ਸਤਿਗੁਰੂ ਦੀ ਪ੍ਰੀਤ ਹੀ ਸੱਚੀ : ਪੂਜਨੀਕ ਗੁਰੂ ਜੀ

Saint Dr MSG

ਸਤਿਗੁਰੂ ਦੀ ਪ੍ਰੀਤ ਹੀ ਸੱਚੀ (Revered Guru Ji)

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜਦੋਂ ਤੱਕ ਇਨਸਾਨ ਮੁਰਸ਼ਿਦ-ਏ-ਕਾਮਿਲ ਦੀ ਸ਼ਰਨ ’ਚ ਨਹੀਂ ਆਉਦਾ, ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਸੱਚੀ ਪ੍ਰੀਤ ਕਿਸ ਦੀ ਹੈ ਇਨਸਾਨ ਬਹੁਤੇ ਯਾਰ, ਦੋਸਤ, ਮਿੱਤਰ ਬਣਾਉਦਾ ਹੈ, ਰਿਸ਼ਤੇ-ਨਾਤੇ ਜੋੜਦਾ ਹੈ ਪਰ ਜਦੋਂ ਕੋਈ ਮੁਸ਼ਕਿਲ ਆਉਦੀ ਹੈ ਤਦ ਪਤਾ ਲੱਗਦਾ ਹੈ ਕਿ ਸਾਰੇ ਹੀ ਰਾਹ ਛੱਡ ਗਏ ਉਸ ਸਮੇਂ ਕੋਈ ਹਮਰਾਹੀ ਬਣਦਾ ਹੈ ਤਾਂ ਉਹ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ।

ਪੂਜਨੀਕ ਗੁਰੂ ਜੀ (Revered Guru Ji) ਫ਼ਰਮਾਉਦੇ ਹਨ ਕਿ ਜੇਕਰ ਤੁਸੀਂ ਆਪਣੇ ਸਤਿਗੁਰੂ, ਅੱਲ੍ਹਾ ਨੂੰ ਆਪਣਾ ਬਣਾ ਰੱਖਿਆ ਹੈ ਤਾਂ ਉਹ ਤੁਹਾਡੇ ਅੰਗ-ਸੰਗ ਧੁਨਕਾਰਾਂ ਦਿੰਦਾ ਹੈ ਅਤੇ ਤੁਸੀਂ ਕਦੇ ਇਕੱਲੇ ਨਹੀਂ ਹੋਵੋਂਗੇ ਇਸ ਲਈ ਸੱਚਾ ਮੀਤ, ਸੱਚਾ ਦੋਸਤ ਜੋ ਦੋਵਾਂ ਜਹਾਨਾਂ ’ਚ ਸਾਥੀ ਹੈ, ਉਹ ਸਤਿਗੁਰੂ, ਓਮ, ਹਰੀ, ਅੱਲ੍ਹਾ, ਵਾਹਿਗੁਰੂ,ਗੌਡ, ਖ਼ੁਦਾ, ਰੱਬ ਹੈ ਇਸ ਲਈ ਜੇਕਰ ਪਿਆਰ ਕਰਨਾ, ਵੈਰਾਗ ਕਰਨਾ ਹੈ ਤਾਂ ਸਤਿਗੁਰੂ, ਮੌਲਾ ਦੇ ਵੈਰਾਗ ’ਚ ਆਓ ਉਸ ਦੀ ਯਾਦ ’ਚ ਤੜਫ਼ ਕੇ ਵੇਖੋ, ਉਹ ਕੀ ਨਹੀਂ ਕਰ ਸਕਦਾ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਇਨਸਾਨ ਧਨ-ਦੌਲਤ, ਨੌਕਰੀ, ਬੇਟਾ-ਬੇਟੀ, ਭੈਣ-ਭਾਈ ਲਈ ਹੰਝੂ ਵਹਾਉਦਾ ਹੈ ਇਹੀ ਹੰਝੂ ਕਦੇ ਉਸ ਅੱਲ੍ਹਾ, ਰਾਮ ਲਈ ਵਹਾ ਕੇ ਵੇਖੋ ਤਾਂ ਇੱਕ-ਇੱਕ ਹੰਝੂ ਹੀਰੇ-ਮੋਤੀ, ਜਵਾਹਰਾਤ ਬਣ ਜਾਵੇਗਾ, ਪਰ ਹੈਰਾਨੀ ਦੀ ਗੱਲ ਇਹੀ ਹੈ ਕਿ ਲੋਕ ਮਾਲਕ ਲਈ ਨਹੀਂ ਬਲਕਿ ਦੁਨਿਆਵੀ ਸਾਜੋ-ਸਾਮਾਨ ਲਈ ਪਾਗਲ ਹੋ ਜਾਂਦੇ ਹਨ ਅਤੇ ਉਹ ਪਾਗਲਪਨ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਵਿੱਚ, ਕਿੰਨੀ ਹੱਦ ਤੱਕ ਗੁਆਚੇ ਹੋਏ ਹੋ ਜਿਸ ਨੂੰ ਆਦਮੀ ਆਪਣਾ ਪੱਕਾ ਸਾਥੀ ਸਮਝਦਾ ਹੈ ਉਹ ਪਤਾ ਨਹੀਂ ਕਦੋਂ ਸਾਥ ਛੱਡ ਜਾਵੇ ਇਸ ਲਈ ਜੇਕਰ ਸਾਥੀ ਹੀ ਬਣਾਉਣਾ ਹੈ ਤਾਂ ਉਸ ਦੋਵਾਂ ਜਹਾਨਾਂ ਦੇ ਮਾਲਕ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਬਣਾਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here