ਈਸ਼ਵਰ ਦਾ ਸੱਚਾ ਭਗਤ
‘‘ਈਸ਼ਵਰ ਦਾ ਸੱਚਾ ਭਗਤ ਕੌਣ ਹੈ?’’ (Devotee of God) ਭਗਤ ਨੇ ਨੀਸ਼ਾਪੁਰ ਦੇ ਸੰਤ ਅਹਿਮਦ ਤੋਂ ਪੁੱਛ ਲਿਆ ‘‘ਸਵਾਲ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਗੁਆਂਢੀ ਦੀ ਹੱਡਬੀਤੀ ਸੁਣਾਉਦਾ ਹਾਂ ਉਸ ਨੇ ਲੱਖਾਂ ਰੁਪਏ ਦਾ ਮਾਲ, ਘੋੜੇ ਤੇ ਊਠਾਂ ’ਤੇ ਲੱਦ ਕੇ ਭੇਜਿਆ। ਇਸ ਨੂੰ ਦੂਜੇ ਦੇਸ਼ ’ਚ ਵੇਚਿਆ ਜਾਣਾ ਸੀ ਪਰ ਰਾਹ ’ਚ ਡਾਕੂ ਮਿਲ ਗਏ ਉਨ੍ਹਾਂ ਨੇ ਸਾਰਾ ਮਾਲ ਲੁੱਟ ਲਿਆ ਮੇਰੇ ਗੁਆਂਢੀ ਦਾ ਇਹ ਬਹੁਤ ਵੱਡਾ ਨੁਕਸਾਨ ਸੀ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਉਸ ਨਾਲ ਹਮਦਰਦੀ ਕਰਨ ਲਈ ਗਿਆ ਜਿਉ ਹੀ ਮੈਨੂੰ ਉੱਥੇ ਵੇਖਿਆ, ਉਸ ਨੇ ਨੌਕਰ ਨੂੰ ਬੁਲਾ ਕੇ ਕਿਹਾ, ‘ਰਾਤ ਦੇ ਖਾਣੇ ਦਾ ਸਮਾਂ ਹੋ ਚੁੱਕਿਆ ਹੈ। ਸਾਡੇ ਦੋਸਤ ਲਈ ਖਾਣਾ ਲਿਆਓ’।
ਮੈਂ ਕਿਹਾ, ‘ਸ੍ਰੀਮਾਨ, ਮੈਂ ਤਾਂ ਤੁਹਾਡੇ ਮਾਲ ਦੇ ਲੁੱਟੇ ਜਾਣ ਦੀ ਖ਼ਬਰ ਸੁਣ ਕੇ ਦਿਲਾਸਾ ਦੇਣ ਆਇਆ ਹਾਂ ਮੈਂ ਭੋਜਨ ਨਹੀਂ ਖਾਵਾਂਗਾ’ ਮੇਰੀ ਗੱਲ ਸੁਣ ਕੇ ਉਸ ਨੇ ਕਿਹਾ, ‘ਇਸ ’ਚ ਕੋਈ ਸ਼ੱਕ ਨਹੀਂ ਕਿ ਮੇਰਾ ਕਾਫ਼ੀ ਨੁਕਸਾਨ ਹੋਇਆ ਹੈ ਡਾਕੂਆਂ ਨੇ ਮੇਰਾ ਪੂਰਾ ਮਾਲ ਲੁੱਟ ਲਿਆ ਪਰ ਜਿੱਥੋਂ ਤੱਕ ਮੇਰੀ ਗੱਲ ਹੈ, ਮੈਂ ਕਦੇ ਕਿਸੇ ਨੂੰ ਨਹੀਂ ਲੁੱਟਿਆ ਹੁਣ ਵੀ ਮੈਂ ਪਰਮਾਤਮਾ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਡਾਕੂਆਂ ਨੇ ਮੇਰੀ ਸਿਰਫ਼ ਨਾਸ਼ਵਾਨ ਸੰਪੱਤੀ ਹੀ ਲੁੱਟੀ ਹੈ ਉਨ੍ਹਾਂ ਨੇ ਮੇਰੀ ਅਸਲੀ ਸੰਪੱਤੀ ਨੂੰ ਛੇੜਿਆ ਵੀ ਨਹੀਂ ਮੇਰੇ ਨਜ਼ਰੀਏ ’ਚ ਮੇਰੀ ਸ਼ਾਸਵਤ ਸੰਪੱਤੀ ਹੈ ਮੇਰੀ ਸ਼ਰਧਾ ਹੈ ਇਹੀ ਮੇਰੇ ਜੀਵਨ ਦੀ ਸੱਚੀ ਸੰਪੱਤੀ ਹੈ।
ਇਹ ਹੁਣ ਵੀ ਮੇਰੇ ਕੋਲ ਸੁਰੱਖਿਅਤ ਹੈ ਇਸ ਲਈ ਜੋ ਗਿਆ, ਉਸ ਦਾ ਮੈਨੂੰ ਕੋਈ ਗ਼ਮ ਨਹੀਂ ਤੁਸੀਂ ਮੇਰੇ ਨਾਲ ਹਮਦਰਦੀ ਕਰਨ ਆਏ, ਇਸ ਲਈ ਤੁਹਾਡਾ ਧੰਨਵਾਦ’’ ਨੀਸ਼ਾਪੁਰ ਦੇ ਸੰਤ ਅਹਿਮਦ ਨੇ ਸਵਾਲ ਕਰਤਾ ਨੂੰ ਫਿਰ ਕਿਹਾ, ‘‘ਮੇਰੀਆਂ ਨਜ਼ਰਾਂ ’ਚ ਤਾਂ ਇਹ ਮੇਰਾ ਗੁਆਂਢੀ ਹੀ ਈਸ਼ਵਰ ਦਾ ਸੱਚਾ ਭਗਤ ਹੈ ਇਸ ਤਰ੍ਹਾਂ ਦੇ ਗੁਣ ਤੇ ਵਿਚਾਰ ਹੀ ਸੱਚੇ ਭਗਤ ਦੀ ਨਿਸ਼ਾਨੀ ਹੈ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ