ਅੱਤਵਾਦੀਆਂ ਨੂੰ ਪਨਾਹ ਦੇਣਾ ਬਹੁਤ ਮਹਿੰਗਾ ਪਵੇਗਾ
ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ‘ਤੇ ਆਪਣੀ ਰਣਨੀਤੀ ਦਾ ਖੁਲਾਸਾ ਕਰਦਿਆਂ ਅਰਾਜਕਤਾ ਪੈਦਾ ਕਰਨ ਵਾਲੇ ਏਜੰਟਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ ‘ਤੇ ਨਿਸ਼ਾਨਾ ਵਿੰਨ੍ਹਿਆਂ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਸ ‘ਤੇ ਰੋਕ ਨਹੀਂ ਲਾਉਂਦਾ ਹੈ ਤਾਂ ਉਸ ਨੂੰ ਬਹੁਤ ਮਹਿੰਗਾ ਪਵੇਗਾ ਕਮਾਂਡਰ-ਇਨ-ਚੀਫ ਦੇ ਤੌਰ ‘ਤੇ ਪਹਿਲੀ ਵਾਰ ਪ੍ਰਾਈਮ ਟਾਈਮ ‘ਚ ਟੈਲੀਵਿਜਨ ‘ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਟਰੰਪ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦੇਣ ਲਈ ਪਾਕਿਸਤਾਨ ‘ਤੇ ਜੰਮ ਕੇ ਬਰਸੇ
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਅਰਬਾਂ ਡਾਲਰ ਦੀ ਆਰਥਿਕ ਮੱਦਦ ਮਿਲਦੀ ਹੈ ਪਰ ਉਹ ਅੱਤਵਾਦੀਆਂ ਨੂੰ ਲਗਾਤਾਰ ਸ਼ਰਨ ਦਿੰਦਾ ਰਿਹਾ ਹੈ ਟਰੰਪ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾਂ ਅਸ਼ਾਂਤੀ, ਹਿੰਸਾ ਅਤੇ ਅੱਤਵਾਦ ਦੇ ਏਜੰਟਾਂ ਨੂੰ ਪਨਾਹ ਦਿੰਦਾ ਹੈ ਖਤਰਾ ਹੋਰ ਵੀ ਵਧ ਗਿਆ ਹੈ, ਕਿਉਂਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਪਰਮਾਣੂ ਸੰਪੰਨ ਦੇਸ਼ ਹਨ ਜਿਨ੍ਹਾਂ ਦਰਮਿਆਨ ਤਣਾਅਪੂਰਨ ਸਬੰਧਾਂ ਦੇ ਸੰਘਰਸ਼ ‘ਚ ਬਦਲਣ ਦਾ ਖਤਰਾ ਹੈ ਅਤੇ ਅਜਿਹਾ ਹੋ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਸਮੁੱਚੀ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ‘ਚ ਅਮਰੀਕੀ ਰਣਨੀਤੀ ‘ਚ ਵਿਆਪਕ ਬਦਲਾਅ ਕੀਤਾ ਜਾਵੇਗਾ
ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਰਣਨੀਤੀ ਦਾ ਅਗਲਾ ਸਤੰਭ ਪਾਕਿਸਤਾਨ ਪ੍ਰਤੀ ਅਮਰੀਕਾ ਦੇ ਨਜ਼ਰੀਏ ‘ਚ ਬਦਲਾਅ ਹੈ ਰਾਸ਼ਟਰਪਤੀ ਨੇ ਅੱਤਵਾਦੀ ਸਮੂਹਾਂ ਨੂੰ ਸਮਰਥਨ ਦੇਣਾ ਜਾਰੀ ਰੱਖਣ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਜਿਹਾ ਕਰਨਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ
ਪਾਕਿਸਤਾਨ ਕੋਲ ਗਵਾਉਣ ਲਈ ਬਹੁਤ ਕੁਝ
ਟਰੰਪ ਨੇ ਕਿਹਾ ਕਿ ਅਸੀਂ ਅੱਤਵਾਦੀ ਸੰਗਠਨਾਂ, ਤਾਲਿਬਾਨ ਅਤੇ ਖੇਤਰ ਅਤੇ ਇਸ ਤੋਂ ਅੱਗੇ ਵੀ ਖਤਰਾ ਪੈਦਾ ਕਰਨ ਵਾਲੇ ਹੋਰ ਸਮੂਹਾਂ ਨੂੰ ਪਾਕਿਸਤਾਨ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਪਨਾਹਗਾਹਾਂ ਸਬੰਧੀ ਹੁਣ ਖਾਮੋਸ਼ ਨਹੀਂ ਰਹਿ ਸਕਦੇ ਪਾਕਿਸਤਾਨ ਨੂੰ ਸਪੱਸ਼ਟ ਚਿਤਾਵਨੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕੋਲ ਅਫਗਾਨਿਸਤਾਨ ‘ਚ ਸਾਡੀ ਕੋਸ਼ਿਸ਼ ‘ਚ ਸਾਂਝੀਦਾਰ ਬਣ ਕੇ ਹਾਸਲ ਕਰਨ ਲਈ ਬਹੁਤ ਕੁਝ ਹੈ, ਪਰ ਅੱਤਵਾਦੀਆਂ ਨੂੰ ਸ਼ਰਨ ਦੇਣਾ ਜਾਰੀ ਰੱਖਣ ‘ਤੇ ਉਸ ਕੋਲ ਗਵਾਉਣ ਲਈ ਵੀ ਬਹੁਤ ਕੁਝ ਹੈ
ਅਫਗਾਨਿਸਤਾਨ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ
ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ਅਫਗਾਨਿਸਤਾਨ ‘ਚ ਸ਼ਾਂਤੀ ਅਤੇ ਸਿਥਰਤਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਆਰਥਿਕ ਖੇਤਰ ‘ਚ ਹੋਰ ਯੋਗਦਾਨ ਦੇਵੇ ਅਸੀਂ ਅਫਗਾਨਿਸਤਾਨ ‘ਚ ਸਥਿਰਤਾ ਲਿਆਉਣ ‘ਚ ਭਾਰਤ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ ਪਰ ਭਾਰਤ ਅਮਰੀਕਾ ਨਾਲ ਵਪਾਰ ਤੋਂ ਅਰਬਾਂ ਡਾਲਰ ਕਮਾਉਂਦਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਅਫਗਾਨਿਸਤਾਨ ਦੇ ਸਬੰਧ ‘ਚ, ਖਾਸ ਤੌਰ ‘ਤੇ ਆਰਥਿਕ ਸਹਿਯੋਗ ਅਤੇ ਵਿਕਾਸ ਦੇ ਖੇਤਰ ‘ਚ ਸਾਡੀ ਹੋਰ ਮੱਦਦ ਕਰੇ
ਅਮਰੀਕੀ ਮੱਦਦ ਦੀ ਹੋ ਰਹੀ ਗਲਤ ਵਰਤੋਂ
ਟਰੰਪ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਨੂੰ ਅਰਬਾਂ ਡਾਲਰ ਦੇ ਰਿਹਾ ਹੈ ਪਰ ਉਹ ਅਮਰੀਕਾ ਖਿਲਾਫ਼ ਲੜ ਰਹੇ ਅੱਤਵਾਦੀਆਂ ਨੂੰ ਹੀ ਪਨਾਹ ਦੇ ਰਿਹਾ ਹੈ ਪਾਕਿਸਤਾਨ ਨੇ ਕੁਝ ਅਜਿਹੇ ਸੰਗਠਨਾਂ ਨੂੰ ਸ਼ਰਨ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਜੋ ਰੋਜ਼ਾਨਾਂ ਸਾਡੇ ਲੋਕਾਂ ਨੂੰ ਮਾਰਨ ਦੀ ਸਾਜਿਸ਼ ਕਰਦੇ ਹਨ ਅਮਰੀਕਾ ਦੋ ਮਹੀਨੇ ਪਹਿਲਾਂ ਹੀ ਸੰਗਠਨ ਦੇ ਪਾਕਿਸਤਾਨ ‘ਚ ਰਹਿਣ ਵਾਲੇ ਮੁੱਖ ਸਈਅਦ ਸਲਾਹੂਦੀਨ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰ ਚੁੱਕਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।