ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home ਸੂਬੇ ਪੰਜਾਬ ਝੋਨੇ ਨਾਲ ਭਰੀਆ...

    ਝੋਨੇ ਨਾਲ ਭਰੀਆਂ ਟਰਾਲੀਆਂ ਟਰੈਕਟਰ ਸਮੇਤ ਪੁਲ ਤੋਂ ਹੇਠਾਂ ਡਿੱਗੀਆਂ, ਦੋ ਕਿਸਾਨਾਂ ਦੀ ਮੌਤ

    Trunks Filled, Paddy, Fallen Below, Bridge, Tractor, Death Two Farmers

    ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੁਮਿਤ ਗੁਪਤਾ, ਸੰਗਰੂਰ/ਹੰਡਿਆਇਆ

    ਸੰਗਰੂਰ ਨੇੜੇ ਟਰੈਕਟਰ ਦੇ ਨਾਲ ਝੋਨੇ ਦੀਆਂ ਦੋ ਭਰੀਆਂ ਟਰਾਲੀਆਂ ਪੁਲ ਤੋਂ ਹੇਠਾਂ ਡਿੱਗਣ ਕਾਰਨ ਦੋ ਕਿਸਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ| ਹਾਸਲ ਕੀਤੀ ਜਾਣਕਾਰੀ ਮੁਤਾਬਕ ਬਰਨਾਲਾ ਨੇੜਲੇ ਕਸਬੇ ਹੰਡਿਆਇਆ ਦੇ ਵਸਨੀਕ ਅਮਰੀਕ ਸਿੰਘ ਪੁੱਤਰ ਅਜਮੇਰ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਟਰੈਕਟਰ ਤੇ ਟਰਾਲੀਆਂ ‘ਤੇ ਸਵਾਰ ਹੋ ਕੇ ਸੰਗਰੂਰ ਅਨਾਜ ਮੰਡੀ ਵਿੱਚ ਝੋਨਾ ਲੈ ਕੇ ਆ ਰਹੇ ਸਨ|

    ਜਿਉਂ ਹੀ ਟਰੈਕਟਰ ਉੱਪਲੀ ਰੋਡ ਵਾਲੇ ਬਾਈਪਾਸ ‘ਤੇ ਬਣੇ ਆਰਓਬੀ ‘ਤੇ ਚੜ੍ਹਿਆ ਅਚਾਨਕ ਸੰਤੁਲਨ ਵਿਗੜਨ ਕਾਰਨ ਪੁਲ ਤੋਂ ਹੇਠਾਂ ਡਿੱਗ ਪਿਆ| ਇਹ ਦੋਵੇਂ ਟਰਾਲੀਆਂ ਇੱਕ ਟਰੈਕਟਰ ਦੇ ਪਿੱਛੇ ਜੋੜੀਆਂ ਹੋਈਆਂ ਸਨ ਤੇ ਉਕਤ ਦੋਵੇਂ ਕਿਸਾਨ ਟਰਾਲੀਆਂ ‘ਤੇ ਸਵਾਰ ਸਨ ਅਤੇ ਡਿੱਗਣ ਕਾਰਨ ਦੋਵੇਂ ਮੌਕੇ ‘ਤੇ ਹੀ ਦਮ ਤੋੜ ਗਏ ਟਰੈਕਟਰ ਚਾਲਕ ਭਗਤ ਸਿੰਘ ਦਾ ਬਚਾਅ ਹੋ ਗਿਆ ਥਾਣਾ ਸਦਰ ਸੰਗਰੂਰ ਵਿਖੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ|

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here