ਪਖੰਡਾਂ ਤੋਂ ਛੁਟਕਾਰਾ ਦਿਵਾ ਸੱਚੇ ਸਤਿਗੁਰੂ ਜੀ ਨੇ ਵਿਖਾਇਆ ਸੱਚਾ ਰਾਹ

Ram Rahim
​​Saint Dr MSG

ਪੂਜਨੀਕ ਪਿਤਾ ਜੀ ਨੇ ਆਪਣੀ ਰਹਿਮਤ ਨਾਲ ਮੇਰੀਆਂ ਅੱਖਾਂ ਅਤੇ ਦਿਮਾਗ ’ਤੇ ਪਏ ਭੂਤ-ਪ੍ਰੇਤਾਂ ਅਤੇ ਪਾਖੰਡਾਂ ਬਾਰੇ ਵਹਿਮ-ਭਰਮਾਂ ਦੇ ਸਾਰੇ ਪਰਦੇ ਹੀ ਚੁੱਕ ਦਿੱਤੇ

ਪ੍ਰੇਮੀ ਕੰਵਲਜੀਤ ਸਿੰਘ ਇੰਸਾਂ ਪੁੱਤਰ ਸ੍ਰੀ ਕੁਲਜੀਤ ਸਿੰਘ ਇੰਸਾਂ ਵਾਸੀ ਬੰਬੀਹਾ ਭਾਈ ਬਲਾਕ ਮੱਲ ਕੇ ਤਹਿਸੀਲ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਤੇ ਵਰਤਮਾਨ ’ਚ ਜੋ ਕੁਵੈਤ ਦੇਸ਼ ਦੇ ਜਲੀਨ ਨਾਮਕ ਸ਼ਹਿਰ/ਸੂਬੇ ’ਚ ਰਹਿੰਦੇ ਹਨ। ਪ੍ਰੇਮੀ ਕੰਵਲਜੀਤ ਲਿਖਦਾ ਹੈ ਕਿ ਇਹ ਸੰਨ 1992 ਦੀ ਗੱਲ ਹੈ ਇੱਕ ਦਿਨ ਮੈਨੂੰ ਸਕੂਲ ’ਚ ਅਚਾਨਕ ਬੁਖਾਰ ਹੋ ਗਿਆ। ਮੈਂ ਸਕੂਲ ਤੋਂ ਛੁੱਟੀ ਲੈ ਕੇ ਘਰ ਆ ਗਿਆ ਉਸ ਸਮੇਂ ਵੀ ਮੇਰਾ ਸਰੀਰ ਤੇਜ਼ ਬੁਖਾਰ ਨਾਲ ਬੁਰੀ ਤਰ੍ਹਾਂ ਤਪ ਰਿਹਾ ਸੀ। ਮੇਰੇ ਪਾਪਾ ਜੀ ਮੈਨੂੰ ਇੱਕ ਡਾਕਟਰ ਦੇ ਕੋਲ ਲੈ ਗਏ। ਉਨ੍ਹਾਂ ਬੁਖਾਰ ਆਦਿ ਚੈੱਕ ਕਰਕੇ ਮੈਨੂੰ ਇੱਕ ਇੰਜੈਕਸ਼ਨ ਤੇ ਕੁਝ ਦਵਾਈਆਂ ਦੇ ਕੇ ਕਿਹਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ, ਮੁੰਡਾ ਜਲਦੀ ਠੀਕ ਹੋ ਜਾਵੇਗਾ। (Ram Rahim)

ਉਸ ਰਾਤ ਮੈਨੂੰ ਸੁੱਤੇ ਹੋਏ ਬਹੁਤ ਹੀ ਡਰਾਉਣਾ ਸੁਫਨਾ ਆਇਆ ਸੁਫਨੇ ਵਿੱਚ ਮੈਨੂੰ ਦੋ ਆਦਮੀ ਵਿਖਾਈ ਦਿੱਤੇ ਉਹ ਦੋਵੇਂ ਮਰੇ ਪਏ ਸਨ। ਉਹ ਦੋਵੇਂ ਉਹ ਹੀ ਵਿਅਕਤੀ ਸਨ, ਜੋ ਕੁਝ ਸਾਲ ਪਹਿਲਾਂ ਸਾਡੇ ਸਕੂਲ ਦੇ ਕੋਲ ਹੋਈ ਆਪਸੀ ਲੜਾਈ ’ਚ ਮਾਰੇ ਗਏ ਸਨ। ਸੁਫਨਾ ਵੇਖ ਕੇ ਮੈਂ ਬਹੁਤ ਹੀ ਘਬਰਾ ਗਿਆ ਤੇ ਮੈਨੂੰ ਬਹੁਤ ਹੀ ਡਰ ਲੱਗਿਆ। ਮੈਂ ਉੁਠ ਕੇ ਬੈਠ ਗਿਆ ਅਗਲੇ ਦਿਨ ਗੁਆਂਢੀ ਚਾਚੀ ਸਾਡੇ ਘਰ ਆਈ ਤੇ ਮੇਰੇ ਮੰਮੀ-ਪਾਪਾ ਨੂੰ ਕਹਿਣ ਲੱਗੀ ਕਿ ਤੁਹਾਡੇ ਕੰਵਲਜੀਤ ਨੂੰ ਤਾਂ ‘ਓਪਰੀ ਹਵਾ’ (ਭੂਤ-ਪ੍ਰੇਤ ਦਾ ਸਾਇਆ) ਹੈ। ਉਸ ਦੀ ਇਹ ਗੱਲ ਸੁਣਕੇ ਉਹ ਵੀ ਬਹੁਤ ਹੀ ਘਬਰਾ ਗਿਆ। ਉਹ ਮੈਨੂੰ ਨਾਲ ਦੇ ਇੱਕ ਪਿੰਡ ’ਚ ਇੱਕ ਸਿਆਣੇ (ਓਝਾ) ਦੇ ਕੋਲ ਲੈ ਗਏ ਚੇਲੇ ਨੇ ਅੱਗੇ ਸਾਨੂੰ ਹੋਰ ਵੀ ਜ਼ਿਆਦਾ ਫਿਕਰ ’ਚ ਪਾ ਦਿੱਤਾ।

ਇਹ ਵੀ ਪੜ੍ਹੋ: ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : Saint Dr MSG

ਉਸ ਨੇ ਦੱਸਿਆ ਤੁਹਾਡੇ ਮੁੰਡੇ ਨੂੰ ਦੋ ਭੂਤ ਚਿੰਬੜੇ ਹਨ ਉਸ ਦੀ ਇਹ ਗੱਲ ਸੁਣਕੇ ਮੇਰੇ ਮੰਮੀ-ਪਾਪਾ ਦੋਵਾਂ ਦੇ ਹੋਸ਼ ਉੱਡ ਗਏ। ਮੇਰੀ ਮਾਂ ਨੇ ਕਿਹਾ, ਬਾਬਾ, ਫਿਰ ਉਹ ਇਸ ਮੁੰਡੇ ਦਾ ਖਹਿੜਾ ਕਿਵੇ ਛੱਡਣਗੇ? ਬਾਬਾ ਨੇ ਕਿਹਾ, ਸਭ ਭਜਾ ਦਿਵਾਂਗੇ ਤੁਸੀਂ ਫਿਕਰ ਨਾ ਕਰੋ ।ਤੁਹਾਨੂੰ ਇੱਕ ਕਾਲਾ ਮੁਰਗਾ ਤੇ ਇੱਕ ਬੋਤਲ ਸ਼ਰਾਬ ਨਹਿਰ ਜਾਂ ਚਲਦੇ ਨਾਲੇ ਦੇ ਕੋਲ ਰੱਖਣੀ ਪਵੇਗੀ। ਉਸ ਸਮੇਂ ਸਾਨੂੰ ਨਾਮ-ਸ਼ਬਦ ਨਹੀਂ ਮਿਲਿਆ ਸੀ।

ਮੇਰੇ ਪਾਪਾ ਜੀ ਸ਼ਰਾਬ ਦੀ ਇੱਕ ਬੋਤਲ ਤੇ ਇੱਕ ਕਾਲਾ ਮੁਰਗਾ ਮੁੱਲ ਲੈ ਕੇ ਚੇਲਿਆਂ ਵੱਲੋਂ ਦੱਸੇ ਗਏ ਸਥਾਨ ’ਤੇ ਰੱਖ ਆਏ ਪਰ ਇਸ ਤਰ੍ਹਾਂ ਕਰਨ ਨਾਲ ਵੀ ਮੇਰੀ ਉਸ ਬਿਮਾਰੀ ’ਚ ਜ਼ਰਾ ਵੀ ਫਰਕ ਨਹੀਂ ਆਇਆ। ਕੁਝ ਦਿਨਾਂ ਬਾਅਦ ਜਿਉਂ ਹੀ ਮੇਰੀ ਦਾਦੀ ਨੂੰ ਪਤਾ ਚੱਲਿਆ ਤਾਂ ਉਹ ਬਠਿੰਡਾ ਤੋਂ ਸਾਡੇ ਘਰ ਆਈ ਉਸ ਨੇ ਪੁਛਿਆ ਕਿ ਕੰਵਲਜੀਤ, ਕੀ ਹੋ ਗਿਆ ਹੈ ਤੈਨੂੰ? ਮੈਂ ਕਿਹਾ ਦਾਦੀ, ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਹੋ ਗਿਆ ਹੈ, ਪਰ ਰਾਤ ਨੂੰ ਮੈਨੂੰ ਭਿਆਨਕ ਸੁਫਨੇ ਹੀ ਆਉਂਦੇ ਹਨ, ਵਾਰ-ਵਾਰ ਉਹ ਹੀ ਦੋ ਵਿਅਕਤੀ ਵਿਖਾਈ ਦਿੰਦੇ ਹਨ। ਉਹ ਮੈਨੂੰ ਕਹਿੰਦੇ ਹਨ ਕਿ ਚੱਲ ਅਸੀਂ ਤੈਨੂੰ ਲੈਣ ਆਏ ਹਾਂ ਅਤੇ ਮੈਨੂੰ ਬਹੁਤ ਹੀ ਡਰ ਲੱਗਦਾ ਹੈ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ ਦਰਸ਼ਨ ਦਿੱਤੇ

ਮੇਰੀ ਦਾਦੀ ਜੀ ਨੇ ਕਿਹਾ ਕਿ ਤੂੰ ਚੱਲ ਮੇਰੇ ਨਾਲ ਬਠਿੰਡੇ, ਉੱਥੇ ਨੇੜੇ ਦੇ ਪਿੰਡ ਕੋਟਸ਼ਮੀਰ ’ਚ ਇੱਕ ਸਿਆਣਾ ਹੈ, ਉਹ ਭੂਤ-ਪ੍ਰੇਤ ਕੱਢਣ ਦਾ ਮਾਹਿਰ ਹੈ, ਉਸ ਕੋਲ ਤੈਨੂੰ ਲੈ ਕੇ ਚੱਲਾਂਗੇ। ਅਗਲੇ ਦਿਨ ਮੇਰੇ ਪਾਪਾ ਜੀ ਮੈਨੂੰ ਦਾਦੀ ਨਾਲ ਬਠਿੰਡਾ ਤੋਂ ਕੋਟਸ਼ਮੀਰ ’ਚ ਉਸ ਬਾਬਾ ਕੋਲ ਲੈ ਗਏ ਉਸ ਨੇ ਆਪਣਾ ਜੰਤਰ-ਮੰਤਰ ਕੀਤਾ ਅਤੇ ਪੰਜ ਪੁੜੀਆਂ ਰਾਖ ਦੀਆਂ ਬਣਾ ਕੇ ਦੇ ਦਿੱਤੀਆਂ ਅਤੇ ਕਿਹਾ ਕਿ ਘਬਰਾਓ ਨਾ, ਲੜਕਾ ਠੀਕ ਹੋ ਜਾਵੇਗਾ ਪਰੰਤੂ ਉਸ ਬਾਬਾ ਦੇ ਜੰਤਰ-ਮੰਤਰ ਅਤੇ ਉਨ੍ਹਾਂ ਪੁੜੀਆਂ ਨਾਲ ਵੀ ਮੇਰੀ ਬਿਮਾਰੀ ’ਚ ਕੋਈ ਸੁਧਾਰ ਨਹੀਂ ਹੋਇਆ।

ਮੇਰੇ ਦਾਦਾ ਜੀ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਨ ਅਗਲੇ ਦਿਨ ਬਠਿੰਡਾ ’ਚ ਨਾਮ ਚਰਚਾ ਸੀ ਉਹ ਹਰ ਨਾਮ ਚਰਚਾ ’ਚ ਜਾਂਦੇ ਸਨ। ਉਹ ਮੈਨੂੰ ਵੀ ਆਪਣੇ ਨਾਲ ਲੈ ਗਏ ਸਾਧ-ਸੰਗਤ ’ਚ ਬੈਠ ਕੇ ਅਤੇ ਨਾਮ ਚਰਚਾ ’ਚ ਸ਼ਬਦਬਾਣੀ ਸੁਣ ਕੇ ਮੈਨੂੰ ਬਹੁਤ ਹੀ ਆਨੰਦ ਆਇਆ। ਮੈਨੂੰ ਵਿਸ਼ਵਾਸ ਹੋ ਗਿਆ ਕਿ ਡੇਰਾ ਸੱਚਾ ਸੌਦਾ ਵਾਲੇ ਬਾਬਾ ਜੀ ਸੱਚੇ ਸਤਿਗੁਰੂ ਹਨ ਅਗਲੇ ਦਿਨ ਮੈਂ ਆਪਣੇ ਪਿੰਡ ਵਾਪਸ ਆ ਗਿਆ। ਰਾਤ ਨੂੰ ਮੈਨੂੰ ਪੂਰੇ ਚੈਨ ਦੀ ਨੀਂਦ ਆ ਗਈ ਅਤੇ ਸੁਫਨੇ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ ਦਰਸ਼ਨ ਦਿੱਤੇ। ਬਿਲਕੁਲ ਸਫੈਦ ਲਿਬਾਸ, ਉੱਚਾ-ਲੰਮਾ ਕੱਦ, ਬਹੁਤ ਹੀ ਸੁੰਦਰ ਮਨਮੋਹਕ ਸਵਰੂਪ, ਹੱਥ ’ਚ ਲੰਮੀ ਸ਼ਾਹੀ ਸੁੰਦਰ ਸੋਟੀ।

ਭੂਤ-ਪ੍ਰੇਤਾਂ ਪਾਖੰਡਾਂ ਬਾਰੇ ਪੂਜਨੀਕ ਗੁਰੂ ਜੀ ਨੇ ਠੋਸ ਉਦਾਹਰਨਾਂ ਸਮੇਤ ਵਿਸਥਾਰ ਨਾਲ ਸਤਿਸੰਗ ਕੀਤਾ

ਪੂਜਨੀਕ ਪਿਤਾ ਜੀ ਨੇ ਇਹ ਕਹਿ ਕੇ ਯਮਦੂਤਾਂ ਤੋਂ ਮੈਨੂੰ ਛੁਡਾ ਲਿਆ ਕਿ ‘ਇਹ ਤਾਂ ਸਾਡੀ ਰੂਹ ਹੈ’ ਸਤਿਗੁਰੂ, ਦਾਤਾ-ਪਿਆਰੇ ਦੀ ਸੁੰਦਰ ਨੂਰੀ ਝਲਕ ਵੇਖ ਕੇ ਮੈਂ ਫੁੱਲਿਆ ਨਹੀਂ ਸਮਾ ਰਿਹਾ ਸੀ ਅਤੇ ਉਹ ਸੁੰਦਰ-ਮਨਮੋਹਕ ਦ੍ਰਿਸ਼ ਮੇਰੀਆਂ ਅੱਖਾਂ ’ਚ ਸੁਰਮੇ ਵਾਂਗ ਵਸ ਗਿਆ। ਅਗਲੇ ਦਿਨ ਮੈਂ ਆਪਣੇ ਮੰਮੀ-ਪਾਪਾ ਨੂੰ ਕਿਹਾ ਕਿ ਮੈਂ ਤਾਂ ਸਰਸਾ ਦਰਬਾਰ ’ਚ ਸਤਿਸੰਗ ’ਚ ਜਾਣਾ ਹੈ ਅਤੇ ਗੁਰੂ ਜੀ ਤੋਂ ਨਾਮ-ਸ਼ਬਦ ਵੀ ਲੈ ਕੇ ਆਵਾਂਗਾ ਜਦੋਂ ਸਤਿਸੰਗ ਦਾ ਦਿਨ ਆਇਆ, ਮੈਂ ਪਿੰਡ ਦੇ ਉਸ ਸਮੇਂ ਦੇ ਭੰਗੀਦਾਸ ਨਾਲ ਦਰਬਾਰ ’ਚ ਸਤਿਸੰਗ ’ਤੇ ਪਹੁੰਚ ਗਿਆ ਸਤਿਸੰਗ ਸੁਣਿਆ ਅਤੇ ਪੂਜਨੀਕ ਗੁਰੂ ਜੀ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਉਸ ਦਿਨ ਪੂਜਨੀਕ ਪਿਤਾ ਜੀ ਨੇ ਲਗਭਗ ਪੂਰਾ ਸਤਿਸੰਗ ਮੇਰੇ ’ਤੇ ਹੀ ਕੀਤਾ ਭੂਤ-ਪ੍ਰੇਤਾਂ ਪਾਖੰਡਾਂ ਬਾਰੇ ਪੂਜਨੀਕ ਗੁਰੂ ਜੀ ਨੇ ਠੋਸ ਉਦਾਹਰਨਾਂ ਸਮੇਤ ਵਿਸਥਾਰ ਨਾਲ ਸਤਿਸੰਗ ਕੀਤਾ।

ਪੂਜਨੀਕ ਪਿਤਾ ਜੀ ਨੇ ਆਪਣੀ ਰਹਿਮਤ ਨਾਲ ਮੇਰੀਆਂ ਅੱਖਾਂ ਅਤੇ ਦਿਮਾਗ ’ਤੇ ਪਏ ਭੂਤ-ਪ੍ਰੇਤਾਂ ਅਤੇ ਪਾਖੰਡਾਂ ਬਾਰੇ ਵਹਿਮ-ਭਰਮਾਂ ਦੇ ਸਾਰੇ ਪਰਦੇ ਹੀ ਚੁੱਕ ਦਿੱਤੇ ਨਾਮ-ਸ਼ਬਦ ਲੈਣ ਤੋਂ ਬਾਅਦ ਮੈਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਮੇਰੇ ਸਰੀਰ ’ਚ ਭਾਰ ਹੀ ਨਾ ਹੋਵੇ, ਹੌਲਾ ਫੁੱਲ ਵਾਂਗ ਮੈਂ ਹੋ ਗਿਆ। (Ram Rahim)