ਟਰੰਪ ਦੇ ਸਖ਼ਤ ਫੈਸਲੇ

ਅਮਰੀਕਾ ਦੇ ਗਰਮ ਮਿਜਾਜ਼ ਰਾਸ਼ਟਰਪਤੀ ਵੱਲੋਂ ਅਫ਼ਗਾਨਿਸਤਾਨ ‘ਚ ਆਈਐਸ ਖਿਲਾਫ਼ ਸਭ ਤੋਂ ਵੱਡੇ ਬੰਬ ਦੀ ਵਰਤੋਂ ਅੱਤਵਾਦ ਨੂੰ ਸਖ਼ਤ ਸੰਦੇਸ਼ ਹੈ ਦਰਅਸਲ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ । ਕਿ ਅੱਤਵਾਦ ਇੰਤਹਾ ‘ਤੇ ਪਹੁੰਚ ਚੁੱਕਾ ਹੈ ਜਿਸ ਦੇ ਖ਼ਾਤਮੇ ਲਈ ਕਿਸੇ ਵੱਡੀ ਕਾਰਵਾਈ ਦੀ ਜ਼ਰੂਰਤ ਹੈ ਕੌਮਾਂਤਰੀ ਮਾਮਲਿਆਂ ਦੇ ਮਾਹਿਰ ਵੀ ਇਸ ਗੱਲ ਨੂੰ ਮੰਨ ਕੇ ਚੱਲ ਰਹੇ ਹਨ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੱਡੇ ਫੈਸਲੇ ਆ ਸਕਦੇ ਹਨ ।

ਰੂਸ ਵੱਲੋਂ ਲਾਏ ਜਾਂਦੇ ਅੜਿੱÎਕਿਆਂ ਦੇ ਬਾਵਜੂਦ ਅਮਰੀਕਾ ਨੇ ਸੀਰੀਆ ‘ਚ ਰਸਾਇਣਕ ਹਮਲੇ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹਾਲਾਂਕਿ ਇੱਕ ਵਾਰ ਅਜਿਹਾ ਵੀ ਲੱਗ ਰਿਹਾ ਸੀ ਕਿ ਟਰੰਪ ਦੁਨੀਆਂ ਦੇ ਹੋਰਨਾਂ ਮੁਲਕਾਂ ‘ਚ ਅਮਰੀਕੀ ਫੌਜ ਨੂੰ ਝੋਕਣ ਦੀ ਬਜਾਇ ਸਭ ਤੋਂ ਵੱਧ ਜੋਰ ਅਮਰੀਕੀ ਆਰਥਿਕਤਾ ਨੂੰ ਦੇਣਗੇ  ਪਰ ਪਿਛਲੇ ਮਹੀਨਿਆਂ ‘ਚ ਆਈਐਸ ਦੀ ਕਾਰਵਾਈਆਂ ਨੇ ਅਮਰੀਕੀ ਨੀਤੀਆਂ ਨੂੰ ਇੱਕਦਮ ਨਵਾਂ ਮੋੜ ਦੇ ਦਿੱਤਾ ਹੈ ਸੀਰੀਆ ਤੋਂ ਬਾਅਦ ਅਮਰੀਕਾ ਨੇ ਐਬਟਾਬਾਦ ਦੀ ਕਾਰਵਾਈ ਵਾਂਗ ਧੜੱਲੇ ਨਾਲ ਅਫ਼ਗਾਨਿਸਤਾਨ ‘ਚ ਆਈਐਸ ਨੂੰ ਹੱਥ ਵਿਖਾ ਦਿੱਤੇ ਇਸ ਹਮਲੇ ‘ਚ 36 ਅੱਤਵਾਦੀ ਮਾਰੇ ਜਾਣ ਦੀ ਖ਼ਬਰ ਹੈ ਅਤੇ ਬਗਦਾਦੀ ਨੂੰ ਵੀ ਖ਼ਤਮ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ।

ਬਿਨਾ ਸ਼ੱਕ ਆਈਐਸ ਸਮੇਤ ਹੋਰ ਅੱਤਵਾਦੀ ਸੰਗਠਨ ਪੂਰੀ ਮਨੁੱਖਤਾ ਲਈ ਕਹਿਰ ਬਣੇ ਹੋਏ ਹਨ ਰੋਜ਼ਾਨਾ ਲੱਖਾਂ ਲੋਕ ਅੱਤਵਾਦ ਦੇ ਸਤਾਏ ਰਫ਼ਿਊਜੀ ਕੈਂਪਾਂ ‘ਚ ਸਮਾਂ ਕੱਟਣ ਤੇ ਹੋਰਨਾਂ ਦੇਸ਼ਾਂ ‘ਚ ਸ਼ਰਨ ਲੈਣ ਲਈ ਕੰਡਿਆਲੀਆਂ ਤਾਰਾਂ ‘ਚ ਵੱਜ-ਵੱਜ ਕੇ ਜ਼ਖ਼ਮੀ ਹੋ ਰਹੇ ਹਨ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਤੇ ਸਿਹਤ ਸੇਵਾਵਾਂ ਦੀ ਭਾਰੀ ਕਮੀ ਹੈ ਰੌਣਕਾਂ ਵਾਲੇ ਖੁਸ਼ਹਾਲ ਘਰਾਂ ‘ਚ ਸੰਨਾਟਾ ਛਾਇਆ ਹੋਇਆ ਹੈ ਅਜਿਹੇ ਹਾਲਤਾਂ ‘ਚ ਅਮਰੀਕੀ ਕਾਰਵਾਈ ਮਜ਼ਬੂਰੀ ਤੇ ਜ਼ਰੂਰੀ ਹੈ ਅੱਤਵਾਦ ਖਿਲਾਫ਼ ਸਖ਼ਤ ਕਾਰਵਾਈ ਸਮੇਂ ਦੀ ਜ਼ਰੂਰਤ ਹੈ ਇਹ ਅੱਤਵਾਦ ਖਿਲਾਫ਼ ਸਖ਼ਤ ਕਾਰਵਾਈ ਨਾ ਹੋਣ ਦਾ ਨਤੀਜਾ ਹੈ ।

ਕਿ ਪਾਕਿਸਤਾਨ ਵਰਗੇ ਮੁਲਕਾਂ ਅੱਤਵਾਦ ‘ਤੇ ਦੂਹਰੀ ਖੇਡ ਖੇਡ ਰਹੇ ਹਨ ਇੱਕ ਪਾਸੇ ਜੰਮੂ ਕਸ਼ਮੀਰ ‘ਚ ਜਾਰੀ ਹਿੰਸਾ ਦੀ ਹਮਾਇਤ ਕੀਤੀ ਜਾ ਰਹੀ ਹੈ ਅੱਤਵਾਦ ਦੀ ਸਿੱਧੀ ਹਮਾਇਤ ਕਰ ਰਿਹਾ ਹਾਫ਼ਿਜ ਮੁਹੰਮਦ ਸਈਅਦ ਸ਼ਰੇਆਮ ਭਾਰਤ ਖਿਲਾਫ਼ ਜਹਿਰ ਉਗਲ ਰਿਹਾ ਹੈ ਪਾਕਿਸਤਾਨ ‘ਤੇ ਵੀ ਸ਼ਿਕੰਜਾ ਕਸਣ ਦੀ ਸਖ਼ਤ ਜ਼ਰੂਰਤ ਹੈ ਰੂਸ ਤੇ ਚੀਨ ਵਰਗੇ ਮੁਲਕਾਂ ਨੂੰ ਅੱਤਵਾਦ ਦੇ ਮਾਮਲੇ ਸਪੱਸ਼ਟ ਦ੍ਰਿਸ਼ਟੀਕੋਣ ਅਪਣਾਉਣ ਤੇ ਸਵਾਰਥੀ ਨੀਤੀਆਂ ਤੋਂ ਉੱਪਰ ਉੱਠਣ ਦੀ ਜ਼ਰੂਰਤ ਹੈ । ਸੀਰੀਆ ‘ਚ ਰੂਸ ਤੇ ਪਾਕਿਸਤਾਨ ‘ਚ ਚੀਨ ਦੀਆਂ ਨੀਤੀਆਂ ਅੱਤਵਾਦ ਖਿਲਾਫ਼ ਕਾਰਵਾਈ ‘ਚ ਰੁਕਾਵਟ ਬਣ ਰਹੀਆਂ ਹਨ ਪੂਰੀ ਦੁਨੀਆ ਅੱਤਵਾਦ ਦਾ ਭਿਆਨਕ ਚਿਹਰਾ ਵੇਖ ਚੁੱਕੀ ਹੈ ਨਿਰਦੋਸ਼ ਮਨੁੱਖਤਾ ਖਿਲਾਫ਼ ਹਿੰਸਾ ਨਿੰਦਣਯੋਗ ਹੈ ਦੁਨੀਆ ਦੇ ਤਾਕਤਵਰ ਮੁਲਕ ਅੱਤਵਾਦ ‘ਤੇ ਸਵਾਰਥਾਂ ਦੀ ਪੁਰਤੀ ਕਰਨ ਦੀ ਬਜਾਇ ਆਪਣੀ ਤਾਕਤ ਮਨੁੱਖਤਾ ਦੇ ਬਚਾਓ ‘ਚ ਲਾਉਣ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।