ਓਮ ਬਿਰਲਾ ਲੋਕ ਸਭਾ ਸਪੀਕਰ ਚੁਣੇ

Om Birla, Elected, Speaker, Lok Sabha

ਓਮ ਬਿਰਲਾ ਲੋਕ ਸਭਾ ਸਪੀਕਰ ਚੁਣੇ

ਨਵੀਂ ਦਿੱਲੀ, ਏਜੰਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਸ੍ਰੀ ਓਮ ਬਿਰਲਾ ਬੁੱਧਵਾਰ ਨੂੰ 17ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪੇਸ਼ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੁਆਰਾ ਸਮਰਥਿਤ ਪ੍ਰਸਤਾਵ ਨੂੰ ਸਦਨ ਨੇ ਸਰਵਸੰਮਤੀ ਨਾਲ ਪਾਸ ਕਰ ਦਿੱਤਾ। ਸ੍ਰੀ ਬਿਰਲਾ ਨੂੰ ਲੋਕ ਸਭਾ ਸਪੀਕਰ ਚੁਣੇ ਜਾਣ ਦੇ ਸਬੰਧ ‘ਚ 13 ਪ੍ਰਸਤਾਵ ਪੇਸ਼ ਕੀਤੇ ਗਏ ਇਸ ਪ੍ਰਸਤਾਵ ਦਾ ਲੋਕ ਸਭਾ ‘ਚ ਸਾਰੇ ਦਲਾਂ ਨੇ ਸਮਰਥਨ ਕੀਤਾ।

Om Birla, Elected, Speaker, Lok Sabha

ਅਸਥਾਈ ਸਪੀਕਰ ਡਾ. ਵੀਰੇਂਦਰ ਕੁਮਾਰ ਨੇ ਸ੍ਰੀ ਬਿਰਲਾ ਦੇ ਚੁਣੇ ਜਾਣ ਦਾ ਐਲਾਨ ਕੀਤਾ ਅਤੇ ਪ੍ਰਧਾਨ ਮੰਤਰੀ ਸਮੇਤ ਸਾਰੇ ਦਲਾਂ ਦੇ ਨੇਤਾ ਸ੍ਰੀ ਬਿਰਲਾ ਨੂੰ ਸਪੀਕਰ ਦੇ ਆਸਨ ਤੱਕ ਲੈ ਕੇ ਗਏ। ਅਸਥਾਈ ਸਪੀਕਰ ਨੇ ਸ੍ਰੀ ਬਿਰਲਾ ਨੂੰ ਆਸਨ ‘ਤੇ ਬਿਠਾਇਆ। ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ ਦੋ ਦਿਨ ਤੱਕ ਮੈਂਬਰਾਂ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁਕਾਉਣ ਅਤੇ ਸਪੀਕਰ ਦੇ ਚੋਣ ਦੀ ਪ੍ਰਕਿਰਿਆ ਨੂੰ ਸੁਚਾਰੂ ਤੌਰ ‘ਤੇ ਸੰਪੰਨ ਕਰਵਾਉਣ ਲਈ ਡਾ. ਵੀਰੇਂਦਰ ਕੁਮਾਰ ਦਾ ਧੰਨਵਾਦ ਪ੍ਰਗਟ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।