ਟ੍ਰਿਊ ਬਲੱਡ ਪੰਪ ਬਚਾ ਰਹੇ ਨੇ ਕੀਮਤੀ ਜਾਨਾਂ

True Blood Pump

ਸੇਵਾਦਾਰਾਂ ਨੇ 6 ਯੂਨਿਟ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ

ਬਠਿੰਡਾ (ਸੁਖਨਾਮ)। ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰ ਲਖਵੀਰ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਰੂਰਤਮੰਦ ਮਰੀਜ਼ ਪੱਪੂ ਰਾਮ ਵਾਸੀ ਪਿੰਡ ਬਾਦਲ ਜੋ ਕਿ ਐਡਵਾਂਸਡ ਕੈਂਸਰ ਕੇਅਰ ਹਸਪਤਾਲ ’ਚ ਜੇਰੇ ਇਲਾਜ ਹੈ, ਸੁਖਦੇਵ ਸਿੰਘ ਵਾਸੀ ਪਿੰਡ ਕੋਟਲੀ ਕਲਾਂ ਜੋ ਕਿ ਪਿੰਡ ਬਾਦਲ ਵਿਖੇ ਦਾਖਲ ਹੈ। (True Blood Pump)

True Blood Pump

ਜਿਸ ਦਾ ਕਿ ਗੋਡਿਆਂ ਦਾ ਅਪ੍ਰੇਸ਼ਨ ਹੋਣਾ ਹੈ ਤੋਂ ਇਲਾਵਾ ਜਸਪਾਲ ਸਿੰਘ ਵਾਸੀ ਪਿੰਡ ਦਰਾਜ ਤੇ ਦਰਸ਼ਨ ਸਿੰਘ ਵਾਸੀ ਪਿੰਡ ਸਿੰਘਪੁਰਾ ਹਰਿਆਣਾ ਜੋ ਕਿ ਪੰਜਾਬ ਕੈਂਸਰ ਕੇਅਰ ਹਸਪਤਾਲ ਵਿਖੇ ਜੇਰੇ ਇਲਾਜ ਹੈ, ਲਈ ਖ਼ੂਨਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਲਖਵੀਰ ਇੰਸਾਂ, ਸੀਏ ਜਤਿਨ ਇੰਸਾਂ, ਰੋਹਿਤ ਇੰਸਾਂ, ਮਿੰਟੂ ਇੰਸਾਂ, ਭੂਸ਼ਣ ਇੰਸਾਂ ਅਤੇ ਵਿਕਾਸ ਕਾਂਡਾ ਇੰਸਾਂ ਨੇ ਖ਼ੂਨਦਾਨ ਕੀਤਾ ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨਦਾਨ ਸੰਮਤੀ ਅਤੇ ਖ਼ੂਨਦਾਨੀ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇੱਥੇ ਇਹ ਜਿਕਰਯੋਗ ਹੈ ਕਿ ਲਖਵੀਰ ਇੰਸਾਂ ਹੁਣ ਤੱਕ 51 ਵਾਰ ਖ਼ੂਨਦਾਨ ਕਰ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here