Dera Sacha Sauda: ਇਹ ਘਟਨਾ ਸਾਲ 1957 ਦੇ ਅਕਤੂਬਰ ਮਹੀਨੇ ਦੀ ਹੈ ਉਨ੍ਹਾਂ ਦਿਨਾਂ ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ, ਮੌਜਪੁਰ ਧਾਮ ਬੁੱਧਰ ਵਾਲੀ (ਰਾਜਸਥਾਨ) ’ਚ ਸਤਿਸੰਗ ਕਰਨ ਲਈ ਪਧਾਰੇ ਹੋਏ ਸਨ ਸਤਿਸੰਗ ’ਚ ਪੂਜਨੀਕ ਬੇਪਰਵਾਹ ਜੀ ਨੇ ਸ੍ਰੀ ਚੰਦ, (ਪਿੰਡ ਝੁੰਬਾ ਵਾਲੇ) ਨਾਂਅ ਦੇ ਇੱਕ ਵਿਅਕਤੀ ਨੂੰ ਇੱਕ ਭਜਨ ਸੁਣਾਉਣ ਲਈ ਕਿਹਾ ਉਹ ਬਹੁਤ ਚੰਗਾ ਗਾਇਕ ਸੀ ਉਸ ਨੇ ਬਹੁਤ ਹੀ ਪ੍ਰੇਮ ਨਾਲ ਇੱਕ ਭਜਨ ਗਾਇਆ, ਜਿਸ ਤੋਂ ਖੁਸ਼ ਹੋ ਕੇ ਪੂਜਨੀਕ ਸਤਿਗੁਰ ਜੀ ਨੇ ਆਪਣਾ ਪਹਨਿਆ ਹੋਇਆ ਕੋਟ ਦਾਤ ਵਜੋਂ ਉਤਾਰ ਕੇ ਦਿੰਦੇ ਹੋਏ ਬਚਨ ਫਰਮਾਇਆ,‘‘ ਲੈ ਭਾਈ ਤੁਹਾਨੂੰ ਕੋਟ ਦਿੰਦੇ ਹਾਂ ਜੋ ਕਿ ਅਸੀਂ ਖੁਦ ਪਹਨਿਆ ਹੋਇਆ ਹੈ। Dera Sacha Sauda
ਇਹ ਖਬਰ ਵੀ ਪੜ੍ਹੋ : Dera Sacha Sauda: ਸੇਵਾ ਦੇ ਮਹਾਂਕੁੰਭ ਦਾ 7ਵਾਂ ਦਿਨ- ਪੂਜਨੀਕ ਗੁਰੂ ਜੀ ਵੱਲੋਂ ਆਤਮ-ਨਿਰਭਰ, ਸੇਫ ਤੇ ਸਾਥੀ ਮੁਹਿੰਮ ਤਹਿਤ ਜ਼ਰੂਰਤਮੰਦਾਂ ਦੀ ਸਹਾਇਤਾ
ਉਸ ਗਾਇਕ ਨੂੰ ਪੂਜਨੀਕ ਸਤਿਗੁਰ ਜੀ ਵੱਲੋਂ ਦਾਤ ਵਜੋਂ ਦਿੱਤੀ ਗਈ ਪ੍ਰੇਮ ਨਿਸ਼ਾਨੀ ਦੇ ਮਹੱਤਵ ਦਾ ਪਤਾ ਨਹੀਂ ਸੀ ਉਸ ਨੇ ਕੋਟ ਨੂੰ ਪ੍ਰੇਮ ਨਿਸ਼ਾਨੀ ਨਾ ਸਮਝ ਕੇ ਸਿਰਫ਼ ਕੋਟ ਹੀ ਸਮਝਿਆ ਤੇ ਕਹਿਣ ਲੱਗਾ ਕਿ ਬਾਬਾ ਜੀ ਨੇ ਪੈਸੇ ਤਾਂ ਦਿੱਤੇ ਨਹੀਂ, ਇਹ ਕੋਟ ਦੇ ਦਿੱਤਾ ਹੈ ਮੇਰੇ ਲਈ ਕੋਟ ਦਾ ਕੀ ਮਹੱਤਵ ਹੈ? ਆਪਣੇ ਸਤਿਗੁਰ ਵੱਲੋਂ ਦਿੱਤੀ ਗਈ ਪ੍ਰੇਮ ਦੀ ਨਿਸ਼ਾਨੀ ਬਾਰੇ ਉਸ ਗਾਇਕ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਸਰਦਾਰ ਹਰਬੰਸ ਸਿੰਘ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਬਚਪਨ ਦਾ ਨਾਂਅ) ਨੂੰ ਜ਼ਿਆਦਾ ਦੁੱਖ ਹੋਇਆ ਆਪ ਜੀ ਨੇ ਉਸ ਗਾਇਕ ਤੋਂ ਆਪਣੇ ਸਤਿਗੁਰ ਜੀ ਵੱਲੋਂ ਦਿੱਤੀ ਗਈ ਬਹੁਮੁੱਲੀ ਪ੍ਰੇਮ ਨਿਸ਼ਾਨੀ ਨੂੰ ਵਾਪਸ ਲੈਣ ਦਾ ਇਰਾਦਾ ਕਰ ਲਿਆ ਤੇ ਨਾਲ ਹੀ ਇਹ ਵਿਚਾਰ ਕੀਤਾ ਕਿ ਜੇਕਰ ਇਹ ਕੋਟ ਇਸ ਵਿਅਕਤੀ ਕੋਲ ਰਹੇਗਾ।
ਤਾਂ ਇਹ ਇਸ ਦੇ ਮਹੱਤਵ ਨੂੰ ਨਾ ਸਮਝਦੇ ਹੋਏ ਇਸ ਦਾ ਨਿਰਾਦਰ ਹੀ ਕਰੇਗਾ ਇਸ ਲਈ ਆਪ ਜੀ ਨੇ ਇੱਕ ਪ੍ਰੇਮੀ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਜੇਕਰ ਸ੍ਰੀ ਚੰਦ ਕੋਟ ਵੇਚਣਾ ਚਾਹੇ ਤਾਂ ਉਸ ਨੂੰ ਅਸੀਂ ਖਰੀਦ ਲਵਾਂਗੇ, ਉਹ ਜਿੰਨੀ ਵੀ ਇਸ ਦੀ ਕੀਮਤ ਕਹੇਗਾ, ਅਸੀਂ ਦੇ ਦੇਵਾਂਗੇ ਸ੍ਰੀ ਚੰਦ ਤੋਂ ਕੋਟ ਬਾਰੇ ਜਦੋਂ ਪ੍ਰੇਮੀ ਨੇ ਪੁੱਛਿਆ ਕਿ ਜੇਕਰ ਤੁਹਾਨੂੰ ਇਹ ਕੋਟ ਪਸੰਦ ਨਹੀਂ ਹੈ ਤਾਂ ਦੱਸੋ ਇਸ ਦੇ ਕਿੰਨੇ ਪੈਸੇ ਲੈਣੇ ਹਨ, ਅਸੀਂ ਦੇ ਦੇਵਾਂਗੇ ਇਹ ਸੁਣਦੇ ਹੀ ਸ੍ਰੀ ਚੰਦ ਬਹੁਤ ਜਿਆਦਾ ਖੁਸ਼ ਹੋਇਆ ਤੇ ਉਸ ਨੇ ਕੋਟ ਦੇ ਬਦਲੇ 13 ਰੁਪਏ ਮੰਗੇ ਆਪ ਜੀ ਨੇ ਪਤਾ ਚੱਲਦੇ ਹੀ ਉਸੇ ਪਲ ਉਸ ਨੂੰ 13 ਰੁਪਏ ਦੇ ਕੇ ਪੂਜਨੀਕ ਸਤਿਗੁਰ ਜੀ ਵੱਲੋਂ ਦਿੱਤੀ ਗਈ। Dera Sacha Sauda
ਪਵਿੱਤਰ ਪ੍ਰੇਮ ਨਿਸ਼ਾਨੀ ਨੂੰ ਸ੍ਰੀ ਚੰਦ ਤੋਂ ਖਰੀਦ ਲਿਆ ਆਪਣੇ ਪਿਆਰੇ ਸਤਿਗੁਰ ਦੀ ਪਵਿੱਤਰ ਨਿਸ਼ਾਨੀ ਨੂੰ ਪ੍ਰਾਪਤ ਕਰਨ ਉਪਰੰਤ ਆਪ ਜੀ ਨੇ ਫਰਮਾਇਆ,‘‘ ਸ੍ਰੀ ਚੰਦ ਨੇ ਤਾਂ ਸਿਰਫ਼ 13 ਰੁਪਏ ਹੀ ਮੰਗੇ, ਜੇਕਰ ਉਹ ਇਸ ਦੇ 100 ਰੁਪਏ ਵੀ ਮੰਗਦਾ ਤਾਂ ਵੀ ਅਸੀਂ ਇਸ ਨੂੰ ਜ਼ਰੂਰ ਹੀ ਖਰੀਦ ਲੈਂਦੇ’’ ਆਪਣੇ ਪਿਆਰੇ ਰਹਿਬਰ ਵੱਲੋਂ ਦਿੱਤੀ ਗਈ ਉਸ ਬਹੁਮੁੱਲੀ ਪ੍ਰੇਮ-ਨਿਸ਼ਾਨੀ ਨੂੰ ਸ੍ਰੀ ਚੰਦ ਤੋਂ ਪ੍ਰਾਪਤ ਕਰਕੇ ਆਪ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਆਪ ਜੀ ਨੇ ਆਪਣੇ ਪਿਆਰੇ ਸਤਿਗੁਰ ਸਾਈਂ ਵੱਲੋਂ ਪਹਿਨੇ ਉਸ ਕੋਟ ਨੂੰ ਬਹੁਤ ਜਿਆਦਾ ਸ਼ਰਧਾ ਤੇ ਹਿਫ਼ਾਜ਼ਤ ਨਾਲ ਸੰਭਾਲ ਕੇ ਰੱਖਿਆ ਇਹ ਗੱਲ ਕਿਸੇ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਕੋਲ ਵੀ ਪਹੁੰਚ ਗਈ ਇਸ ’ਤੇ ਪੂਜਨੀਕ ਸਤਿਗੁਰ ਜੀ ਨੇ ਖੁਸ਼ ਹੁੰਦੇ ਹੋਏ ਫਰਮਾਇਆ, ‘‘ਵਾਹ ਭਾਈ! ਵਾਹ, ਬਹੁਤ ਚੰਗਾ ਕੀਤਾ, ਜਿਸ ਦਾ ਉਸ ਕੋਟ ’ਤੇ ਹੱਕ ਸੀ, ਉਹ ਉਸੇ ਕੋਲ ਹੀ ਪਹੁੰਚ ਗਿਆ’’।
ਪੇਸ਼ਕਸ਼ : ਸੱਚ ਕਹੂੰ













