ਟ੍ਰਿਊ ਬਲੱਡ ਪੰਪ ਭਰ ਰਹੇ ਨੇ ਖਾਲੀ ਹੋਈਆਂ ਸਰਕਾਰੀ ਬਲੱਡ ਬੈਂਕਾਂ

ਬਲਾਕ ਸਮਾਣਾ ਦੀ ਸਾਧ-ਸੰਗਤ ਵੱਲੋਂ 15 ਯੂਨਿਟ ਖੂਨਦਾਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਟਿਆਲਾ ਦੇ ਸਾਧ ਸੰਗਤ ਵੱਲੋਂ ਰਾਜਿੰਦਰਾ ਬਲੱਡ ਬੈਂਕ ‘ਚ ਪਾਈ ਜਾ ਰਹੀ ਖੂਨ ਦੀ ਕਮੀ ਨੂੰ ਦੇਖਦਿਆ ਸ਼ੁਰੂ ਕੀਤੀ ਗਈ ਖੂਨਦਾਨ ਕੈਂਪ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਅੱਜ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਹਾੜੇ ਦੀ ਖੁਸ਼ੀ ਵਿੱਚ ਬਲੱਡ ਬੈਕ ਰਾਜਿੰਦਰਾ ‘ਚ ਪਹੁੰਚ ਕੇ 15 ਯੂਨਿਟ ਖੂਨਦਾਨ ਕੀਤਾ ਗਿਆ। ਦੱਸਣਯੋਗ ਹੈ ਕਿ ਬਲੱਡ ਬੈਂਕ ਰਾਜਿੰਦਰਾ ਹਸਪਤਾਲ ‘ਚ ਖੂਨ ਦੀ ਬਹੁਤ ਜ਼ਿਆਦਾ ਘਾਟ ਪਾਈ ਜਾ ਰਹੀ ਹੈ। ਜਿਸ ਕਾਰਨ ਮਰੀਜਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਡੇਰਾ ਸੱਚਾ ਸੌਦਾ ਤੋਂ ਖੂਨ ਦੀ ਮੰਗ ਕੀਤੀ ਅਤੇ ਕੈਂਪ ਲਗਾਉਣ ਲਈ ਕਿਹਾ। ਇਸ ਮੌਕੇ ਰਾਜਿੰਦਰਾ ਹਸਪਤਾਲ ਦੀ ਡਾਕਟਰ ਸਮਰੀਤੀ ਨੇ ਕਿਹਾ ਕਿ ਸੇਵਾਦਾਰਾਂ ਦਾ ਜਜਬਾ ਕਾਬਿਲੇ ਤਾਰੀਫ ਹੈ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਇਨ੍ਹਾਂ ਦਿਨਾਂ ਵਿੱਚ ਖੂਨ ਦੀ ਬਹੁਤ ਜਿਆਦਾ ਕਮੀ ਪਾਈ ਜਾ ਰਹੀ ਸੀ। ਇਸ ਘਾਟ ਨੂੰ ਪੂਰਾ ਕਰਨ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ।

ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਨੇ ਕਿਹਾ ਕਿ ਸੇਵਾਦਾਰਾਂ ਦਾ ਇਹ ਜਜਬਾ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦੇਣ ਹੈ। ਕਿਉਕਿ ਇਨਸਾਨੀਅਤ ਕੀ ਹੁੰਦੀ ਹੈ ਇਹ ਸਭ ਗੁਰੂ ਜੀ ਨੇ ਹੀ ਸਿਖਾਈ ਹੈ। ਉਨ੍ਹਾਂ ਕਿਹਾ ਕਿ ਇਹ ਖੂਨਦਾਨ ਕੈਂਪ ਲਗਾਉਣ ਦੀ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਬਲਾਕ ਸਮਾਣਾ ਦੇ 15 ਮੈਂਬਰ ਅਮਿਤ ਇੰਸਾਂ, ਗਗਨ ਇੰਸਾਂ, ਵਿੱਕੀ ਇੰਸਾਂ, ਸਨੀ ਇੰਸਾਂ, ਲਲਿਤ ਇੰਸਾਂ, ਸਾਗਰ ਅਰੋੜਾ, ਮਹਿੰਦਰ ਪਾਲ ਇੰਸਾਂ, ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ