ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home Breaking News Trump Warns I...

    Trump Warns Iran: ਟਰੰਪ ਦੀ ਤੁਰੰਤ ਤਹਿਰਾਨ ਖਾਲੀ ਕਰਨ ਦੀ ਚਿਤਾਵਨੀ, ਈਰਾਨ ਦੀ ਇਜ਼ਰਾਈਲੀ ਸ਼ਹਿਰਾਂ ’ਤੇ ਬੰਬਾਰੀ

    Trump Warns Iran
    Trump Warns Iran: ਟਰੰਪ ਦੀ ਤੁਰੰਤ ਤਹਿਰਾਨ ਖਾਲੀ ਕਰਨ ਦੀ ਚਿਤਾਵਨੀ, ਈਰਾਨ ਦੀ ਇਜ਼ਰਾਈਲੀ ਸ਼ਹਿਰਾਂ ’ਤੇ ਬੰਬਾਰੀ

    ਤਹਿਰਾਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੀ ਰਾਜਧਾਨੀ ਤਹਿਰਾਨ ’ਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤੁਰੰਤ ਸ਼ਹਿਰ ਖਾਲੀ ਕਰਨ ਦੀ ਚੇਤਾਵਨੀ ਜਾਰੀ ਕੀਤੀ। ਉਨ੍ਹਾਂ ਮੰਗਲਵਾਰ (ਭਾਰਤੀ ਸਮੇਂ) ਨੂੰ ਕਿਹਾ ਕਿ ਈਰਾਨ ਦਾ ਪ੍ਰਮਾਣੂ ਸਮਝੌਤੇ ’ਤੇ ਦਸਤਖਤ ਕਰਨ ਤੋਂ ਇਨਕਾਰ ਕਰਨਾ ਮੂਰਖਤਾਪੂਰਨ ਹੈ। ਦੂਜੇ ਪਾਸੇ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯੁੱਧ ਖਤਮ ਕਰਨ ਬਾਰੇ ਕਿਹਾ ਕਿ ਖਮੇਨੀ ਦੀ ਹੱਤਿਆ ਯੁੱਧ ਨੂੰ ਨਹੀਂ ਵਧਾਏਗੀ, ਸਗੋਂ ਇਸਨੂੰ ਖਤਮ ਕਰ ਦੇਵੇਗੀ। Trump Warns Iran

    ਇਹ ਖਬਰ ਵੀ ਪੜ੍ਹੋ : Air India: ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਏਅਰ ਇੰਡੀਆ ਦੀ ਉਡਾਣ ’ਚ ਖਰਾਬੀ, ਇਹ ਕਾਰਨ ਆਇਆ ਸਾਹਮਣੇ

    ਇਸ ਦੌਰਾਨ, ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਪੰਜਵੇਂ ਦਿਨ ਵੀ ਜਾਰੀ ਰਿਹਾ। ਇਜ਼ਰਾਈਲ ਨੇ ਸੋਮਵਾਰ ਰਾਤ ਨੂੰ ਤਹਿਰਾਨ ’ਤੇ ਕਈ ਹਵਾਈ ਹਮਲੇ ਕੀਤੇ। ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਤੇ ਹਾਈਫਾ ’ਤੇ ਬੰਬਾਰੀ ਕੀਤੀ। ਇਜ਼ਰਾਈਲ ਦੇ ਹਮਲਿਆਂ ’ਚ ਹੁਣ ਤੱਕ 224 ਈਰਾਨੀ ਮਾਰੇ ਗਏ ਹਨ, ਜਦੋਂ ਕਿ 1,481 ਲੋਕ ਜ਼ਖਮੀ ਹੋਏ ਹਨ। ਦੂਜੇ ਪਾਸੇ, ਇਜ਼ਰਾਈਲ ’ਚ ਹੁਣ ਤੱਕ 24 ਲੋਕ ਮਾਰੇ ਗਏ ਹਨ, ਜਦੋਂ ਕਿ 600 ਤੋਂ ਵੱਧ ਜ਼ਖਮੀ ਹਨ। Trump Warns Iran