ਟਰੰਪ ਨੇ ਕੀਤੀ 2020 ਚੋਣ ਮੁਹਿੰਮ ਦੀ ਸ਼ੁਰੂਆਤ
ਫਲੋਰੀਡਾ, ਏਜੰਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਦੇ ਅੋਰਲੈਂਡੋ ਤੋਂ ‘ਮੈਗਾ ਰੈਲੀ’ ਕਰਕੇ ਸਾਲ 2020 ‘ਚ ਹੋਣ ਵਾਲੀ ਚੋਣ ਦੇ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕੀਤੀ। ਸ੍ਰੀ ਟਰੰਪ ਨੇ ਮੰਗਲਵਾਰ ਨੂੰ ਹੋਈ ਇਸ ਰੈਲੀ ‘ਚ ਕਿਹਾ ਕਿ ‘ਮੈਂ ਅੱਜ ਰਾਤ ਤੋਂ ਆਪਣੇ ਦੂਜੇ ਕਾਰਜਕਾਲ ਦੇ ਅਧਿਕਾਰਕ ਚੋਣ ਪ੍ਰਚਾਰ ਲਈ ਤੁਹਾਡੇ ਸਾਹਮਣੇ ਖੜ੍ਹਾ ਹਾਂ।’ ਉਹਨਾਂ ਨੇ ਦੇਸ਼ ਦੀ ਅਰਥਵਿਵਸਥਾ, ਇਮੀਗ੍ਰੇਸ਼ਨ ਨੀਤੀਆਂ ਅਤੇ ਵਪਾਰ ਦ੍ਰਿਸ਼ਟੀਕੋਣ ਅਤੇ ਸੰਘੀ ਅਦਾਲਤਾਂ ਦੇ ਮੁੜ ਨਿਰਮਾਣ ਦੇ ਯਤਨਾਂ ਸਮੇਤ ਕਈ ਮੁੱਦਿਆਂ ਦਾ ਆਪਣੇ ਭਾਸ਼ਣ ‘ਚ ਜਿਕਰ ਕੀਤਾ।
ਸ੍ਰੀ ਟਰੰਪ ਨੇ ਹੋਰ ਗੱਲਾਂ ਤੋਂ ਇਲਾਵਾ ਰਾਜਨੀਤਿਕ ਵਿਰੋਧੀਆਂ, ਕੁਝ ਵਿਸ਼ੇਸ਼ ਮੀਡੀਆ ਅਤੇ ਮਾਰਚ ‘ਚ ਸੰਪੰਨ ਹੋਈ ਰੂਸ ਦੀ ਜਾਂਚ ਦੀ ਆਲੋਚਨਾ ਕੀਤੀ। ਰੈਲੀ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਅਮਰੀਕਾ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਾਰ ਸਾਲ ਹੋਰ ਦਿੱਤੇ ਜਾਣ ਦੀ ਲੋੜ ਹੈ। ਇਸ ਦੌਰਾਨ ਟਰੰਪ 20 ਤੋਂ ਜ਼ਿਆਦਾ ਡੈਮੋਕ੍ਰੇਟਿਕ ਦਾਅਵੇਦਾਰਾਂ ਅਤੇ ਮੈਸਾਚੁਸੇਟਸ ਦੇ ਸਾਬਕਾ ਗਵਰਨਰ ਬਿਲ ਵੇਲਡ ਖਿਲਾਫ਼ ਮੁਕਾਬਲਾ ਕਰਨਗੇ ਅਤੇ ਜੀਓਪੀ ਨਾਮਾਂਕਣ ਲਈ ਉਹਨਾਂ ਨੂੰ ਚੁਣੌਤੀ ਦੇਣਗੇ। ਜ਼ਿਕਰਯੋਗ ਹੈ ਕਿ ਸਾਲ 2016 ‘ਚ ਆਪਣੇ ਵਿਰੋਧੀ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾ ਕੇ ਉਹ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਸਨ ਅਤੇ 20 ਜਨਵਰੀ 2017 ਨੂੰ ਉਹਨਾਂ ਨੇ ਰਸਮੀ ਤੌਰ ‘ਤੇ ਅਹੁਦਾ ਸੰਭਾਲਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।