ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਅਤੇ ਉਸਦੇ ਸਹਿਯੋਗੀਆਂ ਇਰਾਨ ਤੇ ਰੂਸ ਨੂੰ ਸੀਰੀਆ ਵਿਦਰੋਹੀ ਦੇ ਕਬਜੇ ਵਾਲੇ ਇਦਲਿਬ ਪ੍ਰਾਂਤ ‘ਤੇ ‘ਜੰਗੀ ਹਮਲਾ’ ਨਾ ਕਰਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਹਜ਼ਾਰਾਂ ਨਾਗਰਿਕ ਮਾਰੇ ਜਾ ਸਕਦੇ ਹਨ। ਸ੍ਰੀ ਟਰੰਪ ਨੇ ਸੋਮਵਾਰ ਨੂੰ ਇਕ ਟਵੀਟ ‘ਚ ਕਿਹਾ, ”ਰੂਸੀ ਤੇ ਇਰਾਨੀ ਇਸ ਸੰਭਾਵਿਤ ਮਨੁੱਖੀ ਤਰਾਸਦੀ ‘ਚ ਹਿੱਸਾ ਲੈ ਕੇ ਗੰਭੀਰ ਮਨੁੱਖੀ ਭੁੱਲ ਕਰਾਂਗੇ। ਇਸ ‘ਚ ਹਜ਼ਾਰਾਂ ਨਾਗਰਿਕ ਮਾਰੇ ਜਾ ਸਕਦੇ ਹਨ। ਅਜਿਹਾ ਹੋਣ ਨਾ ਦਿਓ।
ਇਸ ਤੋਂ ਪਹਿਲਾਂ ਇਰਾਨ ਨੇ ਸੋਮਵਾਰ ਨੂੰ ਅੱਤਵਾਦੀਆਂ ਤੋਂ ਇਦਲਿਬ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ। ਇਜਾਨ ਸ੍ਰੀ ਅਸਦ ਦਾ ਵਿਰੋਧ ਕਰ ਰਹੇ ਵਿਰੋਧੀਆਂ ਦੇ ਕਬਜੇ ਵਾਲੇ ਆਖਰੀ ਠਿਕਾਨੇ ‘ਚ ਮੁਕਾਬਲੇ ਲਈ ਸੀਰੀਆ ਅਤੇ ਰੂਸ ਦੇ ਨਾਲ ਗੱਲਬਾਤ ਦੀ ਤਿਆਰੀ ‘ਚ ਜੁਟਿਆ ਹੋਇਆ ਸੀ। ਸੀਰੀਆ ਸਰਕਾਰ ਦੀ ਸੈਨਾ ਵਿਦਰੋਹੀਆਂ ਦੇ ਕਬਜੇ ਵਾਲੇ ਇਦਲਿਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਇਕ ਕਦਮ ਦਰ ਕਦਮ ਹਮਲੇ ਦੀ ਯੋਜਨਾ ਬਣਾ ਰਹੀ ਹੈ। ਸ੍ਰੀ ਅਸਦ ਨੂੰ ਦੇਸ਼ ‘ਚ ਜਾਰੀ ਲੋਕਜੰਗ ਦੌਰਾਨ ਰੂਸੀ ਅਤੇ ਇਰਾਨੀ ਦੋਵਾਂ ਸੈਨਿਕਾਂ ਦਾ ਸਮਰਥਨ ਹਾਸਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।