Trump Tariff Policy: ਡੋੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੀ ਕੱਟੜਤਾ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਆਰਥਿਕ ਯੁੱਧ ਦੀ üਣੌਤੀ ਦੀ ਦਿੱਤੀ।1 ਅਗਸਤ ਤੋਂ ਭਾਰਤ ’ਤੇ 25 ਫੀਸਦੀ ਟੈਰਿਫ ਲਾਉਣ ਦੇ ਐਲਾਨ ਦੇ ਨਾਲ ਹੀ ਰੂਸ ਨਾਲ ਵਪਾਰ ਲਈ ਵਧੇਰੇ ਫੰਡ ਦੀ ਧਮਕੀ ਇਸ ਗੱਲ ਦਾ ਸਪੱਸ਼ਟ ਸੰਕੇਤ ਕਿ ਵਾਸ਼ਿੰਗਟਨ ਦੀ ਨੀਤੀ ਹੁਣ ਇੱਕਪਾਸੜ ਅਧਿਕਾਰਵਾਦ ਵੱਲ ਤੇਜ਼ੀ ਨਾਲ ਵਧ ਰਹੀ ਇਹ ਸਿਰਫ਼ ਇੱਕ ਵਪਾਰਕ ਵਿਵਾਦ ਨਹੀਂ þ, ਸਗੋਂ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਤੇ ਆਤਮ-ਸਨਮਾਨ ਦੀ ਗੰਭੀਰ ਪ੍ਰੀਖਿਆ ਹੈ। ਅਮਰੀਕੀ ਰਣਨੀਤੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਟਰੰਪ ਪ੍ਰਸ਼ਾਸਨ ਦਾ ਟੀਚਾ ਸਿਰਫ਼ ਵਪਾਰਕ ਸੰਤੁਲਨ ਠੀਕ ਕਰਨਾ ਨਹੀਂ।
ਇਹ ਖਬਰ ਵੀ ਪੜ੍ਹੋ : Faridkot News: ਫਰੀਦਕੋਟ ’ਚ ਦਿਨ ਦਿਹਾੜੇ ਚੱਲੀਆਂ ਸ਼ਰੇਆਮ ਗੋਲ਼ੀਆਂ
ਸਗੋਂ ਇੱਕ ਨਵੀਂ ਵਿਸ਼ਵ ਵਿਵਸਥਾ ਸਥਾਪਤ ਕਰਨਾ ਹੈ ਜਿਸ ਵਿੱਚ ਅਮਰੀਕਾ ਤੋਂ ਇਲਾਵਾ ਕੋਈ ਵੀ ਦੇਸ਼ ਆਪਣੀ ਸੁਤੰਤਰ ਨੀਤੀ ਨਾ ਚਲਾ ਸਕੇ ਰੂਸ ਨਾਲ ਭਾਰਤ ਦੇ ਸਬੰਧਾਂ ਨੂੰ ਲੈ ਕੇ ਅਮਰੀਕੀ ਇਤਰਾਜ਼ ਇਸੇ ਮਾਨਸਿਕਤਾ ਦਾ ਪਰਛਾਵਾਂ ਹੈ| ਵਾਸ਼ਿੰਗਟਨ ਇਹ ਭੁੱਲ ਜਾਂਦਾ ਕਿਭਾਰਤ ਇੱਕ ਖੁਦਮੁਖਤਿਆਰ ਰਾਸ਼ਟਰ ਕੋਈ ਬਸਤੀ ਨਹੀਂ ਭਾਰਤ ਲਈ ਇਹ ਸਥਿਤੀ ਵਿਸ਼ੇਸ਼ ਰੂਪ ਨਾਲ üਣੌਤੀਪੂਰਨ ਇਸ ਲਈ ਕਿਉਂਕਿ ਦੇਸ਼ ਆਪਣੀਆਂ ਤੇਲ ਜ਼ਰੂਰਤਾਂ ਦਾ 88 ਫੀਸਦੀ ਦਰਾਮਦ ਕਰਦਾ। ਤੇ ਰੂਸੀ ਤੇਲ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਅਮਰੀਕੀ ਪਾਬੰਦੀਆਂ ਦੇ ਬਾਵਜ਼ੂਦ ਭਾਰਤੀ ਬੈਂਕਾਂ ਨੇ ਰੁਪਏ ਵਿੱਚ ਭੁਗਤਾਨ ਦੀ ਵਿਵਸਥਾ ਕਰਕੇ ਰੂਸ ਨਾਲ ਵਪਾਰ ਜਾਰੀ ਰੱਖਿਆ ਇਹ ਭਾਰਤ ਦੀ ਆਰਥਿਕ ਸੂਝ-ਬੂਝ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਦੀ ਇੱਕ ਉਦਾਹਰਨ ਹੈ। Trump Tariff Policy
ਇਹ ਦੇਸ਼ ਨਾ ਤਾਂ ਅਮਰੀਕਾ ਦਾ ਜੂਨੀਅਰ ਪਾਰਟਨਰ ਬਣਨ ਲਈ ਤਿਆਰ ਅਤੇ ਨਾ ਹੀ ਰੂਸ ਦਾ ਭਾਰਤ ਦੀ ਵਿਦੇਸ਼ ਨੀਤੀ ਸਦਾ ਬਹੁ-ਧਰੁਵਤਾ ’ਤੇ ਅਧਾਰਿਤ ਰਹੀ ਹੈ। ਨਹਿਰੂ ਦੇ ਗੁਟਨਿਰਲੇਪ ਤੋਂ ਲੈ ਕੇ ਮੋਦੀ ਦੀ ‘ਸਬਕਾ ਸਾਥ’ ਨੀਤੀ ਤੱਕ, ਭਾਰਤ ਨੇ ਹਮੇਸ਼ਾ ਖੁਦ ਰਸਤਾ ਬਣਾਇਆ ਹੈ| ਟਰੰਪ ਨੇ ਭਾਰਤ ਨੂੰ 25 ਫੀਸਦੀ ਟੈਰਿਫ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਭਾਰਤ ਸਾਡਾ ਦੋਸਤ, ਇਹ ਕਿਹੋ-ਜਿਹੀ ਦੋਸਤੀ ਜੋ ਧਮਕੀਆਂ ’ਤੇ ਅਧਾਰਿਤ ? ਇਹ ਅਮਰੀਕੀ ਰਾਜਨੀਤੀ ਦੀ ਕਪਟੀ ਭਾਸ਼ਾ ਹੈ। ਦੋਸਤੀ ਵਿੱਚ ਬਰਾਬਰੀ ਹੁੰਦੀ ਹੈ, ਮਾਲਿਕ-ਗੁਲਾਮ ਦਾ ਰਿਸ਼ਤਾ ਨਹੀਂ ਭਾਰਤ ਲਈ ਇਹ ਸਮਾਂ ਸਵੈ-ਪੜਚੋਲ ਦਾ ਕੀ ਅਸੀਂ ਅਮਰੀਕੀ ਬਾਜ਼ਾਰ ’ਤੇ ਬਹੁਤ ਜ਼ਿਆਦਾ ਨਿਰਭਰ ਹੋ ਗਏ ਹਾਂ? ਕੀ ਸਾਡੀ ਆਰਥਿਕ ਕੂਟਨੀਤੀ ਵਿੱਚ ਸੰਤੁਲਨ ਦੀ ਘਾਟ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣੇ ਹੋਣਗੇ। Trump Tariff Policy
ਪਰ ਇੱਕ ਗੱਲ ਸਪੱਸ਼ਟ, ਭਾਰਤ ਨੂੰ ਆਪਣੇ ਸਵੈ-ਮਾਣ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਭਾਰਤ ਇੱਕ ਪਰਮਾਣੂ ਤੇ ਆਰਥਿਕ ਮਹਾਂਸ਼ਕਤੀ ਜੋ ਨਾ ਤਾਂ ਅਮਰੀਕਾ ਦੇ ਆਦੇਸ਼ ਮੰਨਦੀ ਅਤੇ ਨਾ ਹੀ ਪੱਛਮੀ ਪਾਬੰਦੀਆਂ ਨੂੰ ਸਵੀਕਾਰ ਕਰਦੀ ਹੈ। ਇਹ ਭਾਰਤ ਦੀ ਅਸਲੀਅਤ ਤੇ ਇਸ ਨੂੰ ਬਣਾਈ ਰੱਖਣਾ ਹੋਵੇਗਾ ਅਮਰੀਕਾ ਨੂੰ ਇਹ ਸਮਝਣਾ ਹੋਵੇਗਾ ਕਿ 21ਵੀਂ ਸਦੀ ਵਿੱਚ ਕੋਈ ਵੀ ਵੱਡਾ ਦੇਸ਼ ਦੂਸਰੇ ਦੀਆਂ ਸ਼ਰਤਾਂ ਅਨੁਸਾਰ ਆਪਣੀ ਨੀਤੀ ਨਹੀਂ ਬਣਾਏਗਾ ਵਪਾਰਕ ਨਜ਼ਰੀਏ ਨਾਲ ਦੇਖੋ ਤਾਂ ਇਹ ਟੈਰਿਫ ਭਾਰਤੀ ਬਰਾਮਦਕਾਰਾਂ ਲਈ ਨਿਸ਼ਚਿਤ ਤੌਰ ’ਤੇ ਚੁਣੌਤੀ ਹੈ। ਸੂਚਨਾ ਤਕਨਾਲੋਜੀ, ਟੈਕਸਟਾਈਲ, ਰਸਾਇਣ ਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਕੰਪਨੀਆਂ ਨੂੰ ਆਪਣੀ ਰਣਨੀਤੀ ਵਿੱਚ ਬਦਲਾਅ ਕਰਨਾ ਪਵੇਗਾ। Trump Tariff Policy
ਪਰ ਇਹ ਅੰਤ ਨਹੀਂ, ਨਵੀਂ ਸ਼ੁਰੂਆਤ। ਯੂਰਪ, ਜਾਪਾਨ, ਆਸਿਆਨ ਤੇ ਅਫਰੀਕੀ ਦੇਸ਼ਾਂ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਇੱਕ ਚੰਗਾ ਮੌਕਾ ਹੈ। ਭਾਰਤ ਸਰਕਾਰ ਦੀ ਤਰਜ਼ੀਹ ਸਪੱਸ਼ਟ ਹੋਣੀ ਚਾਹੀਦੀ ਪਹਿਲਾ, ਘਰੇਲੂ ਨਿਰਮਾਣ ਨੂੰ ਹੱਲਾਸ਼ੇਰੀ ਦੇਣਾ| ਦੂਸਰਾ, ਬਰਾਮਦ ਬਾਜ਼ਾਰਾਂ ਦੀ ਵਿਭਿੰਨਤਾ। ਤੀਜਾ, ਰੁਪਏ ਵਿੱਚ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹ ਦੇਣਾ| ਚੌਥਾ, ਭਾਰਤੀ ਕੰਪਨੀਆਂ ਨੂੰ ਬਦਲਵੇਂ ਬਾਜ਼ਾਰ ਲੱਭਣ ਵਿੱਚ ਮੱਦਦ ਕਰਨਾ। ਅਮਰੀਕਾ ਸੈਨੇਟਰ ਲੰਿਡਸੇ ਗ੍ਰਾਹਮ ਦਾ ਪ੍ਰਸਤਾਵ ਰੂਸੀ ੳੂਰਜਾ ਖਰੀਦਣ ਵਾਲੇ ਦੇਸ਼ਾਂ ’ਤੇ 500 ਫੀਸਦੀ ਟੈਰਿਫ ਲਾਉਣ ਦਾ ਇਹ ਪਾਗਲਪਣ ਦੀ ਹੱਦ ਅਜਿਹੀਆਂ ਨੀਤੀਆਂ ਅਮਰੀਕਾ ਨੂੰ ਦੁਨੀਆਂ ਤੋਂ ਅਲੱਗ-ਥਲੱਗ ਕਰ ਦੇਣਗੀਆਂ।
ਭਾਰਤ ਤੇ ਚੀਨ ਰੂਸੀ ੳੂਰਜਾ ਬਰਾਮਦ ਦਾ ਲਗਗਭ 70 ਫੀਸਦੀ ਖਰੀਦਦੇ ਹਨ ਕੀ ਅਮਰੀਕਾ ਅਸਲ ਵਿੱਚ ਇਨ੍ਹਾਂ ਦੇਸ਼ਾਂ ਨਾਲ ਇਕੱਠਾ ਵਪਾਰਕ ਯੁੱਧ ਲੜਨਾ ਚਾਹੰੁਦਾ ? ਭਾਰਤ ਦੀ ਰਣਨੀਤੀ ਬਹੁੁ-ਮੁਕਾਮੀ ਹੋਣੀ ਚਾਹੀਦੀ ਰਾਜਨੀਤਿਕ ਪੱਧਰ ’ਤੇ ਭਾਰਤ ਨੂੰ ਰੂਸ, ਚੀਨ ਤੇ ਹੋਰ ਵਿਕਾਸ਼ਸੀਲ ਦੇਸ਼ਾਂ ਨਾਲ ਮਿਲ ਕੇ ਇੱਕ ਬਦਲਵਾਂ ਵਪਾਰਕ ਗੁੱਟ ਬਣਾਉਣ ’ਤੇ ਵਿਚਾਰ ਕਰਨਾ ਚਾਹੀਦਾ ਆਰਥਿਕ ਪੱਧਰ ’ਤੇ ਭਾਰਤ ਨੂੰ ਆਪਣੀ ਵਿੱਤੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ ਤਾਂ ਕਿ ਡਾਲਰ ਦੀ ਨਿਰਭਰਤਾ ਘੱਟ ਹੋਵੇ ਇਹ ਵੀ ਸਮਝਣਾ ਜ਼ਰੂਰੀ ਕਿ 1 ਅਗਸਤ ਦੀ ਸਮਾਂ-ਹੱਦ ਦੇ ਬਾਵਜ਼ੂਦ ਭਾਰਤ ਇਸ ਦਬਾਅ ਨਾਲ ਪਰੇਸ਼ਾਨ ਨਹੀਂ ਦਿਸ ਰਿਹਾ। Trump Tariff Policy
ਇਹ ਭਾਰਤ ਦੀ ਪਰਿਪੱਕ ਕੂਟਨੀਤੀ ਦਾ ਪ੍ਰਤੀਕ ਹੈ। ਕਾਹਲ ਵਿੱਚ ਲਏ ਗਏ ਫੈਸਲੇ ਹਮੇਸ਼ਾ ਗਲਤ ਹੁੰਦੇ ਹਨ ਅਮਰੀਕਾ ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ ਦੇ ਨਾਲ ਸਾਂਝੇਦਾਰੀ ਇੱਕਤਰਫਾ ਸ਼ਰਤਾਂ ’ਤੇ ਨਹੀਂ ਹੋ ਸਕਦੀ ਭਾਰਤ ਅੱਜ ਉਹ ਦੇਸ਼ ਨਹੀਂ ਜੋ 1990 ਦੇ ਦਹਾਕੇ ਵਿੱਚ ਆਈਐੱਮਐੱਫ ਤੋਂ ਕਰਜ਼ਾ ਮੰਗਣ ਜਾਂਦਾ ਸੀ ਅੱਜ ਭਾਰਤ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਆਰਥਵਿਵਸਥਾ ਤੀਜੀ ਸਭ ਤੋਂ ਵੱਡੀ ਫੌਜੀ ਸ਼ਕਤੀ ਅਤੇ ਪੁਲਾੜ ਵਿੱਚ ਵੀ ਮਹਾਂਸ਼ਕਤੀ ਇਸ ਸੰਕਟ ਨਾਲ ਨਜਿੱਠਣ ਲਈ ਭਾਰਤ ਨੂੰ ਆਪਣੀ ਅੰਦਰੂਨੀ ਤਾਕਤ ’ਤੇ ਭਰੋਸਾ ਕਰਨਾ ਹੋਵੇਗਾ ‘ਆਤਮ-ਨਿਰਭਰ ਭਾਰਤ’ ਦੀ ਨੀਤੀ ਹੁਣ ਸਿਰਫ ਨਾਅਰਾ ਨਹੀਂ ਸਗੋਂ ਜੀਣ-ਮਰਨ ਦਾ ਸਵਾਲ ਬਣ ਗਈ।
ਘਰੇਲੂ ਬਜ਼ਾਰ ਨੂੰ ਮਜ਼ਬੂਤ ਬਣਾਉਣ, ਸਥਾਨਕ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਅਤੇ ਤਕਨੀਕੀ ਆਤਮ-ਨਿਰਭਰਤਾ ਹਾਸਲ ਕਰਨਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਭਾਰਤੀ ਇਤਿਹਾਸ ਗਵਾਹ ਕਿ ਜਦੋਂ ਵੀ ਵਿਦੇਸ਼ੀ ਸ਼ਕਤੀਆਂ ਨੇ ਇਸ ਦੇਸ਼ ’ਤੇ ਦਬਾਅ ਪਾਇਆ, ਭਾਰਤ ਨੇ ਆਪਣਾ ਰਸਤਾ ਕੱਢਿਆ ਚਾਹੇ ਉਹ ਮੁਗਲਾਂ ਦਾ ਦਬਾਅ ਹੋਵੇ ਜਾਂ ਅੰਗਰੇਜਾਂ ਦਾ, ਭਾਰਤ ਨੇ ਹਮੇਸ਼ਾ ਆਪਣੀ ਸੱਭਿਅਤਾ ਦੀ ਤਾਕਤ ਨਾਲ ਜਵਾਬ ਦਿੱਤਾ ਅੱਜ ਵੀ ਉਹੀ ਕਰਨਾ ਹੋਵੇਗਾ ਟਰੰਪ ਨੂੰ ਲੱਗਦਾ ਕਿ ਭਾਰਤ ਨੂੰ ਝੁਕਾ ਦੇਣਗੇ ਪਰ ਉਹ ਭੁੱਲ ਜਾਂਦੇ ਹਨ ਕਿ ਭਾਰਤ ਉਹ ਦੇਸ਼ ਜਿਸ ਨੇ ਅਹਿੰਸਾ ਦੇ ਦਮ ’ਤੇ ਬ੍ਰਿਟਿਸ਼ ਸਾਮਰਾਜ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਸੀ ਅੱਜ ਵੀ ਉਹੀ ਭਾਰਤ ਉਹੀ ਸੰਸਕਾਰ ਹਨ, ਉਹੀ ਮਜ਼ਬੂਤੀ ਅਮਰੀਕਾ ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ ਦੇ ਨਾਲ ਰਿਸ਼ਤਾ ਬਰਾਬਰੀ ਦਾ ਹੋ ਸਕਦਾ ਅਧੀਨਤਾ ਦਾ ਨਹੀਂ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਦੇਵੇਂਦਰਰਾਜ ਸੁਥਾਰ