ਤ੍ਰਪਤੀ ਦੇਸਾਈ Sabarimala ‘ਚ ਦਰਸ਼ਨ ਕਰਨ ਕੋਚੀ ਪਹੁੰਚੀ
ਕੋਚੀ, ਏਜੰਸੀ। ਭੂਮਾਤਾ ਬ੍ਰਿਗੇਡ ਦੀ ਸੰਸਥਾਪਕ ਅਤੇ ਮਹਿਲਾ ਅਧਿਕਾਰ ਵਰਕਰ ਤ੍ਰਪਤੀ ਦੇਸਾਈ ਮੰਗਲਵਾਰ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ Sabarimala ‘ਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨ ਕਰਨ ਪਹੁੰਚੀ। ਪੌਰਾਣਿਕ ਰੀਤੀ ਰਿਵਾਜ ਅਤੇ ਪਰੰਪਰਾਵਾਂ ਅਨੁਸਾਰ 10 ਤੋਂ 50 ਸਾਲ ਤੱਕ ਦੀਆਂ ਮਹਿਲਾਵਾਂ ਨੂੰ ਇਸ ਮੰਦਰ ‘ਚ ਜਾਣਾ ਮਨ੍ਹਾ ਹੈ। ਦੇਸਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ‘ਤੇ ਇੱਥੇ ਮੰਦਰ ‘ਚ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਆਈ ਹੈ।
ਅਦਾਲਤ ਨੇ ਆਪਣੇ ਫੈਸਲੇ ‘ਚ ਹਰ ਉਮਰ ਦੀਆਂ ਮਹਿਲਾਵਾਂ ਨੂੰ ਮੰਦਰ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਹੈ। ਭੂਮਾਤਾ ਬ੍ਰਿਗੇਡ ਦੀ ਸੰਸਥਾਪਕ ਇੱਥੇ ਚਾਰ ਹੋਰ ਮਹਿਲਾਵਾਂ ਹਰਿਨਾਸ਼ੀ ਕਾਂਬਲੇ, ਛਾਇਆ, ਪਾਂਡੂਰੰਗ ਅਤੇ ਮਨੀਸ਼ੀ ਸ਼ਿੰਦੇ ਨਾਲ ਸਵੇਰੇ ਪੰਜ ਵਜੇ ਨੇਦੁੰਬੇਸਰੀ ਹਵਾਈ ਅੱਡੇ ‘ਤੇ ਪਹੁੰਚੀ। ਉਹਨਾਂ ਨਾਲ ਹੁਣ ਬੀਨੂ ਅੰਮੀਨੀ ਵੀ ਹਨ ਜੋ ਪਿਛਲੇ ਸਾਲ ਆਪਣੀ ਇੱਕ ਹੋਰ ਸਾਥੀ ਕਨਕਦੁਰਗੀ ਨਾਲ ਮੰਦਰ ‘ਚ ਪ੍ਰਵੇਸ਼ ਕਰਨ ‘ਚ ਕਾਮਯਾਬ ਰਹੀ ਸੀ।
ਤ੍ਰਪਤੀ ਦੇਸਾਈ ਅਤੇ ਉਹਨਾਂ ਦੀ ਟੀਮ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਮੰਦਰ ‘ਚ ਪ੍ਰਵੇਸ਼ ਕਰਨ ਲਈ ਪੁਲਿਸ ਸੁਰੱਖਿਆ ਲੈਣ ਲਈ ਕੋਚੀ ਸ਼ਹਿਰ ਕਮਿਸ਼ਨਰੇਟ ਦੇ ਦਫ਼ਤਰ ਪਹੁੰਚੀ। ਇਸ ਦਰਮਿਆਨ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਨਾਲ ਜੁੜੇ ਹਿੰਦੂ ਅਈਕਯਾ ਵੇਦੀ ਅਤੇ ਹੋਰ ਸੰਗਠਨਾਂ ਨੇ ਮੰਦਰ ‘ਚ ਤ੍ਰਪਤੀ ਦੇਸਾਈ ਦੇ ਪ੍ਰਵੇਸ਼ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਨਾਲ ਅਰਨੀਲੀ ਤੋਂ ਸ਼ਨੀਧਾਨਮ ਤੱਕ ਆਵਾਜਾਈ ਜਾਮ ਹੋ ਗਈ ਅਤੇ ਤਣਾਅ ਫੈਲ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।