ਸਿਰਖ ਸੰਮੇਲਨ ਦੌਰਾਨ ਮਿਲਣ ਦਾ ਕੀਤਾ ਐਲਾਨ
ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ 27 ਤੇ 28 ਫਰਵਰੀ ਨੂੰ ਵੀਅਤਨਾਮ ‘ਚ ਹੋਣ ਵਾਲੇ ਦੋ ਰੋਜ਼ਾ ਸਿਖਰ ਸੰਮੇਲਨ ਦੌਰਾਨ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਨਾਲ ਮੁਲਾਕਾਤ ਕਰਨਗੇ। ਸੀਐੱਨਐੱਨ ਦੇ ਅਨੁਸਾਰ ਸ੍ਰੀ ਟ+ੰਪ ਸੰਸਦ ਨੂੰ ਸੰਬੋਧਨ ਕਰਨ ਦੌਰਾਨ ਕਿਮ ਜੋਂਗ ਉਨ ਦੇ ਨਾਲ ਦੂਜੇ ਸਿਖਰ ਸੰਮੇਲਨ ਦੇ ਵੇਰਵੇ ਦੀ ਰਸਮ ਦੇ ਰੂਪ ‘ਚ ਐਲਾਨ ਕਰ ਸਕਦੇ ਹਨ।
ਵਾਈਟ ਹਾਊਸ ਨੇ ਉੱਤਰ ਕੋਰੀਆ ਦੇ ਮੁੱਖ ਵਾਰਤਾਕਾਰ ਕਿਮ ਜੋਂਗ ਚੋਲ ਦੇ ਨਾਲ ਚਰਚਾ ਤੋਂ ਬਾਅਦ 18 ਜਨਵਰੀ ਨੂੰ ਦੋਵਾਂ ਨੇਤਾਵਾਂ ਵਿਚਕਾਰ ਦੂਜੀ ਬੈਠਕ ਦਾ ਐਲਾਨ ਕੀਤਾ ਸੀ। (Trump)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।