey Earthquake

ਅੰਕਾਰਾ (ਏਜੰਸੀ)।ਡਿਲ ਈਸਟ ਦੇ ਚਾਰ ਦੇਸ਼ ਤੁਰਕੀਏ (ਪੁਰਾਣਾ ਨਾਂਅ ਤੁਰਕੀ), ਸੀਰੀਆ, ਲੈਬਨਾਨ ਅਤੇ ਇਜਰਾਈਲ ਸੋਮਵਾਰ ਸਵੇਰੇ ਭੂਚਾਲ ਨਾਲ ਹਿੱਲ ਗਏ। ਸਭ ਤੋਂ ਜ਼ਿਆਦਾ ਤਬਾਹੀ ਏਪੀਸੈਂਟਰ ਤੁਰਕੀਏ ਦੇ ਨੇੜੈ ਸੀਰੀਆ ਦੇ ਇਲਾਕਿਆਂ ’ਚ ਦੇਖੀ ਜਾ ਰਹੀ ਹੈ। ਇੱਕ ਦਿਨ ਪਹਿਲਾਂ ਆਏ 3 ਵੱਡੇ ਝਟਕਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। 24 ਘੰਟਿਆਂ ਬਾਅਦ ਵੀ ਇੱਥੇ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। (Turkey Earthquake)

ਤੁਰਕੀਏ ਦੇ ਸਨਲਿਓਰਫਾ ਪ੍ਰਾਂਤ ’ਚ ਅਜਿਹਾ ਹੀ ਵਾਕਿਆ ਦੇਖਣ ਨੂੰ ਮਿਲਿਆ, ਜਦੋਂ ਇੱਕ ਔਰਤ ਨੂੰ 22 ਘੰਟਿਆਂ ਬਾਅਦ ਜਿਉਂਦੀ ਬਾਹਰ ਕੱਢਿਆ ਗਿਆ। ਰੈਸਕਿਊ ਟੀਮ ਨੂੰ ਇਹ ਔਰਤ ਬੇਹੋਸ਼ੀ ਦੀ ਹਾਲਤ ’ਚ ਮਿਲੀ ਉੱਧਰ ਸਰੀਆ ਦੇ ਅਲੇਪੋ ’ਚ ਵੀ ਲੋਕਾਂ ਨੂੰ ਇਮਾਰਤਾਂ ਦੀਆਂ ਛੱਤਾਂ ਕੱਟ ਕੇ ਕੱਢਿਆ ਜਾ ਰਿਹਾ ਹੈ। ਅਜਿਹਾ ਮੰਜਰ ਦੋਵਾਂ ਦੇਸ਼ਾਂ ਦੇ ਕਈ ਸ਼ਹਿਰਾਂ ਦਾ ਹੈ। (Turkey Syria)

ਅਜੇ ਵੀ ਵੱਡੀਆਂ-ਵੱਡੀਆਂ ਇਮਾਰਤਾਂ ਦੇ ਕਈ ਟਨ ਮਲਬੇ ਦੇ ਹੇਠਾਂ ਜ਼ਿੰਦਗੀ ਦੀ ਭਾਲ ਜਾਰੀ ਹੈ। ਬੱਚੇ, ਬੁੱਢੇ, ਮਹਿਲਾਵਾਂ, ਜੋ ਮਿਲ ਰਹੇ ਹਨ, ਉਨ੍ਹਾਂ ਦੀ ਹਾਲਤ ਦੇਖ ਕੇ ਰੈਸਕਿਊ ਟੀਮਾਂ ਦੇ ਹੱਥ ਕੰਬ ਰਹੇ ਹਨ। ਕਿਸੇ ਦੇ ਜ਼ਿੰਦਾ ਹੋਣ ਦੀ ਖ਼ਬਰ ਮਿਲਦੇ ਹੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਅਤੇ ਬੇਚਨੀ ਵਧ ਜਾਂਦੀ ਹੈ। (Turkey Earthquake)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।